ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ

Uttar Pradesh Chief Minister Yogi Adityanath

ਗੋਰਖਪੁਰ (ਯੂਪੀ) (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਗੋਰਖਪੁਰ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ। ਯੋਗੀ ਦੀ ਨਾਮਜ਼ਦਗੀ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਸਨ। ਗੋਰਖਪੁਰ ਦੇ ਮਹਾਰਾਣਾ ਪ੍ਰਤਾਪ ਇੰਟਰ ਕਾਲਜ ‘ਚ ਹੋਈ ਜਨ ਸਭਾ ਤੋਂ ਬਾਅਦ ਮੁੱਖ ਮੰਤਰੀ ਨੇ ਕਲੈਕਟਰੇਟ ਪਹੁੰਚ ਕੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਗੋਰਖਪੀਠ ਦੇ ਮਹੰਤ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਜੋ ਗੋਰਖਪੁਰ (1998-2017) ਤੋਂ ਪੰਜ ਵਾਰ ਸੰਸਦ ਮੈਂਬਰ ਰਹੇ ਹਨ, ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਉਨ੍ਹਾਂ ਗੋਰਖਨਾਥ ਮੰਦਰ ਵਿੱਚ ਪੂਜਾ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੀਐੱਲਏ ਕਮਾਂਡਰ ਨੂੰ ਮਸ਼ਾਲਬਰਦਾਰ ਬਣਾਉਣਾ ‘ਸ਼ਰਮਨਾਕ’: ਅਮਰੀਕਾ
Next articleਭਾਜਪਾ ਤੇ ਆਰਐੱਸਐੱਸ ਚਾਹੁੰਦੀਆਂ ਨੇ ਦੇਸ਼ ਵਿਚ ਇਕੋ ਵਿਚਾਰਧਾਰਾ ਦਾ ਰਾਜ ਹੋਵੇ: ਰਾਹੁਲ