ਬਾਉੜੀ ਸਾਹਿਬ ਜਾਣ ਵਾਲਿਆਂ ਸੰਗਤਾਂ ਲਈ ਕੀਤਾ ਵਿਸ਼ੇਸ਼ ਉਪਰਾਲਾ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਖਾਲਸੇ ਦੇ ਜਨਮ ਦਿਹਾੜੇ ਅਤੇ ਵਿਸਾਖੀ ਪੁਰਬ ਨੂੰ ਸਮਰਪਿਤ ਪਿੰਡ ਮਾਲੇਵਾਲ ਕੋਹਲੀ ਦੇ ਨੋਜਵਾਨਾਂ ਵਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਠਗੜ੍ਹ ਰਾਹੀ ਬਾਉੜੀ ਸਾਹਿਬ ਜਾਣ ਵਾਲਿਆਂ ਹਜ਼ਾਰਾਂ ਸੰਗਤਾਂ ਲਈ ਜਲਜੀਰੇਂ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਵਧੇਰੇ ਮਜਬੂਰ ਕਰਦਿਆਂ ਇਹਨਾਂ ਨੋਜਵਾਨਾਂ ਸਵੇਰ ਤੋਂ ਹੀ ਹਜ਼ਾਰਾਂ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਆਰੰਭ ਕੀਤਾ ਜੋ ਸ਼ਾਮ ਤੱਕ ਜਾਰੀ ਰਹੀ ਇੱਥੇ ਇਹ ਵਰਨਣਯੋਗ ਹੈ ਕੇ ਬ੍ਰਹਮ ਲੀਨ ਸੰਤ ਬਾਬਾ ਸਰਵਣ ਦਾਸ ਮਹਾਰਾਜ ਜੀ ਤੱਪ ਅਸਥਾਨ ਪਿੰਡ ਗੋਲੂਮਾਜਰਾ ਦੇ ਜੰਗਲ ਵਿੱਚ ਸਥਿਤ ਉਦਾਸੀਨ ਡੇਰਾ ਬਾਉੜੀ ਸਾਹਿਬ ਵਿਖੇ ਮੌਜੂਦਾ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਜੀ ਵਲੋਂ ਹਰ ਵਾਰ ਵਿਸਾਖੀ ਦੇ ਪੁਰਬ ਤੇ ਭਾਰੀ ਮੇਲਾ ਕਰਵਾਇਆ ਜਾਂਦਾ ਹੈ। ਜਿਸ ਵਿੱਚ ਦੇਸ਼ ਵਿਦੇਸ਼ ਵੱਡੀ ਸੰਗਤਾਂ ਬਾਓੜੀ ਆ ਕੇ ਨਤਮਸਤਕ ਹੁੰਦੀਆਂ ਹਨ ਉੱਥੇ ਹੀ ਵੱਡੀ ਗਿਣਤੀ ਵਿੱਚ ਸੰਤ ਮਹਾ ਪੁਰਸ਼ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੰਦੇ ਹਨ। ਜਿਸ ਕਰਕੇ ਇਲਾਕਾ ਭਰ ਵਿੱਚ ਬਾਉੜੀ ਸਾਹਿਬ ਦੇ ਇਸ ਵਿਸ਼ੇਸ਼ ਮੇਲੇ ਮਹਾਨਤਾ ਬਣੀ ਹੈ ਸੰਗਤਾਂ ਇੱਥੇ ਪਹੁੰਚ ਕੇ ਜਿੱਥੇ ਸਰੋਵਰ ਵਿੱਚ ਇਸ਼ਨਾਨ ਕਰਕੇ ਸੰਗਤਾਂ ਬਾਬਾ ਸ੍ਰੀ ਚੰਦ ਜੀ ਦੇ ਮੰਦਰ ਵਿੱਚ ਵੀ ਮੱਥਾ ਟੇਕਦਿਆਂ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਛਬੀਲ ਲਗਾਉਣ ਵਾਲੀਆਂ ਨੋਜਵਾਨਾਂ ਵਿੱਚ ਸਨੀ ਚੇਚੀ, ਹਨੀ, ਲਵਪ੍ਰੀਤ, ਧੀਰਜ, ਦੀਪਕ ਕਸਾਨਾਂ , ਸਤਿਨਾਮ, ਪ੍ਰਿੰਸ ਕੌਹਲੀ , ਸੰਜੂ ਕਸਾਨਾਂ , ਅੰਕੁਸ਼, ਮਹਿਕ, ਪੰਕਜ, ਰਾਹੁਲ ਅਤੇ ਜਤਿਨ ਕੋਹਲੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



