ਏਕਤਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਮੇਰੇ ਭਾਰਤ ਦੇਸ਼ ਦੇ ਵਾਸੀਓ ,
ਰਲ਼ ਮਿਲ ਕੇ ਬਣੋ ਦੇਵਤਾ ।
ਬੇਜਾਨ ਚੀਜ਼ਾਂ ਇੱਕ ਹੋ ਜਾਵਣ ,
ਤੁਸੀਂ ਕਿਉਂ ਨੀਂ ਕਰ ਸਕਦੇ ਏਕਤਾ?
ਮਿੱਟੀ ਦੇ ਜਰੇ ਮਿਲਕੇ ਇੱਟ ਬਣ ਜਾਂਦੇ ,
ਇੱਟਾਂ ਮਿਲ ਕੇ ਬਣਨ ਦੀਵਾਰ ।
ਦੀਵਾਰਾਂ ਜੇ ਕਰਨ ਏਕਤਾ ,
ਘਰ ਹੋ ਜਾਂਦਾ ਤਿਆਰ ।

ਤੁਸੀਂ ਤਾਂ ਫਿਰ ਜਾਨਦਾਰ ਹੋ ,
ਜੀਵਾਂ ਦੇ ਹੋ ਸਰਤਾਜ ।
ਬੁੱਧੀ ਦਾ ਗੁਣ ਵੱਖਰਾ ,
ਜਿਸ ਨਾਲ ਤੁਹਾਡੀ ਹਸਤੀ ਆਜ਼ਾਦ ।

ਹਰ ਤਰ੍ਹਾਂ ਦਾ ਜਲਵਾਯੂ ਦੇਸ ਅੰਦਰ ,
ਕਲਚਰ ਖ਼ਿੱਤੇਵਾਰ ਨਾਲੇ ਭਾਸ਼ਾਵਾਂ ।
ਧਰਮਾਂ, ਜਾਤਾਂ, ਫ਼ਿਰਕਿਆਂ, ਕਬੀਲਿਆਂ ,
ਸਭ ਦੀਆਂ ਆਜ਼ਾਦ ਰਾਹਵਾਂ ।
ਸਦੀਆਂ ਤੋਂ ਵਧੀਆ ਸੋਚ ਵਾਲੀ ,
ਚੰਗਿਆਈ ਦੇ ਗੁਰ ਦੱਸੇ ਮਹਾਤਮਾਵਾਂ ।
ਇਕਮੁੱਠ ਹੋ ਕੇ ਰਹੋਗੇ ,
ਦੂਰ ਭੱਜਣਗੀਆਂ ਬੁਰੀਆਂ ਬਲਾਵਾਂ ।

ਪੰਜਾਬੀ, ਕਸ਼ਮੀਰੀ,ਹਿਮਾਚਲੀ,ਯੂਪੀਬਿਹਾਰੀ ਮਰਾਠੀ ਉੜੀਆ ਕੰਨੜ ਬੰਗਾਲੀ ਮਦਰਾਸੀ , ਥਾਰ ਦੇ ,ਪਠਾਰ ਦੇ , ਮਲਿਆਲੀ ਮੇਘਾਲੀ ਅਸਾਮੀ ਤੇ ਬਾਕੀ ਸਭ ਦੇਸ਼ਵਾਸੀ ।
ਵਖਰੇਵਿਆਂ ਦੇ ਵਿੱਚ ਵਿਲੱਖਣਤਾ ,
ਕੁਦਰਤ ਨੇ ਬਖ਼ਸ਼ੀ ਏਕਤਾ ।
ਅੱਡ ਖਾਓ , ਹੱਡ ਖਾਓ ,
ਕਲੇਸ਼ ਨੂੰ ਕੋਈ ਨਾ ਦੇਖਦਾ ।
ਰਲ ਕੇ ਭਾਈਵਾਲ ਰਹੋਗੇ ,
ਪੂਰਾ ਜਹਾਨ ਮੱਥਾ ਟੇਕਦਾ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ : 9878469639

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਲਾਕਾਤ
Next articleਕਰਮਾਂ ਬਨਾਮ ਜੁਗਾੜ ਰੇਹੜਾ !!!