HOME ਅਣਪਛਾਤੇ ਲੁਟੇਰੇ ਮੋਬਾਈਲ ਫੋਨ ਸੁਣ ਰਹੀ ਔਰਤ ਤੋਂ ਮੋਬਾਈਲ ਖੋਹ ਕੇ ਫ਼ਰਾਰ

ਅਣਪਛਾਤੇ ਲੁਟੇਰੇ ਮੋਬਾਈਲ ਫੋਨ ਸੁਣ ਰਹੀ ਔਰਤ ਤੋਂ ਮੋਬਾਈਲ ਖੋਹ ਕੇ ਫ਼ਰਾਰ

4

*ਇਲਾਕੇ ਭਰ ‘ਚ ਲੁਟੇਰਿਆਂ ਵਲੋਂ ਸ਼ਰੇਆਮ ਦਿੱਤਾ ਜਾ ਰਿਹੈ ਹੈ ਵਾਰਦਾਤਾਂ ਨੂੰ  ਅੰਜ਼ਾਮ*

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਅੱਪਰਾ ਤੇ ਆਸ-ਪਾਸ ਦੇ ਪਿੰਡਾਂ ‘ਚ ਆਏ ਦਿਨ ਚੋਰ ਤੇ ਲੁਟੇਰੇ ਬੇਖੌਫ਼ ਹੋ ਕੇ ਵਾਰਦਾਤਾਂ ਨੂੰ  ਅੰਜ਼ਾਮ ਦੇ ਰਹੇ ਹਨ, ਜਿਸ ਕਾਰਣ ਇਲਾਕਾ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਹੈ | ਬੀਤੇ ਦਿਨ ਵੀ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਤੋਂ ਫਿਲੌਰ ਮੁੱਖ ਮਾਰਗ ‘ਤੇ ਪਿੰਡ ਨਗਰ ਦੇ ਝੰਡੀਪੀਰ ਮੋੜ ਦੇ ਨਜ਼ਦੀਕ ਦੋ ਅਣਪਛਾਤੇ ਲੁਟੇਰੇ ਇੱਕ ਔਰਤ ਤੋਂ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਵਿੰਦਰ ਕੌਰ ਪਤਨੀ ਸ਼ੀਤਲ ਕੁਮਾਰ ਵਾਸੀ ਪਿੰਡ ਭਾਰਟਾ ਖੁਰਦ ਨੇ ਦੱਸਿਆ ਕਿ ਮੇਰਾ ਪੇਕਾ ਪਿੰਡ ਖਾਨਪੁਰ ਨੇੜੇ ਅੱਪਰਾ ਹੈ | ਬੀਤੇ ਦਿਨ ਦੁਪਿਹਰ ਲਗਭਗ 1-30 ਵਜੇ ਮੈਂ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਪੇਕੇ ਪਿੰਡ ਖਾਨਪੁਰ ਨੂੰ  ਆ ਰਹੀ ਸੀ, ਇਸ ਦੌਰਾਨ ਮੇਰੇ  ਫੋਨ ‘ਤੇ ਕਾਲ ਆ ਜਾਂਦੀ ਹੈ ਤੇ ਮੈਂ ਆਪਣੀ ਸਕੂਟਰੀ ਸਾਈਡ ‘ਤੇ ਰੋਕ ਕੇ ਕਾਲ ਸੁਨਣ ਲੱਗ ਪੈਂਦੀ ਹਾਂ | ਇਸੇ ਦੌਰਾਨ ਹੀ ਪਿੱਛਿਓਾ ਆ ਰਹੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਮੇਰੇ ਹੱਥੋਂ ਮੋਬਾਈਲ ਫੋਨ ਖੋਹ ਕੇ ਲੁਧਿਆਣਾ ਸਾਈਡ ਫ਼ਰਾਰ ਹੋ ਗਏ | ਘਟਨਾ ਸੰਬੰਧੀ ਪੁਲਿਸ ਨੂੰ  ਸੂਚਿਤ ਕਰ ਦਿੱਤਾ ਗਿਆ ਹੈ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਵੱਲੋਂ ਤੱਲ੍ਹਣ ਵਿਖੇ ਕਰਵਾਇਆ ਗਿਆ 10ਵਾਂ ਸਮਾਗਮ*
Next articleਮੁਨੀਸ਼ ਜੈਨ ਐਸਐਸ ਜੈਨ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਬਣ ਪ੍ਰਧਾਨ ਬਣਨ ‘ਤੇ, ਮੁਨੀਸ਼ ਜੈਨ ਨੇ ਮਹਾਸਾਧਵੀ ਸ਼੍ਰੀ ਸਰਿਤਾ ਜੀ.ਮਹਾਸਾਧਵੀ ਸ਼੍ਰੀ ਮਨੀਸ਼ਾ ਜੀ.ਅਤੇ ਹੋਰ ਸਾਧਵੀਆਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ