ਯੂਪੀ: ਵ੍ਰਿੰਦਾਵਨ ’ਚ ਹੋਟਲ ਨੂੰ ਅੱਗ ਲੱਗਣ ਕਾਰਨ ਦੋ ਮੁਲਾਜ਼ਮ ਜ਼ਿੰਦਾ ਸੜੇ, ਤੀਜੇ ਦੀ ਹਾਲਤ ਗੰਭੀਰ

ਮਥੁਰਾ (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਵਿੱਚ ਅੱਜ ਤੜਕੇ ਹੋਟਲ ਕੰਪਲੈਕਸ ਵਿੱਚ ਪੈਂਟਰੀ ਅਤੇ ਸਟੋਰ ਰੂਮ ਵਿੱਚ ਸੁੱਤੇ ਦੋ ਮੁਲਾਜ਼ਮਾਂ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਬੁਰੀ ਤਰ੍ਹਾਂ ਝੁਲਸ ਗਿਆ। ਫਾਇਰ ਫਾਈਟਰਜ਼ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਹੋਟਲ ਦੇ ਚਾਰ ਸਫ਼ਾਈ ਕਰਮਚਾਰੀ ਰਾਤ ਨੂੰ ਆਪਣਾ ਕੰਮ ਖ਼ਤਮ ਕਰਕੇ ਹੋਟਲ ਦੇ ਨਾਲ ਲੱਗਦੇ ਨੌਕਰਾਂ ਦੇ ਕੁਆਰਟਰ ਵਿੱਚ ਸੌਂ ਰਹੇ ਸਨ ਪਰ ਪੈਂਟਰੀ ਅਤੇ ਸਟੋਰ ਰੂਮ ਵਿੱਚ ਤੜਕੇ ਅੱਗ ਲੱਗ ਗਈ, ਜਿਸ ਨੇ ਕੁਝ ਮਿੰਟਾਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਪਰੀਮ ਕੋਰਟ ਨੇ ਲਾਲ ਕਿਲ੍ਹਾ ਹਮਲੇ ਦੇ ਦੋਸ਼ੀ ਆਰਿਫ਼ ਦੀ ਸਜ਼ਾ-ਏ-ਮੌਤ ਬਰਕਰਾਰ ਰੱਖੀ
Next articleਗੁਜਰਾਤ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ: ਦੋ ਪੜਾਵਾਂ ’ਚ ਵੋਟਿੰਗ ਪਹਿਲੀ ਤੇ ਪੰਜ ਦਸੰਬਰ ਨੂੰ, ਗਿਣਤੀ 8 ਦਸੰਬਰ ਨੂੰ