ਅਮਰੀਕਾ ਬੇਕਰਸਫੀਲਡ ਵਿੱਚ ਮਹਿਫ਼ਲ ਯਾਦਗਾਰੀ ਹੋ ਨਿੱਬੜੀ ਮੰਗਲ ਹਠੂਰ ਨੇ ਕੀਤਾ ਚਾਹਵਾਨਾਂ ਦਾ ਦਿਲੋਂ ਧੰਨਵਾਦ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਅਮਰੀਕਾ ਬੇਕਰਸਫੀਲਡ ਵਿੱਚ ਜਤਿੰਦਰ ਸਿੰਘ ਤੂਰ (ਰਿਐਲਟਰ), ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਤੂਰ ਅਤੇ ਸਾਥੀਆਂ ਵਲੋਂ ਬੇਕਰਸਫੀਲਡ ਵਿੱਚ ਬਹੁਤ ਹੀ ਵਧੀਆ ਪਰਿਵਾਰਕ ਪ੍ਰੋਗਰਾਮ  ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਬੇਕਰਸਫੀਲਡ ਦੇ ਬਹੁਤ ਸਾਰੇ ਪਰਿਵਾਰਾਂ ਨੇ ਹਿੱਸਾ ਲਿਆ। ਸ਼ਇਰੋ ਸ਼ਾਇਰੀ ਦੀ ਮਹਿਫ਼ਿਲ ਤੋਂ ਬਾਅਦ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਨਵੀਂ ਆਈ ਕਿਤਾਬ “ਟਿਕਾਣਾ ਕੋਈ ਨਾ” ਕਿਤਾਬ ਵੀ ਰੂ ਬ ਰੂ ਕੀਤੀ ਗਈ । ਪ੍ਰੋਗਰਾਮ ਵਿੱਚ ਜਤਿੰਦਰ ਸਿੰਘ ਤੂਰ ਨੇ ਵੀ ਬਹੁਤ ਹੀ ਕੀਮਤੀ ਵਿਚਾਰ ਪੇਸ਼ ਕੀਤੇ। ਫਰਿਜਨੋਂ ਦੇ ਪ੍ਰਸਿੱਧ ਗਾਇਕ ਪੱਪੀ ਭਦੌੜ ਨੇ ਵੀ ਪ੍ਰੋਗਰਾਮ ਵਿੱਚ ਖੂਬ ਰੰਗ ਬੰਨ੍ਹਿਆ। ਅੰਤ ਵਿੱਚ ਮਹਿਫਿਲ ਦੇ ਮੇਜਬਾਨ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵਲੋਂ ਵਲੋਂ ਬਾਈ ਜਤਿੰਦਰ  ਸਿੰਘ ਤੂਰ, ਬਲਬੀਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਗੁਰਤੇਜ ਸਿੰਘ ਖੋਸਾ, ਅਜੀਤ ਰਾਏ ਅਤੇ ਆਏ ਹੋਏ ਸਾਰੇ ਪਤਵੰਤੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਅਤੇ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਵੱਲੋਂ ਸਾਉਣ ਮਹੀਨੇ ਦੀ ਆਮਦ ‘ਤੇ ਸਾਵਣ ਕਵੀ ਦਰਬਾਰ ਅਤੇ ਤੀਆਂ ਦਾ ਅਯੋਜਨ ਕੀਤਾ ਗਿਆ।
Next articleਕੋਲਕਾਤਾ ‘ਚ ਮਹਿਲਾ ਡਾਕਟਰ ਦੇ ਵਹਿਸ਼ੀਆਨਾ ਬਲਾਤਕਾਰ ਤੇ ਕਤਲ ‘ਤੇ ਐਸਸੀ/ ਬੀਸੀ ਅਧਿਆਪਕ ਜਥੇਬੰਦੀ ਨੇ ਰੋਸ ਪ੍ਰਗਟਾਇਆ