(ਸਮਾਜ ਵੀਕਲੀ)
ਹੜ੍ਹ ਪੀੜਤਾਂ ਦੇ ਹਲਾਤ ਤੇ ਹਰ ਕੋਈ ਰੋਇਆ,
ਮੈਂ ਵੀ ਰੋਇਆ…
ਤੂੰ ਵੀ ਰੋਇਆ……
ਕੋਈ ਵਿੱਚ ਅਖਬਾਰੀਂ ਰੋਇਆ,
ਕੋਈ ਅੰਦਰ ਵੜ੍ਹ ਕੇ ਰੋਇਆ,
ਉਪਰ ਵਾਲਾ ਵੀ ਜ਼ੋਰ ਜ਼ੋਰ ਨਾਲ ਵਰਸ ਕੇ ਰੋਇਆ।
ਹੜ੍ਹ ਪੀੜਤਾਂ ਲਈ……
ਕੁਦਰਤ ਨਾਲ ਹੋਏ ਖਿਲਵਾੜ੍ਹ ਤੇ ਕੋਈ ਨਾ ਰੋਇਆ,
ਅੱਜ ਆਇਆ ਉਹਦੀ ਮੱਦਦ ਤੇ ਅੰਬਰ ਤੇ ਹਰ ਕੋਈ ਰੋਇਆ।
ਵਿੱਛੜੀਆਂ ਰੂਹਾਂ ਬਿਨ ਕੋਈ ਕਿੱਦਾਂ ਸੋਇਆ,
ਦੋ ਮਿੰਟ ਦੇ ਮੋਨ ਨਾਲ ਕਦੇ ਘਾਟਾ ਨਹੀਂ ਪੂਰਾ ਹੋਇਆ।
ਹੜ੍ਹ ਪੀੜਤਾਂ ਲਈ…..
ਹੜ੍ਹ ਕੋਈ ਪਹਿਲੀ ਵਾਰ ਨਹੀਂ ਆਏ,
ਹਰ ਸਾਲ ਪੀੜਾਂ ਨਾਲ ਲਿਆਏ।
ਅਸੀਂ ਕੀ ਸਿੱਖਿਆ.. ਕਹਿ ਨਹੀਂ ਸਕਦੇ,
ਵਿੱਚ ਦਫ਼ਤਰੀ ਬਹਿ ਨਹੀਂ ਸਕਦੇ।
ਸੱਚੀ ਗੱਲ ਸੁਨਣ ਦੀ ਉਹ ਹਿੰਮਤ ਨਹੀਂ ਰੱਖਦੇ,
ਪ੍ਰਸ਼ਾਸਨ ਰਹਿੰਦਾ ਸਾਲ ਭਰ ਸੋਇਆ।
ਹੜ੍ਹ ਪੀੜਤਾਂ ਲਈ…….
ਜਿਥੇ ਬਾਕੀ ਸੱਭ ਕੁੱਝ ਤੁਸੀਂ ਹੋ ਕਰਦੇ,
ਕੁਦਰਤਿ ਆਫ਼ਤਾਂ ਲਈ ਕੀ ਹੈ ਕਰਦੇ।
ਜਿਦਾਂ ਆਪਣੇ ਢਿੱਡ ਹੋ ਭਰਦੇ,
ਇਦਾਂ ਕੁਦਰਿਤ ਲਈ ਵੀ ਕੁੱਝ ਕਰਦੇ,
ਫੇਰ ਨਾ ਪੈਂਦਾ ਤਰੱਕੀ ਰਾਹ ਵਿੱਚ ਐਡਾ ਟੋਇਆ।
ਹੜ੍ਹ ਪੀੜਤਾਂ ਲਈ….
ਹਰੀ* ਜੇ ਸਮਾਜ ਸੇਵੀਆਂ ਨੇ ਇਹ ਕੰਮ ਕਰਨੇ,
ਫੇਰ ਅਸੀਂ ਟੈਕਸ ਕਿਸ ਕੰਮ ਲਈ ਭਰਨੇ।
ਹਰ ਆਫਿਤ ਵਿੱਚ ਲੋਕੀ ਖੜ੍ਹਦੇ,
ਦਿਨ ਰਾਤ ਉਹ ਇੱਕ ਹੈ ਕਰਦੇ।
ਦਸੋ ਤੁਸੀਂ ਲੋਕਾਂ ਲਈ ਕੀ ਹੋ ਕਰਦੇ,
ਸਜਣੋ ਗੱਲ ਇਥੇ ਹੈ ਮੁੱਕਦੀ…..
ਸਰਕਾਰਾਂ ਆਪਣਾ ਵਿਸ਼ਵਾਸ਼ ਹੈ ਖੋਇਆ।
ਹੜ੍ਹ ਪੀੜਤਾਂ ਲਈ ਕੌਣ ਨਹੀਂ ਰੋਇਆ,
ਹੜ੍ਹ ਪੀੜਤਾਂ ਲਈ ਕੌਣ ਨਹੀਂ ਰੋਇਆ।
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ,
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.



