“ਅਨਹਦ ਨਾਦ” !

ਜਸਪਾਲ ਜੱਸੀ
(ਸਮਾਜ ਵੀਕਲੀ)
ਖ਼ੂਬਸੂਰਤੀ
ਚਿਹਰਿਆਂ ਦੀ,
ਗ਼ੁਲਾਮ ਨਹੀਂ,
ਤੇ ਨਾ ਹੀ ‌ਚਿਹਰੇ,
ਖ਼ੂਬਸੂਰਤੀ ਦੀ,
ਪਰਿਭਾਸ਼ਾ।
ਖ਼ੂਬਸੂਰਤ ਲੋਕ,
ਚਿਹਰਿਆਂ ‘ਤੇ,
ਮਨੱਸਰ ਨਹੀਂ,
ਹੁੰਦੇ ਦੋਸਤੋ !
ਖ਼ੂਬਸੂਰਤੀ
ਚਿਹਰਿਆਂ‌/ਸੂਰਤਾਂ ਤੋਂ,
ਪਰਾਂ !
ਸੀਰਤ ਦੇ,
ਧੁਰ ਅੰਦਰ,
ਵਾਸ ਕਰਦੀ ਹੈ।
ਕਈ ਪਿਆਰਿਆਂ ਦੇ,
ਮੋਹ ਭਿੱਜੇ,
ਸ਼ਬਦਾਂ ਦੀ,
ਗ਼ੁਲਾਮ ਜ਼ਿੰਦਗੀ,
ਜਦੋਂ,
ਦੋ ਮਿੱਠੇ‌ ਬੋਲਾਂ ਨੂੰ,
ਤਰਸਦੀ,
ਸਵੱਲੀ ਨਜ਼ਰ ਦੀ,
ਤਾਂਘ ਵਿਚ,
ਤੱਸਬੀ ਤੱਕ,
ਫ਼ੜ ਲੈਂਦੀ ਹੈ
ਤਾਂ ‌ਫਿਰ,
ਕੁਦਰਤ ਦੇ,
ਰੰਗ ਵਿਚ ਰੰਗੀ,
ਦੇ ਧੁਰ ਅੰਦਰੋਂ,
“ਅਨਹਦ ਨਾਦ”
ਦੀ ਆਵਾਜ਼,
ਆਉਂਦੀ ਹੈ।
(ਜਸਪਾਲ ਜੱਸੀ)
Previous articleਗ਼ਜ਼ਲ
Next articleਉੱਠ ਜਾਗ ਪੰਜਾਬ ਸਿਆ