ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 28 ਮਾਰਚ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਪ੍ਰਦਰਸ਼ਨ

ਨਵਾਂਸ਼ਹਿਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਸੰਯੁਕਤ ਕਿਸਾਨ ਮੋਰਚੇ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਹੁਦੇਦਾਰਾਂ ਦੀ ਮੀਟਿੰਗ ਬਾਰਾਦਰੀ ਬਾਗ ਨਵਾਂਸ਼ਹਿਰ ਵਿਖੇ ਹੋਈ। ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੁਰਿੰਦਰ ਸਿੰਘ ਬੈਂਸ, ਤਰਸੇਮ ਸਿੰਘ ਬੈਂਸ, ਬੀ ਕੇ ਯੂ ( ਕਾਦੀਆਂ) ਦੇ ਸੁਖਵਿੰਦਰ ਸਿੰਘ, ਗੁਰਸੇਵ ਸਿੰਘ, ਬੀ ਕੇ ਯੂ (ਲੱਖੋਵਾਲ) ਦੇ ਰਾਵਲ ਸਿੰਘ ਅਤੇ ਕੌਮੀ ਕਿਸਾਨ ਯੂਨੀਅਨ ਦੇ ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ । ਇਸ ਮੌਕੇ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਗ੍ਰਿਫ਼ਤਾਰ ਕਿਸਾਨਾਂ ਨੂੰ ਫੌਰੀ ਰਿਹਾ ਕਰਨ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਕਿਸਾਨਾਂ ਦੇ ਸਮਾਨ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ । ਉਹਨਾਂ ਕਿਹਾ ਕਿ ਪੰਜਾਬ ਦੇ ਅੰਦਰ ਸਰਕਾਰ ਨਾ ਦਾ ਕੋਈ ਵੀ ਕਾਨੂੰਨ ਨਹੀਂ ਹੈ । ਪੁਲਿਸ ਜਿਹਨੂੰ ਚਾਹੇ ਮਾਰ ਕੁੱਟ ਕਰ ਦੇਵੇ, ਬਿਨਾਂ ਕਿਸੇ ਕਾਰਨ ਥਾਣੇ ਡੱਕ ਦੇਵੇ, ਇਹ ਪੁਲਿਸ ਰਾਜ ਦੇ ਹੀ ਲੱਛਣ ਹਨ। ਆਗੂਆਂ ਨੇ ਜਿਲੇ ਭਰ ਦੀਆਂ ਸਮੂੰਹ ਕਿਸਾਨ ਯੂਨੀਅਨਾਂ, ਕਿਸਾਨ ਬੀਬੀਆਂ, ਭਰਾਵਾਂ, ਨੌਜਵਾਨਾ ਅਤੇ ਹੋਰ ਸਮੂਹ ਵਰਗਾਂ ਨੂੰ ਅਪੀਲ ਕੀਤੀ ਕਿ 28 ਮਾਰਚ ਨੂੰ ਸਵੇਰੇ 11ਵਜੇ ਨਵਾਂਸ਼ਹਿਰ ਪਹੁੰਚਣ ਤਾਂ ਕਿ ਸਰਕਾਰ ਅਤੇ ਪੁਲਿਸ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਦਾ ਜਵਾਬ ਦਿੱਤਾ ਜਾ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਰਿੰਦਰ ਸਿੰਘ ਮਹਿਰਮ ਪੁਰ, ਜੀਵਨ ਬੇਗੋਵਾਲ, ਜੋਬਨ, ਸੁਰਜੀਤ ਕੌਰ ਉਟਾਲ ਜਿਲਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਇਸਤਰੀ ਵਿੰਗ, ਪ੍ਰਮਜੀਤ ਸਿੰਘ ਸ਼ਹਾਬਪੁਰ, ਜੀਵਨ ਬੇਗੋਵਾਲ, ਜੋਗਾ ਸਿੰਘ ਹੰਸਰੋਂ, ਗਿਆਨ ਸਿੰਘ ਮੁਬਾਰਕ ਪੁਰ, ਕਿਰਪਾਲ ਸਿੰਘ, ਰਾਮ ਜੀ ਦਾਸ, ਕਰਨੈਲ ਸਿੰਘ ਉੜਾਪੜ, ਮੇਜਰ ਸਿੰਘ, ਰਾਮਜੀ ਦਾਸ ਸਨਾਵਾ, ਅਵਤਾਰ ਸਿੰਘ ਉੜਾਪੜ, ਗੁਰਦੇਵ ਸਿੰਘ ਚੌਹੜਾ, ਅਵਤਾਰ ਕੱਟ, ਜਗਤਾਰ ਸਿੰਘ ਜਾਡਲਾ, ਬਹਾਦਰ ਸਿੰਘ ਧਰਮਕੋਟ, ਮੋਹਣ ਸਿੰਘ ਲੰਗੜੋਆ, ਨਿਰਮਲ ਸਿੰਘ ਮੱਲਪੁਰ ਅੜਕਾਂ, ਅਮਨਦੀਪ ਸਿੰਘ, ਸੰਦੀਪ ਸਿੰਘ, ਮੱਖਣ ਸਿੰਘ ਭਾਨਮਜਾਰਾ ਵੀ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਚੰਡੀਗੜ੍ਹ ਨੂੰ ਰੋਜ਼ਾਨਾ ਚੱਲਣ ਵਾਲੀ ਬੱਸ ਹੋਈ ਬੰਦ ਪਿੰਡ ਵਾਸੀ, ਮੁਲਾਜ਼ਮ ਤੇ ਵਿਦਿਆਰਥੀ ਪ੍ਰੇਸ਼ਾਨ
Next articleਟੀਬੀ ਲਈ ਸਮੇਂ ਸਿਰ ਨਿਦਾਨ ਅਤੇ ਸਹੀ ਇਲਾਜ ਜ਼ਰੂਰੀ – ਮਾਹਰ