(ਸਮਾਜ ਵੀਕਲੀ)
ਵਿਸਾਖੀ ਹੈ ਪੰਜਾਬੀਆਂ ਦਾ,
ਇੱਕ ਖੂਬਸੂਰਤ ਤਿਉਹਾਰ,
ਫ਼ਸਲ ਜਦ ਪੱਕ ਜਾਂਦੀ ਹੈ,
ਸੁਪਨੇ ਹੁੰਦੇ ਨੇ ਉਨ੍ਹਾਂ ਦੇ ਸਾਕਾਰ,
ਫ਼ਸਲਾਂ ਦੀ ਕਰਦਾ ਹੈ ਰਾਖੀ,
ਮਿਹਨਤ ਨਾਲ ਦਿਨ ਰਾਤ,
ਕੱਟਣ ਵੇਲੇ ਵਾਢੀ,
ਖੁਸ਼ੀ ਪਰਿਵਾਰ ਨਾਲ ਮਨਾਉਂਦਾ,
ਹਰ ਕੋਈ ਬਣ ਜਾਂਦਾ ਉਸ ਦਾ ਸਾਥੀ।
ਖੁਸ਼ੀ ਦੇ ਗੀਤ, ਉਹ ਭੰਗੜਾ ਪਾ ਗਾਉਂਦਾ
ਵਧੀਆ ਹੋਵੇ ਫਸਲ,
ਖੁਸ਼ੀ ਨਾਲ ਇਹ ਗੱਲ ਹੈ ਚਾਹੁੰਦਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ
ਖਾਲਸਾ ਪੰਥ ਨੂੰ ਸਜਾਇਆ,
ਸਭ ਧਰਮਾਂ ਨੂੰ ਜੋੜ ਕੇ,
ਜ਼ੁਲਮ ਦੇ ਪ੍ਰਤੀ ਲੜਨਾ ਸਿਖਾਇਆ |
ਅਨੰਦਪੁਰ ਸਾਹਿਬ ਲੱਗਦਾ ਹੈ
ਵਿਸਾਖੀ ਵਾਲੇ ਦਿਨ ਮੇਲਾ,
ਖੁਸ਼ੀ ਮਿਲਦੀ ਹੈ ਇੱਕ ਪਰਿਵਾਰ ਦੀ ਤਰ੍ਹਾਂ,
ਨਹੀਂ ਰਹਿੰਦਾ ਉੱਥੇ ਕੋਈ ਅਕੇਲਾ |
ਜਲ੍ਹਿਆਂ ਵਾਲੇ ਬਾਗ ਦੀ
ਯਾਦ ਕਰੋ ਤੁਸੀਂ ਕੁਰਬਾਨੀ,
ਸ਼ਹੀਦ ਹੋ ਗਏ ਕੌਮ ਲਈ,
“ਅਸ਼ੋਕ ਭੰਡਾਰੀ” ਧੂਰੀ ਯਾਦ ਰੱਖੋ
ਉਹਨਾਂ ਦੀ ਨਿਸ਼ਾਨੀ |
ਅਸ਼ੋਕ ਭੰਡਾਰੀ ਧੂਰੀ
9877710996