ਟੀਕਾ ਸਰਟੀਫਿਕੇਸ਼ਨ ਦਾ ਮੁੱਦਾ: ਬਰਤਾਨਵੀ ਨਾਗਰਿਕਾਂ ਨੂੰ ਵੀ ਇਕਾਂਤਵਾਸ ’ਚ ਰਹਿਣਾ ਪਵੇਗਾ

British Prime Minister Boris Johnson (back) watches as a lady named Lyn Wheeler receives a Pfizer/BioNTech COVID-19 vaccine injection at Guy's Hospital in London,

ਨਵੀਂ ਦਿੱਲੀ (ਸਮਾਜ ਵੀਕਲੀ): ਟੀਕਾਕਰਨ ਹੋਣ ਦੇ ਬਾਵਜੂਦ 4 ਅਕਤੂਬਰ ਤੋਂ ਭਾਰਤ ਆਉਣ ਵਾਲੇ ਬਰਤਾਨਵੀ ਨਾਗਰਿਕਾਂ ਨੂੰ 10 ਦਿਨ ਤੱਕ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ। ਟੀਕਾ ਸਰਟੀਫਿਕੇਸ਼ਨ ’ਤੇ ਭਾਰਤ-ਬਰਤਾਨੀਆ ਵਿਚਾਲੇ ਜਾਰੀ ਵਿਵਾਦ ਦਰਮਿਆਨ ਕੇਂਦਰ ਨੇ ਇਹ ਕਦਮ ਉਠਾਇਆ ਹੈ। ਭਾਰਤ ਨੇ ਦੇਸ਼ ਆਉਣ ਵਾਲੇ ਬਰਤਾਨਵੀ ਨਾਗਰਿਕਾਂ ਖ਼ਿਲਾਫ਼ ਜਵਾਬੀ ਕਦਮ ਉਠਾਇਆ ਹੈ ਕਿਉਂਕਿ ਭਾਰਤੀ ਟੀਕਿਆਂ ਨੂੰ ਮਾਨਤਾ ਨਾ ਦੇਣ ’ਤੇ ਬਰਤਾਨੀਆ ਦੇ ਨਾਲ ਵਿਵਾਦ ਸੁਲਝ ਨਹੀਂ ਸਕਿਆ ਹੈ। ਬਰਤਾਨੀਆ ਦੇ ਨਾਗਰਿਕਾਂ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਤੱਕ ਆਰਟੀ-ਪੀਸੀਆਰ ਜਾਂਚ ਵੀ ਕਰਵਾਉਣੀ ਹੋਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਵੱਲੋਂ ਸਵੱਛ ਭਾਰਤ ਮਿਸ਼ਨ ਤੇ ਅਮਰੁਤ ਦੇ ਦੂਜੇ ਗੇੜ ਦਾ ਆਗਾਜ਼
Next articleਰੰਧਾਵਾ ਵੱਲੋਂ ਪੁਲੀਸ ਹੈੱਡਕੁਆਰਟਰ ’ਤੇ ਛਾਪਾ