ਕਾਂਗਰਸ ਦੀ ਰੈਲੀ ’ਚ ਪਹੁੰਚੀਆਂ ਨੌਕਰੀਓਂ ਹਟਾਈਆਂ ਨਰਸਾਂ

ਪਟਿਆਲਾ (ਸਮਾਜ ਵੀਕਲੀ):  ਕਰੋਨਾ ਦੇ ਕਹਿਰ ਦੌਰਾਨ ਇੱਥੇ ਗੌਰਮਿੰਟ ਮੈਡੀਕਲ ਕਾਲਜ/ਰਾਜਿੰਦਰਾ ਹਸਪਤਾਲ ਵਿੱਚ ਨੌਕਰੀ ’ਤੇ ਰੱਖਣ ਮਗਰੋਂ ਹੁਣ ਕਰੋਨਾ ਦਾ ਪ੍ਰਕੋਪ ਘਟਣ ’ਤੇ ਨੌਕਰੀਆਂ ਤੋਂ ਹਟਾਈਆਂ ਕੁਝ ਨਰਸਾਂ ਅੱਜ ਇੱਥੇ ਸਰਕਟ ਹਾਊਸ ਵਿੱਚ ਹੋਈ ਕਾਂਗਰਸ ਦੀ ਰੈਲੀ ’ਚ ਪਹੁੰਚੀਆਂ। ਇਨ੍ਹਾਂ ਦੀ ਹਮਾਇਤ ਵਿੱਚ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਪ੍ਰਭਜੀਤਪਾਲ ਸਿੰਘ, ਗੁਰਮੀਤ ਦਿੱਤੂਪੁਰ ਤੇ ਹੋਰ ਵੀ ਮੌਜੂਦ ਸਨ।

ਨਰਸਾਂ ਆਪਣੀਆਂ ਸੇਵਾਵਾਂ ਦੀ ਬਹਾਲੀ ਦੀ ਮੰਗ ਕਰ ਰਹੀਆਂ ਹਨ। ਅਸਲ ’ਚ ਇਸ ਰੈਲੀ ’ਚ ਪਹੁੰਚੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਉਨ੍ਹਾਂ ਦੇ ਵਿਭਾਗ ਦੇ ਮੰਤਰੀ ਹਨ ਜਿਨ੍ਹਾਂ ਸਾਹਮਣੇ ਆਪਣੀ ਮੰਗ ਰੱਖਣ ਲਈ ਉਕਤ ਨਰਸਾਂ ਨੇ ਅੱਜ ਇਹ ਕਾਰਵਾਈ ਕੀਤੀ। ਪ੍ਰੋਗਰਾਮ ਚੱਲਦਿਆਂ ਨਰਸਿੰਗ ਸਟਾਫ਼ ਦੀਆਂ ਇਨ੍ਹਾਂ ਮੈਂਬਰਾਂ ਅਤੇ ਕਿਸਾਨਾਂ ਦੇ ਅਚਾਨਕ ਹੀ ਪੰਡਾਲ ’ਚ ਖੜ੍ਹੇ ਹੋਣ ਕਾਰਨ ਇੱੱਕ ਵਾਰ ਤਾਂ ਸਾਰਿਆਂ ਦਾ ਧਿਆਨ ਇਨ੍ਹਾਂ ਵੱਲ ਚਲਿਆ ਗਿਆ ਸੀ ਪਰ ਪਹਿਲਾਂ ਹੀ ਭਿਣਕ ਹੋਣ ਕਰਕੇ ਪੁਲੀਸ ਅਗਾਊਂ ਚੌਕਸ ਸੀ ਤੇ ਪੁਲੀਸ ਨੇ ਦਖਲ ਦਿੰਦਿਆਂ ਜਲਦੀ ਹੀ ਮੌਕਾ ਸੰਭਾਲ ਲਿਆ। ਇਸ ਮੌਕੇ ਮੌਜੂਦ ਕਾਂਗਰਸੀ ਆਗੂ ਗਰਦੇਵ ਸਿੰਘ ਪੂਨੀਆ ਨੇ ਮੰਤਰੀ ਨਾਲ ਮੁਲਾਕਾਤ ਲਈ ਇਨ੍ਹਾਂ ਨਰਸਾਂ ਦੀ ਹਮਾਇਤ ਕੀਤੀ ਜਿਸ ’ਤੇ ਸ੍ਰੀ ਵੇਰਕਾ ਨੇ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੂੰ ਮੌਕੇ ’ਤੇ ਬੁਲਾ ਕੇ ਕੇਸ ਬਾਰੇ ਗੱਲਬਾਤ ਕੀਤੀ।

ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਸਟਾਫ਼ ਆਊਟ ਸੋਰਸਿੰਗ ਤਹਿਤ ਰੱਖਿਆ ਗਿਆ ਸੀ ਜਿਸ ਵਿੱਚੋਂ ਕੁਝ ਨਰਸਾਂ ਦੀਆਂ ਸੇਵਾਵਾਂ ਬੀਤੀ 30 ਅਕਤੂਬਰ ਨੂੰ ਖਤਮ ਕਰ ਦਿੱਤੀਆਂ ਗਈਆਂ ਹਨ। ਉਕਤ ਨਰਸਾਂ ਦਾ ਤਰਕ ਸੀ ਕਿ ਸਿਹਤ ਵਿਭਾਗ ’ਚ ਵੱਡੀ ਗਿਣਤੀ ਆਸਾਮੀਆਂ ਖਾਲੀ ਪਈਆਂ ਹਨ ਤੇ ਉਨ੍ਹਾਂ ਨੂੰ ਇਨ੍ਹਾਂ ਖਾਲੀ ਆਸਾਮੀਆਂ ’ਤੇ ਭਰਤੀ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ। ਸ੍ਰੀ ਵੇਰਕਾ ਨੇ ਇਨ੍ਹਾਂ ਮੁਲਾਜ਼ਮਾਂ ਦੇ ਮਸਲੇ ’ਤੇ ਵਿਚਾਰ ਕਰਨ ਲਈ ਜਲਦੀ ਹੀ ਮੀਟਿੰਗ ਮੁਕੱਰਰ ਕਰਨ ਦਾ ਭਰੋਸਾ ਦਿਵਾਇਆ। ਇਸੇ ਦੌਰਾਨ ਕਰੋਨਾ ਵਾਲੰਟੀਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਤੇ ਚਮਕੌਰ ਸਿੰਘ ਦਾ ਕਹਿਣਾ ਸੀ ਕਿ ਉਹ ਵੀ ਸੇਵਾਵਾਂ ਦੀ ਬਹਾਲੀ ਦੀ ਮੰਗ ਕਰ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleभदंत ज्ञानेश्वर महास्थिविर – बुद्ध के सन्देश को उनकी भूमि पर जन जन तक पहुचाने वाला समर्पित एक व्यक्तित्व
Next articleJordan, UN discuss efforts to resolve crisis in Syria