ਅੱਪਰਾ ਵਿਖੇ ਅੱਲਾ ਦੇ ਘਰ ‘ਜਾਮਾ ਮਸਜਿਦ’ ਦਾ ਰੱਖਿਆ ਗਿਆ ਨੀਂਹ ਪੱਥਰ

*ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ*
ਫਿਲੌਰ/ ਅੱਪਰਾ(ਸਮਾਜ ਵੀਕਲੀ)  (ਦੀਪਾ)-ਅੱਪਰਾ ਦੀ ਪੁਲਿਸ ਚੌਂਕੀ ਦੇ ਨਜ਼ਦੀਕ ਸਥਿਤ ਮੁਹੱਲੇ ‘ਚ ਅੱਲਾ ਦੇ ਘਰ ‘ਜਾਮਾ ਮਸਜਿਦ’ ਦਾ ਨੀਂਹ ਪੱਥਰ ਰੱਖਿਆ ਗਿਆ | ਜਾਮਾ ਮਸਜਿਦ ਦਾ ਨੀਂਹ ਪੱਥਰ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਜਾਮਾ ਮਸਜਿਦ ਵੈੱਲਫੇਅਰ ਕਮੇਟੀ ਅੱਪਰਾ ਦੇ ਸਹਿਯੋਗ ਨਾਲ ਰੱਖਿਆ | ਇਸ ਮੌਕੇ ਇਸ ਮੌਕੇ ਜਾਮਾ ਮਸਜਿਦ ਵੈੱਲਫੇਅਰ ਕਮੇਟੀ ਅੱਪਰਾ ਦੇ ਸਮੂਹ ਅਹੁਦੇਦਾਰ ਤੇ ਮੈਂਬਰ, ਅਵਿਨਾਸ਼ ਅੱਪਰਾ ਬਸਪਾ ਆਗੂ, ਸੁਖਦੀਪ ਅੱਪਰਾ ਆਪ ਆਗੂ, ਬਲਵਿੰਦਰ ਸ਼ੀਰਾ ਬਸਪਾ ਆਗੂ, ਵਿਨੈ ਅੱਪਰਾ ਬਸਪਾ ਆਗੂ, ਤਿਲਕ ਅੱਪਰਾ ਬਸਪਾ ਆਗੂ, ਮੁਹੰਮਦ ਅਲਤਾਫ, ਅਖਤਰ ਹੂਸੈਨ, ਗੁਲਾਮ ਸਰਵਰ ਫਗਵਾੜੇ ਵਾਲੇ, ਮੌਲਵੀ ਵਸੀਮ, ਡਾ. ਖਾਨ ਮਲੇਰਕੋਟਲੇ ਵਾਲੇ, ਮੁਹੰਮਦ ਤਾਯਾਬ, ਆਲਾਮਦੀਨ, ਛੋਟੇ ਮੀਆਂ ਅਬਦੁੱਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਬੋਲਦਿਆਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਸਾਹਿਬ ਨੇ ਕਿਹਾ ਕਿ ਹਰ ਧਰਮ ਜਾਂ ਧਰਮਿਕ ਅਸਥਾਨ ਮਨੁੱਖ ‘ਚ ਸਹਿਣਸ਼ੀਲਾ ਤੇ ਸਮਾਜਿਕ ਭਾਈਚਾਰਕ ਏਕਤਾ ਪੈਦਾ ਕਰਦਾ ਹੈ | ਇਸ ਮੌਕੇ ਆਪਣੇ ਸੰਬੰਧਨ ‘ਚ ਆਪ ਆਗੂ ਸੁਖਦੀਪ ਅੱਪਰਾ ਤੇ ਬਸਪਾ ਆਗੂ ਅਵਿਨਾਸ਼ ਅੱਪਰਾ ਨੇ ਮੁਸਲਿਮ ਭਾਈਚਾਰੇ ਨੂੰ  ਮੁਬਾਰਬਾਦ ਦਿੰਦਿਆਂ ਕਿਹਾ ਧਾਰਮਿਕ ਭਾਵਨਾਵਾਂ ਦੇ ਕਾਰਣ ਹੀ ਸਾਡੇ ਸਮਾਜ ਦੀਆਂ ਆਪਸੀ ਜੜਾਂ ਹੋਰ ਪੀਡੀਆਂ ਹੁੰਦੀਆਂ ਹਨ | ਇਸ ਮੌਕੇ ਸਮੂਹ ਮੁਸਲਿਮ ਭਾਈਚਾਰੇ ਨੇ ਵੀ ਇੱਕ ਦੂਸਰੇ ਨੂੰ  ਮੁਬਾਰਕਬਾਦ ਦਿੱਤੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਤਰੀ ਲਾਲ ਜੀਤ ਸਿੰਘ ਭੁੱਲਰ ਦੇ ਬੇਤੁਕੇ ਬਿਆਨ ਤੇ ਹਰਕਤ ਵਿੱਚ ਆਇਆ ਵਕੀਲ ਭਾਈਚਾਰਾ, ਜਲਦ ਕਰਨਗੇ ਕਾਨੂੰਨੀ ਕਾਰਵਾਈ
Next articleਇੱਕ ਆਖਰੀ ਅਪੀਲ