ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਯੂਨੀਵਰਸਲ ਪ੍ਰੈਸ ਕਲੱਬ (ਰਜਿ:) ਅਤੇ ਸਰਵਜਨ ਕਲਿਆਣ ਪ੍ਰੀਸ਼ਦ ਸੰਸਥਾ ਵੱਲੋਂ ਵਿਸ਼ਵ ਰਤਨ, ਭਾਰਤ ਸੰਵਿਧਾਨ ਦੇ ਨਿਰਮਾਤਾ, ਭਾਰਤੀਆਂ ਦੇ ਮਸੀਹਾ ਡਾ: ਬੀ.ਆਰ.ਅੰਬੇਦਕਰ ਜੀ ਦੀ 69ਵੀਂ ਬਰਸੀ ਸਮਾਗਮ ਵਿੱਚ ਪਹੁੰਚੇ ਸਾਰੇ ਮੈਂਬਰਾਂ ਨੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀਆਂ। ਇਸ ਪ੍ਰੋਗਰਾਮ ਦਾ ਪ੍ਰਬੰਧ ਸੰਸਥਾ ਅਤੇ ਕਲੱਬ ਦੇ ਸੰਸਥਾਪਕ ਡਾ: ਡੀ. ਪੀ.ਖੋਸਲਾ ਵੱਲੋਂ ਕੀਤਾ ਗਿਆ । ਖੋਸਲਾ ਜੀ ਨੇ ਬਾਬਾ ਸਾਹਿਬ ਡਾ: ਬੀ.ਆਰ.ਅੰਬੇਦਕਰ ਜੀ ਦੇ ਜੀਵਨ ਤੇ ਵਿਸਥਾਰ ਸਹਿਤ ਚਾਨਣਾ ਪਾਇਆ । ਇਸ ਮੌਕੇ ਤੇ ਆਏ ਹੋਏ ਮੈਂਬਰਾਂ ਨੇ ਬਾਬਾ ਸਾਹਿਬ ਦੇ ਸਿਧਾਂਤਾਂ ਬਾਰੇ ਆਪਣੇ ਵਿਚਾਰ ਰੱਖੇ । ਸਾਰੇ ਮੈਂਬਰਾਂ ਨੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ। ਯੂਨੀਵਰਸਲ ਪ੍ਰੈਸ ਕਲੱਬ ਦੇ ਮਹਾਂਮੰਤਰੀ ਮੈਡਮ ਸੰਦੀਪ ਸ਼ਰਮਾ ਨੇ ਸਾਰੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਪ੍ਰੈਸ ਕਲੱਬ ਦੇ ਸ਼੍ਰੀ ਵਰਿੰਦਰ ਕੁੰਦਰਾ, ਦਰਸ਼ਨ ਸਿੰਘ ਸੱਪਲ, ਬਲਜੀਤ ਸਿੰਘ ਲਾਟੀ, ਕੁਲਦੀਪ ਕੌਰ, ਕਰਨੈਲ ਸਿੰਘ ਐੱਮ.ਏ., ਰਣਜੀਤ ਭਾਰਦਵਾਜ, ਸ਼ੰਕਰ ਚੌਧਰੀ, ਕਰਨੈਲ ਸਿੰਘ, ਐਡਵੋਕੇਟ ਜਸਵੰਤ ਸਿੰਘ, ਅਨੰਦ ਮਿਸ਼ਰਾ,ਗਗਨ ਕੁਮਾਰ, ਵਾਸੁਕੀ ਨਾਥ, ਸੰਜੇ ਬਾਰੀ, ਸੰਦੀਪ ਕੁਮਾਰ, ਵਿਮਲ ਕੁਮਾਰ, ਓਮਾ ਸ਼ੰਕਰ, ਦਵਿੰਦਰ ਕੁਮਾਰ, ਮੁਕੇਸ਼ ਮਿਸ਼ਰਾ, ਅਰਚਨਾ ਦੇਵੀ, ਸਿਲਵੰਤੀ ਦੇਵੀ ਆਦਿ ਸਾਰੇ ਮੈਂਬਰ ਮੌਜੂਦ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



