HOME ਯੂਨੀਵਰਸਲ ਪ੍ਰੈਸ ਕਲੱਬ (ਰਜਿ:) ਵੱਲੋਂ ਡਾ: ਬੀ.ਆਰ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਯੂਨੀਵਰਸਲ ਪ੍ਰੈਸ ਕਲੱਬ (ਰਜਿ:) ਵੱਲੋਂ ਡਾ: ਬੀ.ਆਰ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

1

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਲੁਧਿਆਣਾ ਦੇ ਯੂਨੀਵਰਸਲ ਪ੍ਰੈੱਸ ਕਲੱਬ (ਰਜਿ:) ਵੱਲੋਂ ਜਲੰਧਰ ਬਾਈਪਾਸ ਚੌਕ ਲੁਧਿਆਣਾ ਵਿਖੇ ਚੇਅਰਮੈਨ ਡੀ.ਪੀ.ਖੋਸਲਾ ਦੀ ਸਰਪ੍ਰਸਤੀ ਹੇਠ ਡਾ: ਬੀ.ਆਰ.ਅੰਬੇਡਕਰ ਦਾ 135ਵਾਂ ਜਨਮ-ਦਿਹਾੜਾ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ । ਇਸ ਮੌਕੇ ਲੁਧਿਆਣਾ ਸ਼ਹਿਰ ਦੇ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਨਾਲ ਸੰਬੰਧਿਤ ਪੱਤਰਕਾਰਾਂ ਅਤੇ ਫੋਟੋਗਰਾਫਰਾਂ ਨੇ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਅਤੇ ਸਾਰੇ ਮੈਂਬਰਾਂ ਨੇ ਡਾ: ਬੀ.ਆਰ.ਅੰਬੇਡਕਰ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਅਰਪਿਤ ਕੀਤੀ । ਸੋਨੂੰ ਕਲਿਆਣ ਨੇ “ਅਸੀਂ ਕੌਮ ਦੇ ਬੱਚਿਆਂ ਨੂੰ ਇਤਿਹਾਸ ਪੜ੍ਹਾਵਾਂਗੇ, ਜੋ ਬਾਬਾ ਸਾਹਿਬ ਨੇ ਦੱਸਿਆ ਉਹਨਾਂ ਰਾਹਾਂ ਤੇ ਜਾਵਾਂਗੇ” ਗੀਤ ਸੁਣਾ ਕੇ ਸੋਹਣਾ ਰੰਗ ਬੰਨ੍ਹਿਆ ।  ਡੀ.ਪੀ.ਖੋਸਲਾ ਨੇ ਡਾ: ਬੀ.ਆਰ. ਅੰਬੇਡਕਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ।ਇਸ ਸ਼ੁੱਭ ਅਵਸਰ ਤੇ ਡੀ.ਡੀ.ਐਸ.ਨਿਊਜ਼ ਅਖ਼ਬਾਰ ਦੀ ਵੈਬਸਾਈਟ ਡੀ.ਪੀ.ਖੋਸਲਾ, ਵਿਸ਼ਾਲ ਸ਼ਰਮਾ, ਕਰਨੈਲ ਸਿੰਘ ਐੱਮ. ਏ., ਸਚਿਨ ਬਹਿਲ, ਬਲਜੀਤ ਸਿੰਘ ਲਾਟੀ, ਸੰਦੀਪ ਸ਼ਰਮਾ ਤੇ ਹੋਰਾਂ ਵੱਲੋਂ ਰਿਲੀਜ਼ ਕੀਤੀ ਗਈ । ਇਸ ਮੌਕੇ ਕਲੱਬ ਦੇ ਫਾਊਂਡਰ ਪ੍ਰਧਾਨ ਡੀ.ਪੀ. ਖੋਸਲਾ, ਮੈਡਮ ਸੰਦੀਪ ਸ਼ਰਮਾ ਸੀਨੀਅਰ ਜਨਰਲ ਸਕੱਤਰ, ਬਲਜੀਤ ਸਿੰਘ (ਲਾਟੀ) ਪ੍ਰੋਪੋਗੰਡਾ ਪ੍ਰਧਾਨ ਵਿਸ਼ਾਲ ਸ਼ਰਮਾ, ਜਨਰਲ ਸਕੱਤਰ ਕਰਨੈਲ ਸਿੰਘ ਐੱਮ.ਏ, ਉਪ ਪ੍ਰਧਾਨ ਸਚਿਨ ਬਹਿਲ, ਸਕੱਤਰ ਨਰੇਸ਼ ਹੰਸ, ਕੁਲਦੀਪ ਕੌਰ, ਰਾਜ ਕੁਮਾਰ, ਸ਼੍ਰੀ ਵਰਿੰਦਰ ਕੁੰਦਰਾ, ਸਤਪਾਲ ਸੋਨੀ, ਅਰਜਨ ਸਿੰਘ, ਸ਼ੰਕਰ ਚੌਧਰੀ,ਰਾਜ ਕੁਮਾਰ ਆਦਿ ਮੌਜੂਦ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਿਸਾਖੀ ਮੌਕੇ ਮਾਲੇਵਾਲ ਕੋਹਲੀ ਦੇ ਨੋਜਵਾਨਾਂ ਨੇ ਜਲਜ਼ੀਰਾਂ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
Next articleSAMAJ WEEKLY = 15/04/2026