ਮਲੇਸ਼ੀਆ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਬੜ੍ਹੀ ਖੁਸ਼ੀ ਨਾਲ ਦਸਿਆ ਜਾ ਰਿਹਾ ਹੈ ਕਿ ਮਿਤੀ 22 ਜੂਨ 2025 ਦਿਨ ਐਤਵਾਰ ਨੂੰ ਯੂਨਾਈਟਿਡ ਐਸੋਸੀਏਸ਼ਨ ਮਲੇਸ਼ੀਆ ਦੇ ਬੈਨਰ ਹੇਠ ਸ਼ੇਰ ਏ ਪੰਜਾਬ ਕਬੱਡੀ ਕਲੱਬ ਦਾ 10 ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ । ਕਬੱਡੀ ਕੱਪ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਆਪਣੇ ਆਪਣੇ ਬਲ ਦਾ ਪ੍ਰਦਰਸ਼ਨ ਕਰਨਗੇ । ਜਿਸ ਵਿੱਚ ਜੇਤੂ ਖਿਡਾਰੀ ਨੂੰ ਇਨਾਮ ਦਿੱਤੇ ਜਾਣਗੇ । ਪਹਿਲਾ ਸਥਾਨ ਹਾਂਸਲ ਕਰਨ ਵਾਲੇ ਨੂੰ 2100 ਦੂਜਾ ਸਥਾਨ ਹਾਂਸਲ ਕਰਨ ਵਾਲੇ ਨੂੰ 1700 ਤੇ ਬੈਸਟ ਪ੍ਰਾਈਜ਼ ਵਜੋ 300 ਰੂਪਏ ਨਕਦ ਦਿੱਤੇ ਜਾਣਗੇ। ਇਸ ਪੂਰੇ ਕਬੱਡੀ ਕੱਪ ਦਾ ਆਯੋਜਨ ਪ੍ਰੀਤ ਖੰਡੇਵਾਲਾ ਚੇਅਰਮੈਨ , ਬੱਚੀ ਗੱਜਣਵਾਲਾ ਪ੍ਰਧਾਨ, ਬਿੱਟੂ ਸਿੰਘ ਬਠਿੰਡਾ ਵਾਈਸ ਚੇਅਰਮੈਨ , ਚੰਦ ਗਿੱਲ ਸਿਆਲਕੋਟੀ ਵਾਈਸ ਪ੍ਰਧਾਨ, ਨਿਸ਼ਾਨ ਸਿੰਘ ਖ਼ਜ਼ਾਨਚੀ, ਵਸੀਰ ਗੁੱਜਰ ਜੋਇੰਟ ਸੈਕਰੇਟਰੀ, ਚਮਕੌਰ ਲੋਪੋਂ ਜਨਰਲ ਸੈਕਰੇਟਰੀ, ਜੱਸਾ ਸਿੱਧੂ , ਹੈਪੀ ਨੱਥੋਵਾਲ, ਹੈਪੀ ਸੁਬੰਗ ਜਯਾ , ਲੱਕੀ ਬਾਜਵਾ , ਸ਼ੇਰਾ ਗੁਰਦਾਸਪੁਰੀਆ , ਅੰਗਰੇਜ਼ ਸਿੰਘ , ਪੰਮਾ , ਹਿਨੋ ਗਿੱਲ ਪੀ ਜੇ ਅਤੇ ਹੋਰ ਐਨ ਆਈ ਆਈ ਵੀਰ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



