ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਭਾਰਤੀ ਕਿਸਾਨ ਯੂਨੀਅਨ ਰਜਿ:283 ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਪੰਜਾਬ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਹਲਕਾ ਸਾਹਨੇਵਾਲ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਫ਼ਤਰ ਅੱਗੇ ਸੈਂਕੜੇ ਕਿਸਾਨਾਂ ਸਮੇਤ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਨੂੰ 5 ਮਾਰਚ ਦੇ ਚੰਡੀਗੜ੍ਹ ਧਰਨੇ ਨੂੰ ਅਸਫਲ ਬਣਾਉਣ ਲਈ ਕਿਸਾਨ ਆਗੂਆਂ ਤੇ ਕਿਸਾਨਾਂ ਦੀ ਘਰਾਂ ਵਿੱਚ ਕੀਤੀ ਨਜ਼ਰਬੰਦੀ ਤੇ ਜੇਲ੍ਹਾਂ ਵਿੱਚ ਭੇਜਣ ਦੇ ਰੋਸ ਵਜੋਂ ਧਰਨਾਂ ਦਿੱਤਾ ਗਿਆ ਜਿੱਥੇ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਨੇ ਜੋ ਕਿਸਾਨਾਂ ਨਾਲ 5 ਮਾਰਚ ਦੀ ਚੰਡੀਗੜ੍ਹ ਮੀਟਿੰਗ ਵਿੱਚ ਜੋ ਵਿਹਾਰ ਕੀਤਾ ਤੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ, ਝੂਠੇ ਇਲਜ਼ਾਮ ਲਗਾ ਕੇ ਮੁੱਖ ਮੰਤਰੀ ਦੁਆਰਾ ਕਿਸਾਨਾਂ ਨੂੰ ਬਦਨਾਮ ਕੀਤਾ ਕਿ ਕਿਸਾਨ ਸੜਕਾਂ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਤੇ ਜੋ ਕਿਸਾਨਾਂ ਦੀਆਂ ਮੰਗਾਂ ਹਨ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਹਨ ਪੰਜਾਬ ਨਾਲ ਨਹੀਂ, ਅਸੀਂ ਦੱਸਣਾ ਚਾਹੁੰਦੇ ਹਾਂ ਕਿ 19 ਦਸੰਬਰ 2023 ਨੂੰ ਪੰਜਾਬ ਸਰਕਾਰ ਨੇ ਐੱਸ.ਕੇ.ਐੱਮ ਦੇ ਆਗੂਆਂ ਨਾਲ ਮੀਟਿੰਗ ਕਰਕੇ ਕੁਝ ਮੰਗਾਂ ਮੰਨ ਕੇ ਲਾਗੂ ਕਰਨ ਲਈ ਸਹਿਮਤੀ ਦਿੱਤੀ ਸੀ। ਕਿਸਾਨਾਂ ਦੀਆਂ ਮੰਗਾਂ ਸਨ ਕਿ ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ, ਮੱਕੀ, ਮੂੰਗੀ ਤੇ ਸਬਜ਼ੀਆਂ ਤੇ ਐੱਮ.ਐੱਸ.ਪੀ ਦੇਣੀ ਤੇ ਨਵੀਂ ਖੇਤੀਬਾੜੀ ਨੀਤੀ ਬਣਾਉਣਾ ਕਮੇਟੀ ਵਿੱਚ ਐੱਸ.ਕੇ.ਐੱਮ ਦੇ ਆਗੂਆਂ ਨੂੰ ਲੈਣਾ, ਸਰਕਾਰੀ ਅਦਾਰਿਆਂ ਵਿਚਲੇ ਕਿਸਾਨੀ ਕਰਜ਼ਿਆਂ ਲਈ ਵੰਨ ਟਾਇਮ ਸੈਟਲਮੈਂਟ ਸਕੀਮ ਲਿਆ ਕੇ ਕੇਸਾਂ ਦਾ ਨਿਪਟਾਰਾ ਕਰਨਾ, ਵਿਵਾਦ ਰਹਿਤ ਜ਼ਮੀਨਾਂ ਦੀ ਤਕਸੀਮ ਟੀਮਾਂ ਬਣਾ ਕੇ ਪਿੰਡਾਂ ਵਿੱਚ ਜਾ ਕੇ ਕਰਨੀ, ਸਰਹੰਦ ਫੀਡਰ ਤੇ ਲੱਗੀਆਂ ਮੋਟਰਾਂ ਦੇ ਬਿੱਲ ਮੁਆਫ ਕਰਨੇ, ਅਵਾਰਾ ਤੇ ਪਾਲਤੂ ਪਸ਼ੂਆਂ, ਕੁੱਤਿਆਂ ਦਾ ਸੜਕਾਂ ਤੇ ਆਉਣ ਤੋਂ ਰੋਕਣ ਲਈ ਹੱਲ ਕਰਨਾ, ਜੰਗਲੀ ਜਾਨਵਰਾਂ ਤੋਂ ਹੁੰਦੇ ਫਸਲਾਂ ਦੇ ਨੁਕਸਾਨ ਰੋਕਣ ਲਈ 12 ਬੋਰ ਰਾਇਫਲ ਦੇ ਕਿਸਾਨਾਂ ਨੂੰ ਪਰਮਿਟ ਲੈਣੇ ਅਸਾਨ ਬਣਾਉਣੇ, ਨੈਨੋ ਪੈਕਿੰਗ ਤੇ ਹੋਰ ਉਤਪਾਦ ਕਿਸਾਨਾਂ ਨੂੰ ਜਬਰੀ ਦੇਣੇ ਬੰਦ ਕਰਨੇ ਤੇ ਨਕਲੀ ਦਵਾਈਆਂ,ਬੀਜ਼ਾਂ ਤੇ ਸਖਤੀ ਨਾਲ ਰੋਕ ਲਗਾਉਣੀ, ਹੜਾਂ ਤੇ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਸਮੇਂ ਸਿਰ ਕਿਸਾਨਾਂ ਨੂੰ ਮੁਆਵਜ਼ਾ, ਪਾਣੀਆਂ ਦੇ ਮਸਲੇ ਹੱਲ ਕਰਨੇ, ਸਹਿਕਾਰੀ ਸਭਾਵਾਂ ਵਿੱਚ ਨਵੇਂ ਖਾਤੇ ਖੋਲ੍ਹਣ ਤੇ ਲੱਗੀ ਪਾਬੰਦੀ ਤੁਰੰਤ ਹਟਾਉਣੀ, ਅਬਾਦਕਾਰਾਂ ਤੇ ਗੰਨਾਂ ਕਾਸ਼ਤਕਾਰਾਂ ਦੇ ਮਸਲਿਆਂ ਤੇ ਸਰਕਾਰ ਦੁਆਰਾਂ ਕਮੇਟੀ ਬਣਾਉਣੀ ਇਹ ਸਾਰੀਆਂ ਮੰਗਾਂ ਪੰਜਾਬ ਸਰਕਾਰ ਨੇ 31 ਮਾਰਚ 2024 ਤੱਕ ਲਾਗੂ ਕਰਨੀਆਂ ਮੰਨੀਆਂ ਸਨ ਪਰ ਸਰਕਾਰ ਨੇ ਹੁਣ ਤੱਕ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਇਸ ਲਈ ਅਸੀਂ ਦੁਬਾਰਾ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਜਗਾਉਣ ਲਈ 5 ਮਾਰਚ ਦਾ ਧਰਨਾ ਚੰਡੀਗੜ੍ਹ ਦੇ 34 ਸੈਕਟਰ ਵਿੱਚ ਧਰਨਾਂ ਲਗਾਉਣ ਜਾਣਾ ਸੀ ਪਰ ਮੁੱਖ ਮੰਤਰੀ ਸਾਹਬ ਨੇ ਤੈਸ਼ ਵਿੱਚ ਆ ਕੇ ਕਿਸਾਨਾਂ ਨਾਲ ਮਾੜਾ ਸਲੂਕ ਕੀਤਾ ਤੇ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਿਸ ਦੇ ਵਿਰੋਧ ਵਜੋਂ ਅੱਜ ਦਾ ਇਹ ਸੰਕੇਤਕ ਧਰਨਾਂ ਸੀ ਐੱਸ.ਕੇ.ਐੱਮ ਨੇ ਆਪਣੀ ਅਗਲੀ ਰਣਨੀਤੀ ਲਈ 15 ਮਾਰਚ ਚੰਡੀਗੜ੍ਹ ਮੀਟਿੰਗ ਰੱਖੀ ਹੋਈ ਹੈ ਜਿਸ ਵਿੱਚ ਅਗਲੀ ਰਣਨੀਤੀ ਉਲੀਕੀ ਜਾਵੇਗੀ । ਅੱਜ ਦੇ ਇਸ ਧਰਨੇ ਵਿੱਚ ਗੁਰਵਿੰਦਰ ਸਿੰਘ ਕੂੰਮ ਕਲਾਂ ਪ੍ਰੈਸ ਸਕੱਤਰ ਪੰਜਾਬ, ਅਮਨਦੀਪ ਸਿੰਘ ਮੇਹਲੋਂ, ਮੀਤ ਪ੍ਰਧਾਨ ਲੁਧਿ: ਗੁਰਪ੍ਰੀਤ ਸਿੰਘ ਸਾਹਬਾਣਾ ਮੀਤ ਪ੍ਰਧਾਨ ਲੁਧਿਆਣਾ, ਹਰਮੀਤ ਸਿੰਘ ਕਾਦੀਆਂ, ਗਿਆਨ ਸਿੰਘ ਮੰਡ, ਗੁਰਚਰਨ ਸਿੰਘ ਹਵਾਸ, ਸੁਰਿੰਦਰ ਸਿੰਘ ਕਡਿਆਣਾ, ਕਾਮਰੇਡ ਅਮਰਨਾਥ ਕੂੰਮ ਕਲਾਂ, ਲਛਮਣ ਸਿੰਘ, ਅਜਮੇਰ ਸਿੰਘ ਲਾਲੀ, ਹਰਦੀਪ ਸਿੰਘ ਗਿਆਸਪੁਰਾ, ਜਗਦੇਵ ਸਿੰਘ ਹਵਾਸ, ਜਗਪਾਲ ਸਿੰਘ ਗਿਆਸਪੁਰਾ, ਜਸਵੀਰ ਸਿੰਘ, ਦਵਿੰਦਰ ਸਿੰਘ ਗਰੇਵਾਲ, ਬੀਰਇੰਦਰ ਸਿੰਘ ਜੌਲੀ, ਰਘੁਬੀਰ ਸਿੰਘ ਕੂੰਮਕਲਾਂ, ਨਿਰਪਾਲ ਸਿੰਘ ਗਰਚਾ, ਬਿਕਰਮਜੀਤ ਸਿੰਘ, ਰਣਧੀਰ ਸਿੰਘ, ਕਮਿੱਕਰ ਸਿੰਘ ਸਾਹਬਾਣਾ, ਸਰਪੰਚ ਕੱਕਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.sam



