(ਸਮਾਜ ਵੀਕਲੀ)
ਪਿਆਰ ਦੇ ਇਜ਼ਹਾਰ ਦਾ ਦਿਨ ਹੈ ਅੱਜ। ਪਿਆਰ ਦਰਸਾਉਣ ਦਾ। ਆਪਣਿਆਂ ਨੂੰ ਪਿਆਰ ਜਤਾਉਣ ਲਈ ਜ਼ਰੂਰੀ ਨਹੀਂ ਕਿ ਤੋਹਫ਼ੇ ਤੇ ਫੁੱਲ ਦਿੱਤੇ ਜਾਣ। ਪਿਆਰ ਜਤਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਹਨਾਂ ਦਾ ਖਿਆਲ ਰੱਖੋ ਜੋ ਤੁਹਾਡੇ ਪਿਆਰੇ ਹਨ।ਅਜਿਹਾ ਕੋਈ ਕੰਮ ਜਾਂ ਅਜਿਹੀ ਕੋਈ ਗੱਲ ਨਾ ਕਰੋ ਜਿਸ ਨਾਲ ਉਹਨਾਂ ਦੇ ਦਿਲ ਨੂੰ ਤਕਲੀਫ਼ ਹੋਵੇ। ਪਿਆਰ ਸਿਰਫ ਮਹਿਬੂਬ ਨਾਲ ਨਹੀਂ ਮਾਤਾ ਪਿਤਾ, ਭੈਣ ਭਰਾ ਤੇ ਦੋਸਤਾਂ ਨਾਲ ਵੀ ਹੁੰਦਾ ਹੈ। ਇਸ ਦਿਨ ਨੂੰ ਮਹਿਬੂਬ ਤੱਕ ਮਹਿਦੂਦ ਨਾ ਕਰੋ।
ਵੈਸੇ ਤਾਂ ਪਿਆਰ ਜਤਾਉਣ ਲਈ ਕੋਈ ਖਾਸ ਦਿਨ ਨਹੀਂ ਹੋ ਸਕਦਾ ਕਿਉਂਕਿ ਇਹ ਤਾਂ ਹਰ ਪਲ ਹੁੰਦਾ ਹੈ। ਫਿਰ ਵੀ ਜੇਕਰ ਤੁਹਾਡਾ ਮਨ ਤਾਂ ਅੱਜ ਆਪਣੇ ਹੈ ਪਿਆਰੇ ਨੂੰ ਖਾਸ ਮਹਿਸੂਸ ਕਰਵਾਓ। ਪਰ ਇੰਝ ਨਾ ਹੋਵੇ ਕਿ ਇਹ ਇਕ ਦਿਨ ਤੱਕ ਹੀ ਸੀਮਤ ਰਹਿ ਜਾਵੇ। ਜ਼ਿੰਦਗੀ ਦਾ ਹਿੱਸਾ ਬਣਾ ਲਵੋ ਪਿਆਰ ਜਤਾਉਣ ਨੂੰ। ਤੁਹਾਡੇ ਸ਼ਬਦਾਂ ਵਿਚ ਝਲਕਦੀ ਇੱਜ਼ਤ ਹੀ ਪਿਆਰ ਹੈ। ਤੁਹਾਡਾ ਦੂਜੇ ਦੀ ਮੱਦਦ ਕਰਨਾ ਹੀ ਪਿਆਰ ਹੈ। ਤੁਹਾਡਾ ਕਿਸੇ ਨੂੰ ਤਕਲੀਫ਼ ਨਾ ਪਹੁੰਚਾਉਣਾ ਹੀ ਪਿਆਰ ਹੈ।ਆਪਣੇ ਆਪ ਨੂੰ ਵੀ ਇਸ ਲਾਇਕ ਬਣਾਓ ਕਿ ਤੁਹਾਨੂੰ ਹਰ ਕੋਈ ਪਿਆਰ ਕਰੇ।
ਪਿਆਰ ਕਦੇ ਤੁਹਾਨੂੰ ਇਕੱਲਾ ਨਹੀਂ ਰਹਿਣ ਦਿੰਦਾ। ਹਰ ਵੇਲੇ ਤੁਹਾਡੇ ਪਿਆਰੇ ਤੁਹਾਡੇ ਨਾਲ ਹੁੰਦੇ ਹਨ।ਬੇਸ਼ਕ ਕਿਹਾ ਗਿਆ ਹੈ।
ਮੁੱਹਬਤ ਕੇ ਲਿਆ ਕੁਝ ਖਾਸ ਦਿਲ ਮਖ਼ਸੂਸ ਹੋਤੇ ਹੈ
ਯੇਹ ਵੁਹ ਨਗਮਾ ਹੈ ਜੀ ਹਰ ਸਾਜ਼ ਪੇ ਗਾਇਆ ਨਹੀਂ ਜਾਤਾ
ਪਰ ਤੁਸੀਂ ਆਪਣੇ ਆਪ ਨੂੰ ਖਾਸ ਬਣਾ ਸਕਦੇ ਹੋ। ਕਹਿੰਦੇ ਨੇ ਜਾਂ ਤਾਂ ਕਿਸੇ ਦੇ ਹੋ ਜਾਓ ਜਾਂ ਕਿਸੇ ਨੂੰ ਆਪਣਾ ਬਣਾ ਲਓ।
ਬਸ ਇਨ੍ਹਾਂ ਹੈ ਮੰਤਰ ਹੈ ਪਿਆਰ ਦਾ।
ਹਰਪ੍ਰੀਤ ਕੌਰ ਸੰਧੂ