ਐਚ-1ਬੀ ਵੀਜ਼ਿਆਂ ਲਈ ਦੂਜੀ ਲਾਟਰੀ ਕੱਢੇਗਾ ਅਮਰੀਕਾ

ਵਾਸ਼ਿੰਗਟਨ (ਸਮਾਜ ਵੀਕਲੀ):  ਐਚ-1ਬੀ ਵੀਜ਼ਾ ਲੈਣ ਦੇ ਚਾਹਵਾਨ ਸੈਂਕੜੇ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਰਾਹਤ ਦਿੰਦਿਆਂ ਅਮਰੀਕਾ ਦੀ ਆਵਾਸ ਏਜੰਸੀ ਨੇ ਇਨ੍ਹਾਂ ਵੀਜ਼ਿਆਂ ਲਈ ਦੂਜੀ ਲਾਟਰੀ ਕੱਢਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਅਜਿਹਾ ਆਮ ਤੌਰ ’ਤੇ ਨਹੀਂ ਕੀਤਾ ਜਾਂਦਾ। ਜ਼ਿਕਰਯੋਗ ਹੈ ਕਿ ਪਹਿਲੀ ਚੋਣ ਸੂਚੀ ਵਿਚ ਕਈ ਜਣੇ ਥਾਂ ਬਣਾਉਣ ਤੋਂ ਰਹਿ ਗਏ ਸਨ। ਅਮਰੀਕੀ ਨਾਗਰਿਕ ਤੇ ਆਵਾਸ ਸੇਵਾ ਨੇ ਕਿਹਾ ਹੈ ਕਿ ਐਚ-1ਬੀ ਵੀਜ਼ਿਆਂ ਲਈ ਪਹਿਲਾਂ ਜਿਹੜਾ ਕੰਪਿਊਟਰ ਰਾਹੀਂ ਡਰਾਅ ਕੱਢਿਆ ਗਿਆ ਸੀ, ਉਸ ਵਿਚ ਕਾਂਗਰਸ ਵੱਲੋਂ ਮਨਜ਼ੂਰ ਕੀਤੇ ਗਏ ਵੀਜ਼ਿਆਂ ਦੀ ਗਿਣਤੀ ਮੁਤਾਬਕ ਉਮੀਦਵਾਰ ਨਹੀਂ ਮਿਲ ਸਕੇ ਸਨ।

ਜ਼ਿਕਰਯੋਗ ਹੈ ਕਿ ਇਨ੍ਹਾਂ ਵੀਜ਼ਿਆਂ ਲਈ ਵੱਡੀ ਗਿਣਤੀ ਭਾਰਤੀ ਆਪਣਾ ਦਾਅਵਾ ਪੇਸ਼ ਕਰਦੇ ਹਨ। ਇਹ ਗ਼ੈਰ-ਆਵਾਸੀ ਵੀਜ਼ਾ ਹੈ ਜੋ ਕਿ ਅਮਰੀਕੀ ਕੰਪਨੀਆਂ ਨੂੰ ਖਾਸ ਮੁਹਾਰਤ ਵਾਲੇ ਕੰਮ ਲਈ ਵਿਦੇਸ਼ੀ ਵਰਕਰ ਚੁਣਨ ਦੀ ਇਜਾਜ਼ਤ ਦਿੰਦਾ ਹੈ। ਹਰੇਕ ਵਿੱਤੀ ਵਰ੍ਹੇ ਵਿਚ 65 ਹਜ਼ਾਰ ਐਚ-1ਬੀ ਵੀਜ਼ਾ ਦਿੱਤੇ ਜਾਂਦੇ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJ&k sees 137 new Covid cases, 109 recoveries, 1 death
Next articleਖੈਬਰ ਪਖਤੂਨਖਵਾ ’ਚ ਪੁਲੀਸ ਟੀਮ ’ਤੇ ਗ੍ਰਨੇਡ ਹਮਲਾ