ਪੱਮਣ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ

ਕੈਪਸ਼ਨ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਉਪਰੰਤ ਸਕੂਲ ਮੁਖੀ ਸ਼ਮੀਮ ਪੱਟੀ ਸਰਪੰਚ ਕਸ਼ਮੀਰ ਸਿੰਘ ਸੋਨੀ ਅਧਿਆਪਕ ਸਰਬਜੀਤ ਸਿੰਘ ਭਗਤਪੁਰ ਤੇ ਹੋਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਪੰਜਾਬ ਸਕੂਲ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਵੱਲੋਂ ਜਾਰੀ ਹੋਈ ਸਕੂਲੀ ਵਿਦਿਆਰਥੀਆਂ ਲਈ ਵਰਦੀਆਂ ਦੀ ਗ੍ਰਾਂਟ ਨਾਲ ਖ਼ਰੀਦੀਆਂ ਸਕੂਲ ਮੈਨੇਜਮੈਂਟ ਕਮੇਟੀ ਪਤਵੰਤਿਆਂ ਅਤੇ ਸਕੂਲ ਦੇ ਅਧਿਆਪਕ ਸਟਾਫ ਵਲੋਂ ਸਾਂਝੇ ਤੌਰ ਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪੰਮਣ ਵਿਖੇ ਤਕਸੀਮ ਕੀਤੀਆਂ ਗਈਆਂ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਕਪੂਰਥਲਾ ਗੁਰਭਜਨ ਸਿੰਘ ਲਾਸਾਨੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਮਸੀਤਾਂ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪੱਮਣ ਵਿਖੇ ਸਕੂਲ ਮੁੱਖੀ ਸ਼ਮੀਮ ਭੱਟੀ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਤੇ ਸਰਪੰਚ ਕਸ਼ਮੀਰ ਸਿੰਘ ਸੋਨੀ ਦੀ ਦੇਖ ਰੇਖ ਹੇਠ ਸਕੂਲ ਪੜ੍ਹਦੇ ਵਿਦਿਆਰਥੀਆਂ ਮਾਪਿਆਂ ਦੀ ਹਾਜ਼ਰੀ ਵਿੱਚ ਬੱਚਿਆਂ ਨੂੰ ਵਰਦੀਆਂ ਤਕਸੀਮ ਕੀਤੀਆਂ ਗਈਆਂ।

ਸਰਪੰਚ ਕਸ਼ਮੀਰ ਸਿੰਘ ਸੋਨੀ , ਹਰਜੀਤ ਸਿੰਘ, ਮਲਕੀਤ ਸਿੰਘ, ਸੁੱਖਾ ਪੰਮਣ, ਗੁਰਜੀਤ ਕੌਰ ,ਲਲਿਤਾ ,ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ , ਅਰਸ਼ਦੀਪ ਸਿੰਘ, ਸੋਨੂੰ ਪੰਮਣ, ਹਿਨਾ ਕੁਮਾਰੀ , ਸਕੂਲ ਮੁੱਖੀ ਸ਼ਮੀਮ ਭੱਟੀ ਤੇ ਸਰਬਜੀਤ ਸਿੰਘ ਭਗਤਪੁਰ ਆਦਿ ਨੇ ਲਡ਼ਕੀਆਂ ਨੂੰ ਵਰਦੀਆਂ ਦੇ ਰੂਪ ਵਿੱਚ ਪੈਂਟ ,ਕਮੀਜ਼ ,ਕੋਟੀ, ਬੂਟ, ਟੋਪੀ ,ਜੁਰਾਬਾਂ, ਲਡ਼ਕੀਆਂ ਨੂੰ ਜੈਂਪਰ ,ਸਲਵਾਰ ,ਦੁਪੱਟਾ, ਬੂਟ, ਜੁਰਾਬਾਂ ਆਦਿ ਤਕਸੀਮ ਕੀਤੀਆਂ। ਸਕੂਲ ਮੁਖੀ ਸ਼ਮੀਮ ਭੱਟੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਕੂਲ ਪੜ੍ਹਦੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਵਰਦੀਆਂ ਦੀ ਗ੍ਰਾਂਟ ਪ੍ਰਾਪਤ ਹੋਈ ਸੀ । ਜਿਸ ਵਿੱਚੋਂ ਵਿਦਿਆਰਥੀਆਂ ਨੂੰ ਉਕਤ ਵਰਦੀਆਂ ਦਿੱਤੀਆਂ ਗਈਆਂ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਸਾਇੰਸ ਅਧਿਆਪਕਾਂ ਦੀ ਇਕ ਰੋਜ਼ਾ ਟ੍ਰੇਨਿੰਗ ਹੋਈ
Next article13 ਸਾਲ ਦੇ ਛੋਟੇ ਜਿਹੇ ਬੱਚੇ ਨੇ ਬਣਾਈ ਵਿਨਟੇਜ਼ ਕਾਰ