ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਸਿੱਖਿਆ ਵਿੱਚ ਵਿਖਰੇਵਾਂਪਨ ਹੀ ਸਾਡੇ ਸਮਾਜ ਵਿੱਚ ਵਿਤਕਰੇ ਦੀ ਭਾਵਨਾ ਨੂੰ ਪੈਦਾ ਕਰ ਰਿਹਾ ਹੈ। ਇਸ ਵਿੱਚ ਇਕਸਾਰਤਾ ਦਾ ਹੋਣਾ ਬਹੁਤ ਜਰੂਰੀ ਹੈ ,ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਮੁੱਖ ਬੁਲਾਰਾ ਪ੍ਰਿੰਸਿਪਲ ਜਗਦੀਸ਼ ਰਾਏ ਨੇ ਸਾਂਝੇ ਤੌਰ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਰੱਖੇ। ਉਹਨਾ ਕਿਹਾ ਕਿ ਅੱਜ ਸਾਡੇ ਦੇਸ਼ ਸਿੱਖਿਆ ਦਾ ਮਿਆਰ ਬਹੁਤ ਹੀ ਹੇਠਲੇ ਪੱਧਰ ਦਾ ਹੋ ਗਿਆ ਹੈ,ਜਿਸ ਦਾ ਮੁੱਖ ਕਾਰਨ ਮੁੱਢਲੀ ਸਿੱਖਿਆ ਵਿੱਚ ਵਿਖਰੇਵਾਂਪਨ ਹੈ। ਅੱਜ ਸਾਡੇ ਸੂਬੇ ਵਿੱਚ ਸਿੱਖਿਆ ਦੇ ਵਿੱਚ ਮੁੱਖ ਤੌਰ ਤੇ ਤਿੰਨ ਪ੍ਰਕਾਰ ਦੇ ਬੋਰਡ ਸਿੱਖਿਆ ਦੀ ਅਗਵਾਈ ਕਰ ਰਹੇ ਹਨ, ਪਹਿਲਾ ਪੀ. ਐਸ. ਈ.ਬੀ. ਦੂਜਾ ਸੀ. ਬੀ. ਐਸ .ਈ ਅਤੇ ਤੀਸਰਾ ਆਈ. ਸੀ ਐਸ.ਈ. ਇਹਨਾ ਤਿੰਨਾਂ ਦੇ ਪੱਧਰ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਅਤੇ ਵਿਦਿਆਰਥੀ ਵਰਗ ਅਤੇ ਮਾਪਿਆਂ ਲਈ ਇਹਨਾਂ ਵਿਚੋਂ ਮੁੱਢਲੀ ਸਿੱਖਿਆ ਲਈ ਚੋਣ ਕਰਨਾ ਬਹੁਤ ਕੰਡਿਆ ਦੀ ਸੇਜ ਤੇ ਚੱਲਣ ਵਰਗੇ ਹਾਲਾਤ ਬਣੇ ਹੋਏ ਹਨ। ਮਾਪੇ ਅਤੇ ਵਿਦਿਆਰਥੀ ਨੂੰ ਆਪਣੇ ਭਵਿੱਖ ਲਈ ਸਿੱਖਿਆ ਦੀ ਚੋਣ ਕਰਦੇ ਸਮੇਂ ਵਪਾਰੀਕਰਨ ਵਰਗੇ ਹਾਲਾਤਾਂ ਚੋ ਹੋ ਕੇ ਗੁਜਰਨਾ ਪੈਂਦਾ ਹੈ ,ਜੋਕਿ ਬਹੁਤ ਹੀ ਮੰਦਭਾਗਾ ਹੈ। ਸਾਡੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਸਿੱਖਿਆ ਦੇ ਸੁਧਾਰ ਲਈ ਦਾਅਵੇ ਅਤੇ ਵਾਅਦੇ ਤਾਂ ਜਰੂਰ ਕਰਦੀਆ ਹਨ ਪਰ ਉਸ ਵਿਚਾਰ ਸੁਧਾਰ ਹੋਣ ਦੀ ਬਜਾਏ ਇਸ ਦਾ ਵਪਾਰੀਕਰਨ ਜਿਆਦਾ ਵਧ ਗਿਆ ਹੈ । ਜਿਸ ਕਾਰਨ ਮਾਪਿਆਂ ਅਤੇ ਬੱਚਿਆਂ ਦੀ ਲੁੱਟ ਖਸੁੱਟ ਅੰਨੇਵਾਹ ਹੋਣ ਲੱਗ ਪਈ ਹੈ ਅਤੇ ਵਿਦਿਆਰਥੀ ਵਰਗ ਮਾਨਸਿਕ ਤਣਾਅ ਦੀ ਬਿਮਾਰੀ ਨਾਲ ਗ੍ਰਸਤ ਹੋ ਰਿਹਾ ਹੈ। ਬੁੱਧੀਜੀਵੀਆਂ ਦੇ ਪਿਛਲੇ ਦਸ ਸਾਲਾਂ ਦੇ ਸਰਵੇ ਅਨੁਸਾਰ ਲੱਗਭਗ ਇਕ ਲੱਖ ਦੇ ਕਰੀਬ ਬੱਚਿਆਂ ਨੇ ਖੁਦਕੁਸ਼ੀ ਕਰਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਜਿਸ ਕਾਰਨ ਇਸ ਨਫਰੀ ਦਾ ਔਸਤਨ ਰੋਜ਼ਾਨਾ ਪ੍ਰਤੀਸ਼ਤ 35 ਤੋ 40 ਬੱਚੇ ਹਰ ਰੋਜ ਇਸ ਅਣਆਈ ਮੌਤ ਦਾ ਕਾਰਨ ਬਣਦੇ ਹਨ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਹ ਨਫਰੀ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਇਸ ਵਲ੍ਹ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਇਸ ਪ੍ਰੈਸ ਨੋਟ ਦੇ ਮਾਧਿਅਮ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਕੋਲੋਂ ਇਹ ਮੰਗ ਕਰਦੀ ਹੈ ਕਿ ਸਿੱਖਿਆ ਦੇ ਸੁਧਾਰ ਅਤੇ ਸਕੂਲੀ ਬੱਚਿਆਂ ਦੀ ਸਿੱਖਿਆ ਸਬੰਧੀ ਸਮੱਸਿਆ ਨੂੰ ਦੇਖਦੇ ਹੋਏ ਪਹਿਲੀ ਤੋ ਦਸਵੀਂ ਤੱਕ ਦੀ ਸਿਖਿਆ ਦੇ ਸਿਲੇਬਸ ਵਿੱਚ ਇਕਸਾਰਤਾ ਲਿਆਂਦੀ ਜਾਵੇ ਅਤੇ ਸਾਰੇ ਸਕੂਲਾਂ ਵਿੱਚ ਚਾਹੇ ਇਹ ਕੇਂਦਰ ਦੇ ਸਿੱਖਿਆ ਅਦਾਰੇ ਹੋਣ ਜਾ ਓਹ ਸੂਬੇ ਦੇ ਸਿੱਖਿਆ ਦੇ ਅਦਾਰੇ ਹੋਣ ਇਕ ਹੀ ਪੈਟਰਨ ਰਾਹੀਂ ਮੁੱਢਲੀ ਸਿੱਖਿਆ ਦੀ ਪੜ੍ਹਾਈ ਕਰਵਾਈ ਜਾਵੇ। ਤਾਂ ਜੋਂ ਨਿੱਜੀ ਸਕੂਲਾਂ ਵਿੱਚ ਮਾਪਿਆਂ ਅਤੇ ਬੱਚਿਆਂ ਦੇ ਹੋ ਰਹੇ ਸੋਸ਼ਣ ਨੂੰ ਰੋਕਿਆ ਜਾ ਸਕੇ। ਅਤੇ ਸਿਖਿਆ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਬਜਾਏ ਸਰਕਾਰ ਆਪ ਇਸ ਦੀ ਪੂਰੀ ਪੂਰੀ ਜ਼ਿੰਮੇਵਾਰੀ ਲਵੇ।ਤਾਂ ਜੋਂ ਨਿੱਜੀ ਸਕੂਲਾਂ ਵਿੱਚ ਮਾਪਿਆਂ ਅਤੇ ਬੱਚਿਆਂ ਦੇ ਹੋ ਰਹੇ ਸੋਸ਼ਣ ਨੂੰ ਰੋਕਿਆ ਜਾ ਸਕੇ।
ਸਾਰੇ ਦੇਸ਼ ਦੀ ਸਿੱਖਿਆ ਇਕਸਾਰ ਤੇ ਇਕੋ ਜਿਹੀ ਹੋਣੀ ਚਾਹੀਦੀ ਹੈ – ਪ੍ਰਿੰਸੀਪਲ ਜਗਦੀਸ਼ ਰਾਏ, ਪ੍ਰਧਾਨ ਸੋਨੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



