HOME ਅਣਪਛਾਤੇ ਲੁਟੇਰੇ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਨਕਦੀ ਤੇ ਮੋਬਾਈਲ ਫੋਨ ਲੁੱਟ...

ਅਣਪਛਾਤੇ ਲੁਟੇਰੇ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਨਕਦੀ ਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ

*ਇੱਕ ਬਜ਼ੁਰਗ ਪਾਸੋਂ ਵੀ ਲੁੱਟੇ ਇੱਕ ਹਜ਼ਾਰ ਰੁਪਏ*ਪੁਲਿਸ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ*

ਫਿਲੌਰ  (ਸਮਾਜ ਵੀਕਲੀ)  ਅੱਪਰਾ (ਦੀਪਾ)-ਅੱਪਰਾ ਤੇ ਆਸ ਪਾਸ ਦੇ ਪਿੰਡਾਂ ‘ਚ ਪਿਛਲੇ ਕੁਝ ਦਿਨਾਂ ਤੋਂ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ | ਲੁਟੇਰੇ ਤੇ ਚੋਰ ਸ਼ਰੇਆਮ ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ  ਅੰਜ਼ਾਮ ਦੇ ਰਹੇ ਹਨ, ਜਦਕਿ ਪੁਲਿਸ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਬੀਤੇ ਦਿਨ ਵੀ ਦੋ ਅਣਪਛਾਤੇ ਮੋਟਰਸਾਈਕਲ ਲੁਟੇਰੇ ਇੱਕ ਵਿਅਕਤੀ ਤੋਂ ਨਕਦੀ ਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੇਸ ਰਾਜ ਪੁੱਤਰ ਬੱਗੋ ਰਾਮ ਵਾਸੀ ਪਿੰਡ ਲੋਹਗੜ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਸਾਈਕਲ ‘ਤੇ ਅੱਪਰਾ ਵਿਖੇ ਇੱਕ ਨਿੱਜੀ ਕੰਮ ਨੂੰ  ਆ ਰਿਹਾ ਸੀ ਕਿ ਰਾਧਾ ਸੁਆਮੀ ਸੰਤਿਸੰਗ ਘਰ ਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਨਜ਼ਦੀਕ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੈਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਮੇਰੇ ਪਾਸੋਂ 3 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ | ਇਸੇ ਤਰਾਂ ਬਜ਼ੁਰਗ ਕੇਹਰ ਸਿੰਘ ਢੀਂਡਸਾ ਵਾਸੀ ਪਿੰਡ ਲੋਹਗੜ ਨੇ ਦੱਸਿਆ ਕਿ ਬੀਤੇ ਦਿਨ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸਦੇ ਕੋਲੋਂ ਵੀ ਇੱਕ ਹਜ਼ਾਰ ਰੁਪਏ ਦੀ ਨਕਦੀ ਦਾਤਰ ਦੀ ਨੋਕ ‘ਤੇ ਲੁੱਟ ਕੇ ਰਫ਼ੂ-ਚੱਕਰ ਹੋ ਗਏ | ਉਕਤ ਲੁਟੇਰੇ ਕਈ ਰਾਹਗੀਰਾਂ ਕੋਲੋਂ ਦੋ ਸੌ ਰੁਪਏ ਤੋਂ ਲੈ ਕੇ ਪੰਜ ਸੌ ਰੁਪਏ ਵੀ ਲੁੱਟ ਲੈਂਦੇ ਹਨ ਪਰ ਘੱਟ ਨੁਕਸਾਨ ਦੇਕਾਰਣ ਉਹ ਪੁਲਿਸ ਨੂੰ  ਇਤਲਾਹ ਨਹੀਂ ਕਰਦੇ | ਘਟਨਾਵਾਂ ਸੰਬੰਧੀ ਪੁਲਿਸ ਚੌਂਕੀ ਅੱਪਰਾ ਨੂੰ  ਸੂਚਿਤ ਕਰ ਦਿੱਤਾ ਗਿਆ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਾਂਤਰਿਕ ਇੰਝ ਵੀ ਲੁੱਟ ਕਰ ਜਾਂਦੇ ਹਨ – ਤਰਕਸ਼ੀਲ
Next articleਸਿਵਲ ਸਰਜਨ ਮਾਨਸਾ ਵੱਲੋਂ ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਪੁਲਿਸ ਸਟੇਸ਼ਨਾਂ ਦਾ ਦੌਰਾ: ਲਾਰਵਾ ਨਸ਼ਟ ਕਰਵਾਇਆ