ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਚੰਡੀਗੜ੍ਹ ਚੌਂਕ ਗੜ੍ਹਸ਼ੰਕਰ ਤੋਂ ਸੈਲਾ ਕਲਾਂ ਤੱਕ ਕੀਤਾ ਟਰੈਕਟਰ ਮਾਰਚ

ਕੌਮੀ ਖੇਤੀ ਨੀਤੀ ਮੰਡੀਕਰਨ ਫਰੇਮਵਰਕ ਨੂੰ ਪੰਜਾਬ ਸਰਕਾਰ ਕਰੇ ਰੱਦ

ਗੜਸ਼ੰਕਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਸੰਯੁਕਤ ਕਿਸਾਨ ਮੋਰਚਾ ਵਲੋਂ 26 ਜਨਵਰੀ ਨੂੰ ਦੇਸ਼ ਪੱਧਰ ‘ਤੇ ਬਲਾਕ, ਤਹਿਸੀਲ ਅਤੇ ਜ਼ਿਲਾ ਪੱਧਰਾਂ ਤੇ ਦਿੱਤੇ ਟਰੈਕਟਰ ਮਾਰਚ ਕਰਨ ਦੇ ਦਿੱਤੇ ਸੱਦੇ ਤਹਿਤ ਤਹਿਸੀਲ ਗੜਸ਼ੰਕਰ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਅਹਿਮ ਮੰਗਾਂ ਲਈ ਗੜਸ਼ੰਕਰ ਤੋਂ ਸੈਲਾ ਕਲਾਂ ਤੱਕ ਟਰੈਕਟਰ ਮਾਰਚ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਗੜਸ਼ੰਕਰ ਦੇ ਕਿਸਾਨ ਆਗੂਆਂ ਹਰਮੇਸ਼ ਸਿੰਘ ਢੇਸੀ,ਦਰਸ਼ਨ ਸਿੰਘ ਮੱਟੂ, ਕੁਲਭੂਸ਼ਣ ਮਹਿੰਦਵਾਣੀ,ਗੁਰਨੇਕ ਭੱਜਲ ਕੁਲਵਿੰਦਰ ਚਾਹਲ, ਰਾਮਜੀਦਾਸ ਚੌਹਾਨ,ਬੀਬੀ ਸ਼ੁਭਾਸ਼ ਮੱਟੂ ਨੇ ਵੱਖ ਵੱਖ ਥਾਵਾਂ ਤੇ ਕਿਸਾਨਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੌਮੀ ਖੇਤੀ ਨੀਤੀ ਮੰਡੀਕਰਨ ਫਰੇਮਵਰਕ ਨੂੰ ਪੰਜਾਬ ਦਾ ਸਰਕਾਰ ਵਿਧਾਨ ਸਭਾ ਦੇ ਇਜਲਾਸ ਵਿੱਚ ਰੱਦ ਕਰੇ ਕੇਂਦਰ ਸਰਕਾਰ ਇਸ ਨੂੰ ਵਾਪਸ ਲਵੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਵੇ। ਉਹਨਾ ਕਿਹਾ ਕਿ ਜੇਕਰ ਕੇਦਰੀ ਹਕੂਮਤ ਅਤੇ ਪੰਜਾਬ ਸਰਕਾਰ ਵਲੋ ਇਹਨਾਂ ਖਰੜਿਆ ਨੂੰ ਲਾਗੂ ਕਰਕੇ ਅਸਿੱਧੇ ਰੂਪ ਕਾਲੇ ਕਾਨੂੰਨਾਂ ਨੂੰ ਦੋਬਾਰਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਸਰਕਾਰਾਂ ਨੂੰ ਕਿਸਾਨਾ ਸਮੇਤ ਆਮ ਲੋਕਾਂ ਦੇ ਤਿੱਖੇ ਰੋਹ ਦਾ ਸਾਹਮਣਾ ਪਵੇਗਾ ਇਸ ਸਮੇਂ ਟਰੈਕਟਰ ਮਾਰਚ ਵਿੱਚ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂ ਸ਼ਮਸ਼ੇਰ ਸਿੰਘ ਚੱਕ ਸਿੰਘਾ, ਰਾਮਜੀਤ ਸਿੰਘ ਦੇਨੋਵਾਲ ਕਲਾਂ, ਗੁਰਮੀਤ ਸਿੰਘ ਗੜੀ ਮੱਟੋ, ਬਲਵੰਤ ਰਾਏ, ਇਕਬਾਲ ਸਿੰਘ, ਮਹਿੰਦਰ ਸਿੰਘ, ਹਰਬੰਸ ਸਿੰਘ ਰਸੂਲਪੁਰ, ਨਿਰੰਜਨ ਸਿੰਘ,ਪਰਮਜੀਤ ਸਿੰਘ ਸਿੰਘ ਰੁੜਕੀ ਖਾਸ, ਸਤਨਾਮ ਸਿੰਘ ਚੱਕਗੁਰੂ, ਹਰਬੰਸ ਸਿੰਘ ਰਸੂਲਪੁਰ, ਇਕਬਾਲ ਸਿੰਘ ਰਸੂਲਪੁਰ, ਸੁਖਵਿੰਦਰ ਸਿੰਘ ਲੱਲੀਆਂ, ਜੋਰਾਵਰ ਸਿੰਘ ਚੱਕ ਸਿੰਘਾ, ਸੋਨੀ ਮੋਹਨੋਵਾਲ, ਸਰਜੀਤ ਸਿੰਘ ਮੋਹਨੋਵਾਲ, ਅਮਨ ਮੋਹਨੋਵਾਲ, ਪਰਮਿੰਦਰ ਮਾਨ ਮੋਹਨੋਵਾਲ, ਸੁਖਦੀਪ ਸਿੰਘ ਕਾਲੇਵਾਲ, ਹਸ਼ਮੀਤ ਸਿੰਘ ਕਾਲੇਵਾਲ, ਹਰਜਿੰਦਰ ਸਿੰਘ ਰਸੂਲਪੁਰ, ਬਲਬੀਰ ਸਿੰਘ ਰਸੂਲਪੁਰ, ਸਾਹਿਬਪ੍ਰੀਤ ਸਿੰਘ ਰਸੂਲਪੁਰ, ਸੰਤੋਖ ਸਿੰਘ ਰਸੂਲਪੁਰ, ਜਿੰਦਰ ਅਲੀਪੁਰ, ਜਸਵਿੰਦਰ ਸਿੰਘ ਰੁੜਕੀ ਖਾਸ, ਜਿੰਦਾ ਅਲੀਪੁਰ, ਸੰਤੋਖ ਸਿੰਘ ਅਲੀਪੁਰ, ਜੋਗਾ ਡੋਗਰ ਪਰ, ਜੋਤਸਰੂਪ ਸਿੰਘ ਰੁੜਕੀ ਖਾਸ, ਟਰੈਕਟਰਾ ਸਮੇਤ ਅਤੇ ਡੀਐਮਐਫ ਆਗੂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ ਅਤੇ ਹੰਸ ਰਾਜ ਗੜ੍ਹਸ਼ੰਕਰ ਆਦਿ ਸ਼ਾਮਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਡੀ. ਐੱਲ. ਐੱਸ. ਏ. ਵਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਕਾਨੂੰਨੀ ਜਾਗਰੂਕਤਾ ਕੈਂਪ ਆਯੋਜਿਤ
Next articleਟੱਪੇ