ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਖਾ ਵਿੱਚ ਚੱਲ ਰਿਹਾ ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਅੱਜ ਸਮਾਪਤ ਹੋ ਗਿਆ ਹੈ। ਸਮਾਪਤੀ ਸਮਾਗਮ ਯੂਨੀਵਰਸਿਟੀ ਕਾਲਜ ਬਰਨਾਲਾ ਵਿੱਚ ਕੀਤਾ ਗਿਆ ।ਐੱਨ ਐੱਸ ਐੱਸ ਕੈਂਪ ਦੇ ਪ੍ਰੋਗਰਾਮ ਅਫ਼ਸਰ ਡਾ. ਰਾਮਪਾਲ ਸਿੰਘ ਨੇ ਦੱਸਿਆ ਕਿ 24 ਫਰਵਰੀ 2025 ਤੋਂ ਪਿੰਡ ਸੇਖਾ ਵਿਖੇ ਸਥਾਨਿਕ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਸੱਤ ਰੋਜ਼ਾ ਕੈਂਪ ਲਗਾਇਆ ਜਾ ਰਿਹਾ ਸੀ। ਕੈਂਪ ਦੌਰਾਨ ਸੇਖਾ ਪਿੰਡ ਦੀ ਸਫ਼ਾਈ ਕੀਤੀ ਗਈ ਅਤੇ ਬੂਟੇ ਲਗਾਏ ਗਏ। ਕੈਂਪ ਦੇ ਆਖਰੀ ਦੋ ਦਿਨ ਵਲੰਟੀਅਰਾਂ ਵੱਲੋਂ ਕਾਲਜ ਕੈਂਪਸ ਦੀ ਸਫ਼ਾਈ ਕੀਤੀ ਗਈ। ਇਸ ਦੌਰਾਨ ਵਲੰਟੀਅਰ ਅਨੁਸ਼ਾਸਿਤ ਢੰਗ ਅਤੇ ਬੜੇ ਉਤਸਾਹ ਨਾਲ਼ ਕੈਂਪ ਵਿੱਚ ਹਾਜ਼ਰ ਰਹੇ। ਕੈਂਪ ਵਿੱਚ 35 ਲੜਕੀਆਂ ਅਤੇ 15 ਲੜਕਿਆਂ ਨੇ ਭਾਗ ਲਿਆ। ਸਮਾਪਤੀ ਸਮਾਗਮ ਵਿੱਚ ਸਮੂਹ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੜਕੀਆਂ ਵਿੱਚੋਂ ਗਗਨਦੀਪ ਕੌਰ ਬੀ.ਏ.ਭਾਗ ਦੂਸਰਾ ਅਤੇ ਲੜਕਿਆਂ ਵਿੱਚੋਂ ਜਸਕਰਨਦੀਪ ਸਿੰਘ ਬੀ .ਏ.ਭਾਗ ਪਹਿਲਾ ਨੂੰ ਬੈਸਟ ਵਲੰਟੀਅਰ ਚੁਣਿਆ ਗਿਆ।
ਕਾਲਜ ਦੇ ਪ੍ਰਿੰਸੀਪਲ ਪ੍ਰੋਫ਼ੈਸਰ ਹਰਕੰਵਲਜੀਤ ਸਿੰਘ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋਗਰਾਮ ਅਫ਼ਸਰ ਡਾ. ਰਾਮਪਾਲ ਸਿੰਘ ਅਤੇ ਸਮੂਹ ਵਲੰਟੀਅਰਾਂ ਨੂੰ ਕੈਂਪ ਦੀ ਸਫ਼ਲਤਾ ਪੂਰਵਕ ਸਮਾਪਤੀ ਲਈ ਵਧਾਈ ਦਿੱਤੀ ਗਈ ਅਤੇ ਅੱਗੋਂ ਵੀ ਇਕ ਰੋਜ਼ਾ ਅਤੇ ਸੱਤ ਰੋਜ਼ਾ ਕੈਂਪਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਪਿੰਡ ਸੇਖਾ ਦੇ ਸਰਪੰਚ ਜਗਸੀਰ ਸਿੰਘ ਗਿੱਲ ,ਮਿੱਠੂ ਸਿੰਘ ਪੰਚ, ਭੁਪਿੰਦਰ ਸਿੰਘ ਪੰਚ ,ਜੋਧਾ ਸਿੰਘ ਪੰਚ, ਸੁਰਿੰਦਰ ਸਿੰਘ ਪੰਚ , ਅਤੇ ਰਣਧੀਰ ਸਿੰਘ ਪੰਚ ਵੱਲੋਂ ਅੱਗੋਂ ਵੀ ਐੱਨ ਐੱਸ ਐੱਸ ਯੂਨਿਟ ਨੂੰ ਭਰਪੂਰ ਸਹਿਯੋਗ ਦੇਣ ਲਈ ਵਿਸ਼ਵਾਸ ਦਿੱਤਾ ਗਿਆ। ਕਾਲਜ ਵੱਲੋਂ ਸਮੁੱਚੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰੋਫ਼ੈਸਰ ਲਵਪ੍ਰੀਤ ਸਿੰਘ, ਸਰਦਾਰ ਜਸਵਿੰਦਰ ਸਿੰਘ ਅਤੇ ਸਮੂਹ ਦਰਜਾ ਚਾਰ ਕਰਮਚਾਰੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj