ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਆਰ ਸੀ ਐੱਫ ਵਿੱਚ ਯੂਨੀਅਨ ਮਾਨਤਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਵੱਲੋਂ ਬੋਗੀ ਸ਼ੋਪ ਵਿੱਚ ਜ਼ੋਰਦਾਰ ਮੀਟਿੰਗ ਕੀਤੀ ਗਈ। ਆਰਸੀਐਫ ਦੇ ਸਾਰੇ ਕਰਮਚਾਰੀ ਰੇਲਵੇ ਦੇ ਮਾਨਤਾ ਪ੍ਰਾਪਤ ਦੋਵਾਂ ਫੈਡਰੇਸ਼ਨਾਂ ਦੇ ਕੰਮ ਤੋਂ ਬਹੁਤ ਨਾਖੁਸ਼ ਹਨ, ਉਨ੍ਹਾਂ ਨੇ ਐਨ ਪੀ ਐਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਮੰਨਣ ਦੀ ਬਜਾਏ ਯੂ.ਪੀ.ਐਸ. ਲੇ ਕੇ ਆ ਗਏ ਨੇ ਤੇ ਉਸਦਾ ਪ੍ਰਚਾਰ ਪ੍ਰਸਾਰ ਸਰਕਾਰ ਨਾਲੋਂ ਵੱਧ ਕਰ ਰਹੇ ਨੇ। ਅੱਜ ਬੋਗੀ ਸ਼ਾਪ ਵਿਖੇ ਚੋਣ ਪ੍ਰਚਾਰ ਦੌਰਾਨ ਸਮੂਹ ਮੁਲਾਜਮਾਂ ਨੂੰ ਆਰ.ਸੀ.ਐਫ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ‘ਚ ਦੱਸਿਆ ਕਿ ਕਿਸ ਤਰ੍ਹਾਂ ਦੋਵੇਂ ਯੂਨੀਅਨਾਂ ਆਰ.ਸੀ.ਐੱਫ. ਇੰਪਲਾਈਜ਼ ਯੂਨੀਅਨ ਅਤੇ ਆਰ.ਸੀ.ਐੱਫ. ਮਜ਼ਦੂਰ ਯੂਨੀਅਨ ਨੇ ਮਿਲ ਕੇ ਇਸ ਫੈਕਟਰੀ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਰੇਲਵੇ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ, ਹੁਣ ਪੁਰੀ ਰੇਲਵੇ ਸਮੇਤ ਆਰ.ਸੀ.ਐੱਫ ਦੇ ਕਰਮਚਾਰੀ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਦ੍ਰਿੜ ਹਨ। ਆਰ ਸੀ ਐੱਫ ਵਿੱਚ ਲੋਕਾਂ ਨੇ ਪਹਿਲਾਂ ਹੀ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਪਹਿਲੇ ਨੰਬਰ ‘ਤੇ ਰੱਖਿਆ ਹੈ ਕਿਉਂਕਿ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਨੇ ਕਦੇ ਵੀ ਮੁਲਾਜ਼ਮਾਂ ਦੇ ਹੱਕਾਂ ਨਾਲ ਸਮਝੌਤਾ ਨਹੀਂ ਕੀਤਾ। ਠੇਕੇਦਾਰੀ, ਆਊਟਸੋਰਸਿੰਗ, ਐੱਨ.ਪੀ.ਐੱਸ., ਯੂ.ਪੀ.ਐੱਸ., ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਸਿੱਧੇ ਵਿਦੇਸ਼ੀ ਨਿਵੇਸ਼, ਰੇਲਵੇ ਸਟੇਸ਼ਨਾਂ ਦੇ ਨਿਗਮੀਕਰਨ, ਨਿੱਜੀਕਰਨ, ਰੇਲਵੇ ਟਰੇਨਾਂ ਦੇ ਨਿੱਜੀਕਰਨ ਅਤੇ ਰੇਲਵੇ ‘ਚ ਨਵੀਂ ਭਰਤੀ, ਮੁਲਾਜ਼ਮਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਵਿਰੁੱਧ ਹਮੇਸ਼ਾ ਸੰਘਰਸ਼ ਦਾ ਰਾਹ ਅਪਣਾਇਆ ਹੈ। ਸਰਵਜੀਤ ਸਿੰਘ ਨੇ ਕਿਹਾ ਕਿ ਬਾਕੀ ਦੋ ਯੂਨੀਅਨਾਂ ਸਿਰਫ਼ ਝੂਠ ਦਾ ਪ੍ਰਚਾਰ ਕਰ ਰਹੀਆਂ ਹਨ। ਜੇਕਰ ਉਨ੍ਹਾਂ ਨੇ ਕਦੇ ਮੁਲਾਜ਼ਮਾਂ ਲਈ ਕੁਝ ਕੀਤਾ ਹੈ ਤਾਂ ਉਹ ਪ੍ਰਚਾਰ ਕਰਨ ਲਈ ਸਾਹਮਣੇ ਆਉਣ, ਉਨ੍ਹਾਂ ਕੋਲ ਝੂਠ ਬੋਲਣ ਤੋਂ ਸਿਵਾਏ ਕੁਝ ਨਹੀਂ ਹੈ, ਦੋਵੇਂ ਯੂਨੀਅਨਾਂ ਯੂ.ਪੀ.ਐੱਸ. ਦੇ ਮਾਮਲੇ ਤੇ ਕਰਮਚਾਰੀਆਂ ਵਿੱਚ ਭਰਮ ਭੁਲੇਖੇ ਫੈਲਾ ਰਹੇ ਹਨ, ਪਰ ਕਰਮਚਾਰੀ ਅਨਪੜ੍ਹ ਨਹੀਂ ਹਨ ਅਤੇ ਉਹਨਾਂ ਦੇ ਭਰਮਾਂ ਦੇ ਜਾਲ ਵਿੱਚ ਨਹੀਂ ਫਸਣਗੇ, ਇਸ ਲਈ RCF ਦਾ ਹਰ ਕਰਮਚਾਰੀ RCF ਇੰਪਲਾਈਜ਼ ਯੂਨੀਅਨ ਨੂੰ ਵੱਡੀਆਂ ਵੋਟਾਂ ਨਾਲ ਵੋਟਾਂ ਪਾ ਕੇ ਜੇਤੂ ਬਣਾਵੇਗਾ। ਆਰਸੀਐਫ ਕਰਮਚਾਰੀ ਯੂਨੀਅਨ ਦੇ ਜਥੇਬੰਦਕ ਸਕੱਤਰ ਭਰਤ ਰਾਜ ਨੇ ਕਿਹਾ ਕਿ ਯੂ.ਪੀ.ਐਸ ਸਕੀਮ 24 ਅਗਸਤ 2024 ਨੂੰ ਰੇਲਵੇ ਦੀਆਂ ਦੋਵੇਂ ਮਾਨਤਾ ਪ੍ਰਾਪਤ ਫੈਡਰੇਸ਼ਨਾਂ ਵੱਲੋਂ ਭਾਰਤ ਸਰਕਾਰ ਦੀ ਮਿਲੀਭੁਗਤ ਨਾਲ ਲਾਗੂ ਕੀਤੀ ਗਈ, ਜਦ ਕਿ ਰੇਲਵੇ ਦੀਆਂ ਦੋਨੇ ਫੈਡਰੇਸ਼ਨਾਂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੇ ਲਈ ਹੜਤਾਲ ਦਾ ਨਾਟਕ ਕਿੱਤਾ ਅਤੇ ਉਸਦੇ ਲਈ ਲੋਕਾਂ ਕੋਲੋਂ ਵੋਟਾਂ ਪਾ ਕੇ ਬਹੁਮਤ ਵੀ ਲਿਆ ਅਤੇ ਹੁਣ ਬੇਸ਼ਰਮੀ ਦੀ ਹੱਦ ਦੇਖੋ ਕਿ ਦੋਵੇਂ ਮਾਨਤਾ ਪ੍ਰਾਪਤ ਫੈਡਰੇਸ਼ਨਾਂ ਭਾਰਤ ਸਰਕਾਰ ਦੇ ਏਜੰਟ ਵਾਂਗ ਇਸ ਦੇ ਗੁਣਗਾਨ ਗਾ ਕੇ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਦੋਂ ਕਿ ਅਸਲ ਵਿੱਚ ਯੂਪੀਐਸ, ਐਨਪੀਐਸ ਤੋਂ ਵੀ ਵੱਧ ਖ਼ਤਰਨਾਕ ਸਕੀਮ ਹੈ, ਜਿਸ ਵਿੱਚ ਮੁਲਾਜ਼ਮਾਂ ਦੀ ਮਿਹਨਤ ਦੀ ਕਮਾਈ ਖੋਹ ਲਈ ਜਾਵੇਗੀ। ਭਰਤ ਰਾਜ ਨੇ ਦੋਵਾਂ ਯੂਨੀਅਨਾਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਉਹ ਯੂ.ਪੀ.ਐੱਸ ਦੇ ਨਾਂ ‘ਤੇ ਮੁਲਾਜ਼ਮਾਂ ਤੋਂ ਵੋਟਾਂ ਮੰਗਣ ਅਤੇ ਦੇਖਣ ਕਿ ਮੁਲਾਜ਼ਮ ਉਨ੍ਹਾਂ ਨਾਲ ਕਿਵੇਂ ਵਿਹਾਰ ਕਰਦੇ ਹਨ। ਉਨ੍ਹਾਂ ਦੋਵੇਂ ਯੂਨੀਅਨਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਗੁੰਮਰਾਹ ਕਰਕੇ ਮੁਲਾਜ਼ਮਾਂ ਦਾ ਭਵਿੱਖ ਬਰਬਾਦ ਕਰਨਾ ਬੰਦ ਕਰਨ, ਨਹੀਂ ਤਾਂ ਮੁਲਾਜ਼ਮ ਉਨ੍ਹਾਂ ਉੱਪਰ ਵੋਟ ਦੀ ਚੋਟ ਦੇ ਨਾਲ ਖਿਲਵਾੜ ਕਰਕੇ ਇਨ੍ਹਾਂ ਨੂੰ ਸਬਕ ਸਿਖਾਉਣਗੇ। ਦੋਸਤੋ ਜੇਕਰ ਤੁਸੀਂ ਆਰ ਸੀ ਐੱਫ ਨੂੰ ਬਚਾਉਣਾ ਚਾਹੁੰਦੇ ਹੋ ਅਤੇ ਆਪਣਾ ਘਰ ਬਚਾਉਣਾ ਚਾਹੁੰਦੇ ਹੋ ਤਾਂ ਆਉਣ ਵਾਲੀ 4 ਦਸੰਬਰ ਨੂੰ ਘਰ ਦੀ ਮੋਹਰ ਲਗਾਓ ਅਤੇ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਨੂੰ ਭਾਰੀ ਵੋਟਾਂ ਨਾਲ ਜਿਤਾਓ ਤਾਂ ਜੋ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਤੁਹਾਡੇ ਸਾਰੇ ਸੁਪਨੇ ਪੂਰੇ ਕਰ ਸਕੇ। ਅੱਜ ਦੀ ਚੋਣ ਪ੍ਰਚਾਰ ਰੈਲੀ ਨੂੰ ਸਫਲ ਬਣਾਉਣ ਲਈ ਆਰ.ਸੀ.ਐਫ ਸ਼ੈੱਲ ਡਵੀਜ਼ਨ ਦੇ ਸਮੂਹ ਪਦਅਧਿਕਾਰੀਆਂ ਨੇ ਸਹਿਯੋਗ ਦਿੱਤਾ, ਜਿਸ ਵਿਚ ਮੁੱਖ ਤੌਰ ‘ਤੇ ਬਚਿੱਤਰ ਸਿੰਘ, ਨਰਿੰਦਰ ਕੁਮਾਰ, ਵਿਨੋਦ ਕੁਮਾਰ, ਸੰਜੀਵ ਕੁਮਾਰ, ਤਲਵਿੰਦਰ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਤੇਜਪਾਲ, ਰਾਮਦਾਸ, ਸੁਖਦੇਵ ਕੁਮਾਰ, ਗੁਰਚਰਨ ਆਦਿ ਸ਼ਾਮਿਲ ਸਨ | ਸਿੰਘ, ਗੁਰਮੇਲ ਸਿੰਘ, ਧਰਮਪਾਲ, ਬਲਜਿੰਦਰ ਪਾਲ, ਸਾਕੇਤ ਕੁਮਾਰ ਯਾਦਵ, ਧਰਮਜੇ ਕੁਮਾਰ, ਸਮਰੇਸ਼, ਰਾਜੀਵ ਕੁਮਾਰ, ਸ਼ਿਵਰਾਜ ਮੀਨਾ, ਪਰਵਿੰਦਰ ਸਿੰਘ, ਸਰਬਜੀਤ ਸਿੰਘ ਟਾਂਡਾ, ਗੁਰਵਿੰਦਰ ਸਿੰਘ ਆਦਿ ਅਧਿਕਾਰੀਆਂ ਨੇ ਮੁੱਖ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly