ਅੱਪਰਾ ਦੇ ਵਿਸ਼ਵ ਪ੍ਰਸਿੱਧ ਤੇ ਇਤਿਹਾਸਿਕ ਭਾਈ ਮੇਹਰ ਚੰਦ ਜੀ ਦੇ ਮੰਦਿਰ ਨੇੜੇ ਨਵੀਂ ‘ਯੱਗਸ਼ਾਲਾ’ ਦਾ ਸ਼ਾਨਦਾਰ ਉਦਘਾਟਨ

ਫਿਲੌਰ/ ਅੱਪਰਾ (ਸਮਾਜ ਵੀਕਲੀ) (ਜੱਸੀ)- ਬੀਤੇ ਦਿਨ ਅੱਪਰਾ ਵਿਖੇ ਸਥਿਤ ਵਿਸ਼ਵ ਪ੍ਰਸਿੱਧ ਤੇ ਇਤਿਹਾਸਿਕ ਭਾਈ ਮੇਹਰ ਚੰਦ ਜੀ ਦੇ ਮੰਦਿਰ ਨੇੜੇ ਨਵੀਂ ‘ਯੱਗਸ਼ਾਲਾ’ ਦਾ ਸ਼ਾਨਦਾਰ ਉਦਘਾਟਨ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਬਾਈ ਮੇਹਰ ਚੰਦ ਮੰਦਿਰ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੇ ਦੱਸਿਆ ਕਿ ਪ੍ਰਾਰਥਨਾਵਾਂ, ਰੀਤੀ ਰਿਵਾਜਾਂ ਅਤੇ ਅਸੀਸਾਂ ਦੀ ਇੱਕ ਪਵਿੱਤਰ ਸਵੇਰ ਨਾਲ ਸਾਡਾ ਦਿਨ ਸ਼ੁਰੂ ਹੁੰਦਾ ਹੈ, ਜਦੋਂ ਅਸੀਂ ਇਸ ਰੂਹਾਨੀ ਥਾਂ ਦਾ ਉਦਘਾਟਨ ਕਰਦੇ ਹੋਏ ਖੁਦ ਨੂੰ  ਆਨੰਦਿਤ ਮਹਿਸੂੂਸ ਕਰ ਰਹੇ ਹਾਂ | ਉਨੰ ਅੱਗੇ ਕਿਹਾ ਕਿ ‘ਯੱਗਸ਼ਾਲਾ’ ਇੱਕ ਪਵਿੱਤਰ ਅਗਨੀ ਵੇਦੀ ਹੈ ਜਿੱਥੇ ਅਸੀਂ ਆਪਣੇ ਭਾਈਚਾਰੇ ਅਤੇ ਸੰਸਾਰ ਦੀ ਭਲਾਈ ਲਈ ਹਵਨ ਅਤੇ ਪ੍ਰਾਰਥਨਾਵਾਂ ਕਰਾਂਗੇ। ਇਸ ਮੌਕੇ ਨਵੀਂ ਯੱਗਸ਼ਲਾ ਵਿੱਚ ਹਵਨ ਯੱਗ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਆਓ ਅਸੀਂ ਇਕੱਠੇ ਹੋ ਕੇ ਬ੍ਰਹਮ ਅਸੀਸ ਪ੍ਰਾਪਤ ਕਰੀਏ ਅਤੇ ਇੱਕ ਸਕਾਰਾਤਮਕ ਅਤੇ ਸ਼ਾਂਤੀਪੂਰਨ ਮਾਹੌਲ ਸਿਰਜੀਏ।
Previous articleਆਖਿਰ ਕਿਉਂ ਧਸਦੀ ਜਾ ਰਹੀ ਹੈ ਨਵੀਂ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱ. ?
Next articleਲੇਖਕ ਪਾਠਕ ਸਾਹਿਤ ਸਭਾ ਰਜਿ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ