ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਣ ਦੇ ਐਕਸਨ ਨੂੰ ਲਾਗੂ ਕਰਦਿਆ ਕਿਰਤੀ ਕਿਸਾਨ ਯੂਨੀਅਨ ਗੜ੍ਹਸ਼ੰਕਰ ਵਲੋ ਇਲਾਕੇ ਦੇ ਪਿੰਡ ਸਿਕੰਦਰਪੁਰ, ਦੇਣੋਵਾਲ ਕਲਾਂ, ਅਲੀਪੁਰ ਅਤੇ ਰੁੜਕੀ ਖਾਸ ਵਿੱਚ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ 17 ਅਗਸਤ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ‘ਤੇ ਸੰਸਦ ਮੈਂਬਰਾਂ ਦੇ ਘਰਾਂ ਮੂਹਰੇ ਹੋ ਰਹੇ ਧਰਨਿਆਂ ਵਿੱਚ ਸਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਅਤੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਨੇ ਨਿੱਜੀਕਰਨ ਉਦਾਰੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਤੇ ਚੱਲਦਿਆਂ ਦੇਸ਼ ਨੂੰ ਕੰਗਾਲੀ ਦੇ ਕਿਨਾਰੇ ਲਿਆ ਖੜਾ ਕਰ ਦਿੱਤਾ ਹੈ। ਇਹਨਾਂ ਨੀਤੀਆਂ ਤੇ ਚਲਦਿਆਂ ਦੇਸ ਦੇ ਸਾਰੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਲੜੀ ਤਹਿਤ ਕਿਸਾਨ ਵਿਰੋਧੀ ਕਾਨੂੰਨ, ਅਗਨੀਵੀਰ ਯੋਜਨਾ ਅਤੇ ਨਵੇਂ ਫੌਜਦਾਰੀ ਕਨੂੰਨ ਲਾਗੂ ਕੀਤੇ ਜਾ ਰਹੇ ਹਨ। ਦੇਸ਼ ਦੇ ਕੁਝ ਘਰਾਣੇ ਦੇਸ਼ ਦਾ ਪੈਸਾ ਲੈ ਕੇ ਭੱਜ ਰਹੇ ਹਨ। ਪਰ ਸਰਕਾਰ ਓਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਅੱਜ ਦੇ ਪ੍ਰਦਰਸਨ ਵਿੱਚ ਰਾਮ ਜੀਤ ਸਿੰਘ ਬਲਾਕ ਪ੍ਰਧਾਨ, ਕੁਲਵੰਤ ਸਿੰਘ ਗੋਲੇਵਾਲ ਖਜਾਨਚੀ, ਸੰਦੀਪ ਸਿੰਘ ਮਿੰਟੂ, ਤਜਿੰਦਰ ਸਿੰਘ ਦੇਣੋਵਾਲ ਕਲਾਂ, ਹਰਜਿੰਦਰ ਸਿੰਘ ਸਿਕੰਦਰਪੁਰ, ਰੋਮੀ ਸਿਕੰਦਰਪੁਰ, ਕਰਤਾਰ ਸਿੰਘ ਤੇ ਪਰਮਜੀਤ ਸਿੰਘ ਰੁੜਕੀ ਖਾਸ ਆਦਿ ਕਿਸਾਨ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly