(ਹਥਿਆਰ ਦੀ ਬ੍ਰਾਮਦੀ ਲਈ ਲੈਕੇ ਗਈ ਪੁਲਿਸ ਪਾਰਟੀ ਉੱਪਰ ਆਰੋਪੀ ਨੇ ਪਿਸਤੌਲ ਨਾਲ ਕੀਤਾ ਫਾਇਰ, ਜਵਾਬੀ ਫਾਇਰਿੰਗ ਚ ਹੋਇਆ ਜਖ਼ਮੀ)
ਅਮਰਗੜ੍ਹ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਸੀਨੀਅਰ ਕਪਤਾਨ ਪੁਲਿਸ, ਮਲੇਰਕੋਟਲਾ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਐਸ.ਪੀ (ਆਈ) ਮਲੇਰਕੋਟਲਾ ਦੀ ਨਿਗਰਾਨੀ ਹੇਠ ਡੀ.ਐਸ.ਪੀ (ਆਈ) ਮਲੇਰਕੋਟਲਾ,ਡੀ.ਐਸ.ਪੀ.ਅਮਰਗੜ੍ਹ, ਇੰਚਾਰਜ ਸੀ.ਆਈ.ਏ ਸਟਾਫ ਮਲੇਰਕੋਟਲਾ, ਐਸ.ਐਚ.ਓ.ਅਮਰਗੜ੍ਹ ਅਤੇ ਇੰਚਾਰਜ ਸਾਇਬਰ ਸੈੱਲ ਵੱਲੋਂ ਮੁਕੱਦਮਾ ਨੰਬਰ 368 ਮਿਤੀ 18.12.2025 ਅਧੀਨ ਧਾਰਾ 105, 309(5), 3(5) BNS ਥਾਣਾ ਅਮਰਗੜ੍ਹ ਨੂੰ ਟ੍ਰੇਸ ਕਰਦੇ ਹੋਏ ਗੁਰਪ੍ਰੀਤ ਸਿੰਘ ਉਰਫ਼ ਕਾਲਾ ਪੁੱਤਰ ਗੁਰਮੇਲ ਸਿੰਘ, ਪ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ, ਬੂਟਾ ਸਿੰਘ ਸਾਬਕਾ ਸਰਪੰਚ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਚੰਨਨਵਾਲ ਜ਼ਿਲ੍ਹਾ ਬਰਨਾਲਾ, ਪ੍ਰਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚਿੱਢਕ ਜ਼ਿਲ੍ਹਾ ਮੋਗਾ ਹਾਲ ਵਾਸੀ ਪਿੰਡ ਚੰਨਨਵਾਲ ਜ਼ਿਲ੍ਹਾ ਬਰਨਾਲਾ ਨੂੰ ਮੁਕੱਦਮੇ ਵਿੱਚ ਆਰੋਪੀ ਨਾਮਜ਼ਦ ਕਰਕੇ ਮਿਤੀ 21.12.2025 ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਿਤੀ 17.12.2025 ਨੂੰ ਥਾਣਾ ਅਮਰਗੜ੍ਹ ਦੀ ਪੁਲਿਸ ਨੂੰ ਰਾਤ 10:30 ਵਜੇ ਸੂਚਨਾ ਮਿਲੀ ਕਿ ਧੂਰੀ ਰੋਡ, ਪਿੰਡ ਸੰਗਾਵਾਂ ਦੇ ਨੇੜੇ ਇੱਕ ਅਣਪਛਾਤੀ ਲਾਸ਼ ਪਈ ਹੈ। ਇਸ ਤੋਂ ਬਾਅਦ ਪੁਲਿਸ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ, ਲਾਸ਼ ਦੇ ਨੇੜੇ ਇੱਕ ਟਰੱਕ ਖੜਾ ਮਿਲਿਆ, ਮੁੱਢਲੀ ਜਾਂਚ ਤੋਂ ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਜਯੰਤ ਇਨਕਲੇਵ ਨੇੜੇ ਪੀ.ਏ.ਸੀ. ਸਹਾਰਨਪੁਰ, ਬਰੇਲੀ (ਯੂ.ਪੀ.) ਵਜੋਂ ਹੋਈ, ਜੋ ਲਗਭਗ 6 ਮਹੀਨਿਆਂ ਤੋਂ ਨਿਰਮਲ ਸਿੰਘ ਵਾਸੀ ਫਿਲੌਰ ਜ਼ਿਲ੍ਹਾ ਜਲੰਧਰ ਦੇ ਟਰੱਕ ਨੰਬਰ PB-08-FR-9813 ‘ਤੇ ਡਰਾਈਵਰੀ ਕਰਦਾ ਸੀ ਜੋਕਿ ਉਕਤ ਟਰੱਕ ਨੂੰ ਲੈ ਕੇ ਸੰਗਰੂਰ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਨਾਮਾਲੂਮ ਵਿਅਕਤੀਆਂ ਵੱਲੋਂ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਮ੍ਰਿਤਕ ਅਮਰੀਕ ਸਿੰਘ ਦੀਆਂ ਲੱਤਾਂ-ਬਾਂਹਾਂ ਬੰਨ੍ਹ ਕੇ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਟਰੱਕ ਦੀ ਕੰਡਕਟਰ ਵਾਲੀ ਸਾਈਡ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਗਿਆ,ਜਿਸ ਕਾਰਨ ਅਮਰੀਕ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਕੱਦਮਾ ਦੀ ਜਾਂਚ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ।ਜਾਂਚ ਦੌਰਾਨ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ।ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਰੋਪੀਆਂ ਨੇ ਅਮਨ ਪੁੱਤਰ ਸੁਖਦੇਵ ਸਿੰਘ ਵਾਸੀ ਫਤਿਹਗੜ੍ਹ ਛੰਨਾ ਦੀ ਮਦਦ ਨਾਲ ਅਮਰੀਕ ਸਿੰਘ ਨੂੰ ਆਪਣੇ ਜਾਲ ਵਿੱਚ ਫਸਾ ਕੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਅਰੋਪੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਅਰੋਪੀਆਂ ਵੱਲੋਂ ਪੁੱਛਗਿੱਛ ਦੌਰਾਨ ਮੰਨਿਆ ਗਿਆ ਕਿ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਬਠਿੰਡਾ ਅਤੇ ਬਰਨਾਲਾ ਦੇ ਇਲਾਕਿਆਂ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਅੱਜ ਮਿਤੀ 22.12.2025 ਨੂੰ ਥਾਣਾ ਅਮਰਗੜ੍ਹ ਦੀ ਪੁਲਿਸ ਪਾਰਟੀ ਇੰਸ. ਦਲਜੀਤ ਸਿੰਘ, ਮੁੱਖ ਅਫ਼ਸਰ ਥਾਣਾ ਅਮਰਗੜ੍ਹ ਦੀ ਅਗਵਾਈ ਹੇਠ ਸਰਕਾਰੀ ਗੱਡੀ ਨੰਬਰ PB-65-BG-5266 ਸਕਾਰਪਿਓ ਵਿੱਚ ਆਰੋਪੀ ਗੁਰਪ੍ਰੀਤ ਸਿੰਘ ਉਰਫ਼ ਕਾਲਾ ਵੱਲੋਂ ਵਰਤੇ ਹਥਿਆਰ ਦੇਸੀ ਪਿਸਤੌਲ .315 ਬੋਰ ਦੀ ਬਰਾਮਦਗੀ ਲਈ ਡਰੇਨ ਪੁਲ ਪਿੰਡ ਮੁਹੰਮਦਗੜ੍ਹ ਲੈ ਕੇ ਗਈ ਤਾਂ ਉੱਥੇ ਆਰੋਪੀ ਨੇ ਲੁਕਾਇਆ ਹੋਇਆ ਪਿਸਤੌਲ ਕੱਢ ਕੇ ਪੁਲਿਸ ਪਾਰਟੀ ‘ਤੇ ਮਾਰਨ ਦੀ ਨੀਅਤ ਨਾਲ ਫਾਇਰ ਕਰ ਦਿੱਤਾ।ਇੰਸ.ਦਲਜੀਤ ਸਿੰਘ ਨੇ ਆਪਣਾ ਬਚਾਅ ਕਰਦੇ ਹੋਏ ਜਵਾਬੀ ਕਾਰਵਾਈ ਵਿੱਚ ਸਰਕਾਰੀ ਅਸਲਾ ਵਰਤ ਕੇ ਫਾਇਰ ਕੀਤਾ ਜੋ ਆਰੋਪੀ ਦੇ ਪੈਰ ‘ਚ ਲੱਗਾ।ਆਰੋਪੀ ਨੂੰ ਕਾਬੂ ਕਰਕੇ ਦੇਸੀ ਪਿਸਤੌਲ .315 ਬੋਰ ਸਮੇਤ ਇੱਕ ਖਾਲੀ ਖੋਲ ਕਾਰਤੂਸ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਅਤੇ ਆਰੋਪੀ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਮਲੇਰਕੋਟਲਾ ਦਾਖ਼ਲ ਕਰਵਾਇਆ ਗਿਆ।ਇਸ ਸਬੰਧੀ ਇੰਸ. ਦਲਜੀਤ ਸਿੰਘ ਦੇ ਬਿਆਨ ‘ਤੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਕਾਲਾ ਖ਼ਿਲਾਫ਼ ਮੁਕੱਦਮਾ ਨੰਬਰ 370 ਮਿਤੀ 22.12.2025 ਅਧੀਨ ਧਾਰਾ 109, 132, 221, 324(4) BNS ਅਤੇ 25, 54, 59 ਅਸਲਾ ਐਕਟ ਥਾਣਾ ਅਮਰਗੜ੍ਹ ਵਿਖੇ ਦਰਜ ਕੀਤਾ ਗਿਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



