ਕਨੈਡਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਜਿਸ ਵਿੱਚ ਸੀਨੀਅਰ ਅਤੇ ਜੂਨੀਅਰ ਵਰਗਾ ਵਿੱਚ 10 ਟੀਮਾਂ ਨੇ ਭਾਗ ਲਿਆ। ਕਲੱਬ ਦੇ ਕੋਚ ਮਨਦੀਪ ਝੱਲੀ ਅਤੇ ਕਰਪਾਲ ਸਿਧੂ ਨੇ ਦੱਸਇਆ ਕਿ ਕਰੋਨਾ ਕਰਕੇ ਜ਼ਿਆਦਾ promotion ਨਹੀਂ ਕੀਤੀ ਗਈ ਕਿਉਂਕਿ ਸਾਡਾ ਮਕਸਦ ਇਕੱਠ ਕਰਨਾ ਨਹੀਂ । ਇਸ ਸਾਲ ਬੱਚਿਆ ਨੂੰ ਖੇਡਣ ਲਈ ਕੋਈ ਟੂਰਨਾਮੈਂਟ ਨਹੀਂ ਮਿਲਿਆ ਇਸ ਲਈ ਇਹ ਇਕ ਮੌਕਾ ਸੀ ਜਿੱਥੇ ਉਹ ਦੁਬਾਰਾ Field hockey ਨਾਲ ਜੁੜ ਸਕਣ ।
ਨੈਸਨਲ ਖੇਡ ਚੁੱਕੇ ਕਲੱਬ ਦੇ 6 ਪਲੇਅਰਾਂ ਨੂੰ MLA irfan Sabir ਨੇ ਸਨਮਾਨਿਤ ਕੀਤਾ । ਸੀਨੀਅਰ ਫ਼ਾਈਨਲ ਮੈਚ United blue ਤੇ United Green ਬਹੁਤ ਰੋਮਾਚਿਕ ਰਿਹਾ ਜਿਸ ਦਾ ਫੈਸਲਾ 4-4 ਬਰਾਬਰ ਰਹਿਣ ਮਗਰੋਂ ਗੋਲ਼ਡਨ ਗੋਲ ਤੇ ਹੋਇਆਂ । MP Jasraj Hallan ਨੇ ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਕੀਤੀ। ਕਲੱਬ ਪ੍ਰਧਾਨ ਯਾਦਵਿੰਦਰ ਜਾਦੂ ਨੇ ਦੱਸਿਆ ਕਿ United FHC Calgary ਇਕ ਬੱਚਿਆ ਤੇ focus ਕਰਨ ਵਾਲਾ ਕਲੱਬ ਹੈ ਜਿਸ ਕਰਕੇ ਅੱਜ ਤਨਵੀਰ ਕੰਗ ਸਾਰੇ ਅਲਬਰਟਾ ਵਿੱਚੋਂ ਇਕੱਲਾ ਪਲੇਅਰ ਹੈ ਜੋ ਕਨੇਡਾ ਜੂਨੀਅਰ ਵਿੱਚ ਸਲੈਕਟ ਹੋਇਆਂ। ਇਸ ਵਿਚ ਕਲੱਬ ਦੇ ਮੈਂਬਰ ਕੰਵਲ ਢਿੱਲੋ ,ਕੁਲਵੰਤ ਬਰਾੜ , ਜਤਿੰਦਰ ਸਹੇੜੀ ,ਹੈਪੀ ਢੀਡਸਾ ਅਤੇ ਗੁਰਮਿੰਦਰ ਨੇ ਵੀ ਬਹੁਤ ਮਿਹਨਤ ਕੀਤੀ । ਕਲੱਬ ਵੱਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ।