ਦੇਹਰਾਦੂਨ (ਸਮਾਜ ਵੀਕਲੀ): ਉੱਤਰਾਖੰਡ ਸਰਕਾਰ ਨੇ ਕਰੋਨਾਵਾਇਰਸ ਦੀ ਤੀਜੀ ਲਹਿਰ ਦੇ ਡਰ ਕਾਰਨ ਕਾਂਵੜ ਯਾਤਰਾ ਰੱਦ ਕਰ ਦਿੱਤੀ ਹੈ। ਇਹ ਦੂਜਾ ਸਾਲ ਹੈ ਜਦੋਂ ਕਰੋਨਾਵਾਇਰਸ ਦੇ ਡਰ ਕਾਰਨ ਕਾਂਵੜ ਯਾਤਰਾ ਰੱਦ ਕੀਤੀ ਗਈ ਹੈ। ਇਸ ਸਬੰਧੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਹਾਲ ਹੀ ਵਿਚ ਪੱਤਰ ਲਿਖ ਕੇ ਕਿਹਾ ਸੀ ਕਿ ਇਸ ਵਾਰ ਯਾਤਰਾ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਅੱਜ ਮੁੱਖ ਮੰਤਰੀ ਨੇ ਕਿਹਾ ਕਿ ਬੇਸ਼ੱਕ ਕਾਂਵੜ ਯਾਤਰਾ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ, ਪਰ ਇਸ ਵਾਰ ਲੋਕਾਂ ਦੀ ਜਾਨ ਦੇ ਬਚਾਅ ਲਈ ਕਦਮ ਚੁੱਕਣੇ ਜ਼ਰੂਰੀ ਹਨ। ਇਹ ਯਾਤਰਾ ਹਿੰਦੂ ਧਰਮ ਅਨੁਸਾਰ ਸਾਉਣ ਮਹੀਨੇ ਦੇ ਸ਼ੁਰੂ ਹੋਣ ’ਤੇ ਚਲਦੀ ਹੈ ਜੋ ਅਗਸਤ ਦੇ ਪਹਿਲੇ ਹਫ਼ਤੇ ਤਕ ਜਾਰੀ ਰਹਿੰਦੀ ਹੈ। ਇਸ ਦੌਰਾਨ ਪਵਿੱਤਰ ਗੰਗਾ ਜਲ ਲੈਣ ਲਈ ਵੱਡੀ ਗਿਣਤੀ ਕਾਂਵੜੀਏ ਹਰਿਦੁਆਰ ਪੁੱਜਦੇ ਹਨ। ਇਸ ਦੌਰਾਨ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਆਦਿ ਸੂਬਿਆਂ ਤੋਂ ਕਾਂਵੜੀਏ ਪੁੱਜਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly