ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਸਰਵ ਸਿੱਖਿਆ ਅਭਿਆਨ ਅਧੀਨ ਸਰਕਾਰੀ ਮਿਡਲ ਸਕੂਲ ਜੈਨਪੁਰ 18 ਦੇ ਕਰੀਬ ਵਿਦਿਆਰਥੀਆਂ ਨੂੰ ਵਰਦੀਆਂ ਗਈਆਂ। ਇਸ ਇਸ ਸਬੰਧੀ ਸਕੂਲ ਦੇ ਛੇਵੀਂ ਤੋਂ ਲੈ ਕੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਿਹਨਾਂ ਵਿੱਚ ਲੜਕਿਆਂ ਨੂੰ ਸ਼ੈਰਟ , ਪੈਂਟ ਬੂਟ ,ਜ਼ੁਰਾਬਾਂ ਤੇ ਲੜਕੀਆਂ ਨੂੰ ਜੈਂਪਰ, ਸਲਵਾਰ ,ਬੂਟ ,ਜਰਸੀਆਂ ,ਜੁਰਾਬਾਂ ਦੀ ਵੰਡ ਸਕੂਲ ਅਧਿਆਪਕ ਗੀਤਾਂਜਲੀ ਬਲਾਕ ਮੀਡੀਆ ਕੋਆਰਡੀਨੇਟਰ ਤੇ ਬਲਜੀਤ ਕੌਰ ਦੀ ਹਾਜ਼ਰੀ ਵਿੱਚ ਵੰਡੀਆਂ ਗਈਆਂ।
ਸਕੂਲ ਅਧਿਆਪਕ ਗੀਤਾਂਜਲੀ ਨੇ ਦੱਸਿਆ ਕਿ ਕੋਵਿੰਡ -19 ਦੇ ਕਾਰਨ ਜਿਥੇ ਸਕੂਲ ਖੁੱਲ੍ਹਣ ਤੇ ਇਹ ਵਰਦੀਆਂ ਪਹਿਲੇ ਸਮੇਂ ਨਾਲੋਂ ਕੁਝ ਲੇਟ ਵਿਦਿਆਰਥੀਆਂ ਨੂੰ ਵੰਡੀਆਂ ਜਾ ਰਹੀਆਂ ਹਨ।ਉਥੇ ਹੀ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਪਹਿਲਾਂ ਦੀ ਤਰ੍ਹਾਂ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸਰਕਾਰ ਦੁਆਰਾ ਸਕੂਲਾਂ ਨੂੰ ਸਮਾਰਟ ਬਣਾਉਣ ਦੇ ਨਾਲ ਨਾਲ ਬਾਕੀ ਸੁਵਿਧਾਵਾਂ ਜਿਨ੍ਹਾਂ ਵਿਚ ਈ ਕੰਟੈਂਟ ਦੇ ਤਹਿਤ ਸਕੂਲਾਂ ਵਿੱਚ ਐਲ ਈ ਡੀ ਤੇ ਪ੍ਰੋਜੈਕਟਰ ਮੁਹੱਈਆ ਕਰਵਾਏ ਗਏ ਹਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly