HOME ਸਾਡਾ ਉਦੇਸ਼ ਵਿਸ਼ੇਸ਼ ਬੱਚਿਆਂ ਨੂੰ ਸੱਚਮੁੱਚ ਵਿਸ਼ੇਸ਼ ਬਣਾਉਣਾ ਹੋਣਾ ਚਾਹੀਦਾ ਹੈ –...

ਸਾਡਾ ਉਦੇਸ਼ ਵਿਸ਼ੇਸ਼ ਬੱਚਿਆਂ ਨੂੰ ਸੱਚਮੁੱਚ ਵਿਸ਼ੇਸ਼ ਬਣਾਉਣਾ ਹੋਣਾ ਚਾਹੀਦਾ ਹੈ – ਪ੍ਰੇਮ ਪ੍ਰਕਾਸ਼

1

ਸਕੂਲ ਨੂੰ 15 ਹਜ਼ਾਰ ਰੁਪਏ ਵੀ ਸਹਾਇਤਾ ਵਜੋਂ ਦਿੱਤੇ

ਹੁਸ਼ਿਆਰਪੁਰ    (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਕਰਨਲ ਪ੍ਰੇਮ ਪ੍ਰਕਾਸ਼ ਅਤੇ ਉਨ੍ਹਾਂ ਦੀ ਧੀ ਪ੍ਰਣਤਾਤੀ ਰਾਏ ਪ੍ਰਕਾਸ਼ ਨੇ ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਵਿਸ਼ੇਸ਼ ਬੱਚਿਆਂ ਨਾਲ ਸਮਾਂ ਬਿਤਾਇਆ। ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਮੁਖੀ ਹਰਬੰਸ ਸਿੰਘ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ ਵੱਲੋਂ ਸਕੂਲ ਪਹੁੰਚਣ ‘ਤੇ ਪ੍ਰੇਮ ਪ੍ਰਕਾਸ਼ ਅਤੇ ਉਨ੍ਹਾਂ ਦੀ ਧੀ ਦਾ ਸਵਾਗਤ ਕੀਤਾ ਗਿਆ। ਕਰਨਲ ਪ੍ਰੇਮ ਪ੍ਰਕਾਸ਼ ਨੇ ਇਸ ਸਮੇਂ ਕਿਹਾ ਕਿ ਕਮੇਟੀ ਸਕੱਤਰ ਕਰਨਲ ਗੁਰਮੀਤ ਸਿੰਘ ਉਨ੍ਹਾਂ ਦੇ ਸਹਿਪਾਠੀ ਹਨ ਅਤੇ ਜਦੋਂ ਵੀ ਉਹ ਇੱਕ ਦੂਜੇ ਨੂੰ ਮਿਲਦੇ ਹਨ, ਆਸ਼ਾ ਕਿਰਨ ਦਾ ਸਕੂਲ ਅਤੇ ਵਿਸ਼ੇਸ਼ ਬੱਚਿਆਂ ਪ੍ਰਤੀ ਗੱਲ ਕਰਨੀ ਜ਼ਰੂਰੀ ਹੈ। ਇਸ ਸਮੇਂ ਪ੍ਰਣਤਾਤੀ ਜੋ ਕਿ ਮਾਡਲ ਹੈ, ਨੇ ਵਿਸ਼ੇਸ਼ ਬੱਚਿਆਂ ਦੀ ਭਲਾਈ ਲਈ ਸਕੂਲ ਕਮੇਟੀ ਨੂੰ 15 ਹਜ਼ਾਰ ਰੁਪਏ ਦਾਨ ਕੀਤੇ ਅਤੇ ਕਿਹਾ ਕਿ ਭਵਿੱਖ ਵਿੱਚ ਉਹ ਜੁਡਕਰ ਵਿਸ਼ੇਸ਼ ਬੱਚਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਰਹੇਗੀ। ਇਸ ਸਮੇਂ ਸਲਾਹਕਾਰ ਪਰਮਜੀਤ ਸਿੰਘ ਸਚਦੇਵਾ ਨੇ ਕਰਨਲ ਪ੍ਰੇਮ ਪ੍ਰਕਾਸ਼ ਨੂੰ ਸਕੂਲ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਚਲਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਕਰਨਲ ਪ੍ਰੇਮ ਪ੍ਰਕਾਸ਼ ਨੇ ਸਕੂਲ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਜਦੋਂ ਵੀ ਲੋੜ ਹੋਵੇਗੀ ਉਹ ਵਿਸ਼ੇਸ਼ ਬੱਚਿਆਂ ਦੀ ਭਲਾਈ ਲਈ ਹਮੇਸ਼ਾ ਖੜ੍ਹੇ ਰਹਿਣਗੇ, ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਨ੍ਹਾਂ ਵਿਸ਼ੇਸ਼ ਬੱਚਿਆਂ ਨੂੰ ਸੱਚਮੁੱਚ ਵਿਸ਼ੇਸ਼ ਬਣਾਉਣਾ ਹੋਣਾ ਚਾਹੀਦਾ ਹੈ। ਮਲਕੀਤ ਸਿੰਘ ਮਹੇਦੂ, ਸੀਏ ਤਰਨਜੀਤ ਸਿੰਘ, ਹਰਮੇਸ਼ ਤਲਵਾੜ, ਬਲਰਾਮ ਸਿੰਘ, ਪ੍ਰੇਮ ਸੈਣੀ, ਮਸਤਾਨ ਸਿੰਘ ਗਰੇਵਾਲ, ਐਡਵੋਕੇਟ ਹਰੀਸ਼ ਚੰਦਰ ਐਰੀ, ਲੋਕੇਸ਼ ਖੰਨਾ, ਰਾਮ ਆਸਰਾ, ਵਿਨੋਦ ਭੂਸ਼ਣ, ਪ੍ਰਿੰਸੀਪਲ ਸ਼ਾਲੀ ਸ਼ਰਮਾ ਆਦਿ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੱਚਿਆਂ ਦਾ ਡੀ ਸੀ, ਐਸ ਐਸ ਪੀ ਨਾਲ ਇੱਕ ਦਿਨ ਦਾ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਲਾਘਾਯੋਗ ਕਦਮ – ਸੁਦਰਸ਼ਨ ਧੀਰ
Next articleਸਾਰੇ ਦੇਸ਼ ਦੀ ਸਿੱਖਿਆ ਇਕਸਾਰ ਤੇ ਇਕੋ ਜਿਹੀ ਹੋਣੀ ਚਾਹੀਦੀ ਹੈ – ਪ੍ਰਿੰਸੀਪਲ ਜਗਦੀਸ਼ ਰਾਏ, ਪ੍ਰਧਾਨ ਸੋਨੀ