(ਸਮਾਜ ਵੀਕਲੀ) ‘ ਕਦਰ ‘ ਸ਼ਬਦ ਬਹੁਤ ਹੀ ਡੂੰਘਾ ਹੈ।ਜਦੋਂ ਤਕ ਸਾਡੇ ਕੋਲ ਕੁਝ ਹੁੰਦਾ ਹੈ,ਭਾਵੇਂ ਵਸਤੂ ਹੋਵੇ ਭਾਵੇਂ ਰਿਸ਼ਤੇ ਹੋਣ। ਉਹਨਾਂ ਦੀ ਕਦਰ ਉਦੋਂ ਤੱਕ ਹੀ ਕਰਨੀ ਚਾਹੀਦੀ ਹੈ ਜਦੋਂ ਸਾਡੇ ਕੋਲ ਹੋਵੇ ਕਿਉਂਕਿ ਇੱਕ ਵਾਰ ਖਤਮ ਹੋ ਜਾਣ ਬਾਅਦ ਵਿੱਚ ਕੋਈ ਲਾਭ ਨਹੀਂ ਹੁੰਦਾ। ਇੱਕ ਵਾਰ ਦੀ ਗੱਲ ਹੈ ਮੈਂ ਡਾਈਟ ਸੰਗਰੂਰ ਵਿਖੇ ਈ ਟੀ ਟੀ (ਸ਼ੈਸ਼ਨ2015-17) ਵਿੱਚ ਕਰਦੀ ਸੀ।ਸਾਡੇ ਅਧਿਆਪਕਾਂ ਨੇ ਫੈਸਲਾ ਕੀਤਾ ਕਿ ਸਾਰੇ ਬੱਚਿਆਂ ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਗਰੂਰ ਦਿਖਾਇਆ ਜਾਵੇ।ਸਾਡੀ ਜਮਾਤ ਵਿੱਚ ਸੌ ਬੱਚੇ ਸਨ ਜੋ ਕਿ ਦੋ ਸੈਕਸ਼ਨ ਵਿੱਚ ਵੰਡੇ ਹੋਏ ਸਨ।ਦੋਵੇਂ ਸੈਕਸ਼ਨ ਨੂੰ ਟੂਰ ਤੇ ਲਿਜਾਇਆ ਗਿਆ।ਮੈ ਕਦੇ ਪਹਿਲਾਂ ਪਿੰਗਲਵਾੜੇ ਨਹੀਂ ਗਈ ਸੀ। ਪਰ ਉਥੇ ਜਾਕੇ ਮੇਰਾ ਦੇਖਣ ਦਾ ਨਜ਼ਰੀਆ ਹੀ ਬਦਲ ਗਿਆ ਕਿਉਕਿ ਉਥੇ ਜਾ ਕੇ ਦੇਖਿਆ ਤਾਂ ਉਥੇ ਦੇ ਲੋਕ ਸਾਡੇ ਕੋਲ ਇਸ ਤਰ੍ਹਾਂ ਆਉਣ ਜਿਵੇਂ ਕਿ ਅਸੀਂ ਉਹਨਾਂ ਦੇ ਰਿਸ਼ਤੇਦਾਰ ਹੋਈਏ ਕਿਉਕਿ ਉਹ ਹਰ ਸਮੇਂ ਹਰ ਘੜੀ ਆਪਣਿਆ ਦੇ ਆਉਣ ਦੀ ਉਡੀਕ ਕਰਦੇ ਰਹਿੰਦੇ ਹਨ ਕਿ ਕਦੇ ਕੋਈ ਸਾਡਾ ਆਪਣਾ ਆਵੇ ਤੇ ਸਾਨੂੰ ਘਰ ਲੈਕੇ ਜਾਵੇ।ਪਿੰਗਲਵਾੜੇ ਵਿੱਚ ਮੈਂ ਦੇਖਿਆ ਕਿ ਇੱਕ ਮਾਈ ( ਬਜ਼ੁਰਗ) ਜੋ ਕਿ ਮੰਜੇ ਤੇ ਪਈ ਸੀ ਤੇ ਉਹ ਸ਼ਾਇਦ ਇਸ ਉਮੀਦ ਵਿੱਚ ਸੀ ਕਿ ਉਸ ਦੇ ਬੇਟੇ ਜਾਂ ਬੱਚੇ ਉਸ ਨੂੰ ਲੈਣ ਲਈ ਆਉਣਗੇ।ਜਦੋਂ ਮੈਂ ਮਾਈ ਕੋਲ ਗਈ ਤਾਂ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਮੇਰੇ ਪੁੱਤ ਮੇਰੇ ਕੋਲ ਬੈਠ ।ਮੇਰੇ ਪੁੱਤਰਾਂ ਨੇ ਮੈਨੂੰ ਧੱਕਾ ਦੇਕੇ ਬਾਹਰ ਸੁੱਟ ਦਿੱਤਾ ਤੇ ਮੇਰੀਆਂ ਲੱਤਾਂ ਟੁੱਟ ਗਈਆਂ। ਫਿਰ ਪਿੰਗਲਵਾੜੇ ਵਾਲੇ ਮੈਨੂੰ ਏਥੇ ਲੈਕੇ ਆ ਗਏ। ਉਹ ਹਰ ਘੜੀ ਫਿਰ ਵੀ ਆਪਣੇ ਬੱਚਿਆਂ ਲਈ ਸੁੱਖ ਸਾਂਤੀ ਦੀ ਅਰਦਾਸਾਂ ਕਰਦੀ ਰਹਿੰਦੀ ।ਇਸ ਤਰ੍ਹਾਂ ਉਹ ਫਿਰ ਰੋਣ ਲੱਗ ਪਈ ਬਜੁਰਗ ਨੂੰ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ।
ਵਕਤ ਰਹਿੰਦੇ ਕਦਰ ਕਰ ਲਿਆ ਕਰੋ
ਇੱਕ ਵਾਰ ਮਾਤਾ ਪਿਤਾ ਚਲੇ ਜਾਣ ਫਿਰ ਨਾ ਆਉਣ
ਮਾਪੇ ਨੇ ਕੁਦਰਤ ਦੀ ਦਿੱਤੀ ਦਾਤ
ਸ਼ਾਇਦ ਇਸ ਕਰਕੇ ਆਪਣੀ ਕਦਰ ਬੱਚਿਆਂ ਤੋਂ ਗਵਾਉਂਦੇ ਨੇ।
ਕੁਲਦੀਪ ਕੌਰ ਸੰਗਰੂਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj