HOME ਉਰਦੂ ਭਾਸ਼ਾ ਦੀ ਸਿਖਲਾਈ ਪਹਿਲੀ ਜਨਵਰੀ ਤੋਂ – ਜ਼ਿਲ੍ਹਾ ਭਾਸ਼ਾ ਅਫ਼ਸਰ

ਉਰਦੂ ਭਾਸ਼ਾ ਦੀ ਸਿਖਲਾਈ ਪਹਿਲੀ ਜਨਵਰੀ ਤੋਂ – ਜ਼ਿਲ੍ਹਾ ਭਾਸ਼ਾ ਅਫ਼ਸਰ

1

 ਬਠਿੰਡਾ   (ਸਮਾਜ ਵੀਕਲੀ)  (ਅਮਰਜੀਤ ਸਿੰਘ ਜੀਤ) ਭਾਸ਼ਾ ਵਿਭਾਗ, ਪੰਜਾਬ ਵਲੋਂ ਹਰ ਜ਼ਿਲ੍ਹਾ ਸਦਰ ਮੁਕਾਮ ‘ਤੇ ਉਰਦੂ ਭਾਸ਼ਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਇਹ ਕੋਰਸ ਛੇ ਮਹੀਨੇ ਦਾ ਹੁੰਦਾ ਹੈ। ਸੈਸ਼ਨ ਜਨਵਰੀ 2026 ਤੋਂ ਜੂਨ 2026 ਤੱਕ ਦੀ ਫੀਸ 500 ਰੁਪਏ ਹੈ। ਇਹ ਸਿਖਲਾਈ ਮਿਤੀ 01.01.2026 ਤੋਂ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕਲਾਸ ਦਾ ਸਮਾਂ ਸ਼ਾਮ 05:00 ਤੋਂ 06:00 ਵਜੇ ਤੱਕ ਦਾ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਉਰਦੂ ਭਾਸ਼ਾ ਸਿੱਖਣ ਨਾਲ਼ ਸਿਖਿਆਰਥੀ ਦਾ ਪੰਜਾਬੀ ਭਾਸ਼ਾ ਦਾ ਸ਼ਬਦ ਭੰਡਾਰ ਵੀ ਅਮੀਰ ਹੁੰਦਾ ਹੈ ਅਤੇ ਤਲੱਫ਼ਸ ਵੀ ਸ਼ੁੱਧ ਹੁੰਦਾ ਹੈ। ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਜਿਹੜੇ ਵਿਅਕਤੀ ਉਰਦੂ ਸਿੱਖਣ ਦੇ ਚਾਹਵਾਨ ਹੋਣ, ਉਹ ਮਿਤੀ 31/12/2025 ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਕਮਰਾ ਨੰ. 226-ਈ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਹਿਲੀ ਮੰਜ਼ਿਲ, ਬਠਿੰਡਾ ਵਿਖੇ ਆਪਣਾ ਨਾਮ ਦਰਜ ਕਰਵਾ ਕੇ ਦਾਖ਼ਲਾ ਲੈ ਸਕਦੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ: ਡੀਐਸਪੀ ਬਲਾਚੌਰ ਨੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪਿੰਡਾਂ ਵਿੱਚ ਕੱਢਿਆ ਫਲੈਗ ਮਾਰਚ
Next articleਚੋਣ ਸਰਗਰਮੀਆਂ ਪੂਰੇ ਜੋਬਨ ਤੇ, 14 ਨੂੰ ਪੈਣਗੀਆਂ ਵੋਟਾਂ ਪਾਰਟੀਆਂ ਦੇ ਝੰਡੇ ਤੇ ਪੋਸਟਰ ਆਏ ਨਜ਼ਰ , ਆਟੋ ਤੋਂ ਸਪੀਕਰਾਂ ਲਗਾ ਕੇ ਵੋਟਰਾਂ ਨੂੰ ਕੀਤਾ ਜਾ ਰਹੀ ਅਪੀਲ