*ਵਾਸ਼ਿੰਗਟਨ ਸਟੇਟ ਦੀ ਵੈਨਕੂਵਰ ਸਿਟੀ ਚ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ ਨਵਜੋਤ*
*ਕਪੂਰਥਲਾ ਦੇ ਪਿੰਡ ਜਲਾਲ ਭੁਲਾਣਾ ਦਾ 30 ਸਾਲਾਂ ਨਵਜੋਤ ਇੱਕ ਸਾਲ ਪਹਿਲਾਂ ਹੀ ਗਿਆ ਸੀ ਅਮਰੀਕਾ*
*ਡੈਡ ਬੋਡੀ ਲਿਆਉਣ ਲਈ ਪਰਿਵਾਰ ਨੇ ਰਾਜ ਸਭਾ ਸੰਤ ਸੀਚੇਵਾਲ ਨੇ ਲਗਾਈ ਮਦਦ ਦੀ ਗੁਹਾਰ, ਭਾਰਤ ਸਰਕਾਰ ਨੂੰ ਕੀਤੀ ਅਪੀਲ*
*ਵਿਦੇਸ਼ਾਂ ਵਿਚ ਵਧਦੀਆਂ ਅਜਿਹੀਆਂ ਘਟਨਾਵਾਂ ਤੇ ਸੰਤ ਸੀਚੇਵਾਲ ਨੇ ਪ੍ਰਗਟਾਈ ਚਿੰਤਾ, ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਹੱਥ ਜੋੜਕੇ ਦਿੱਤਾ ਇਹ ਸੁਨੇਹਾ*
ਐਂਕਰ, ਐੱਸ ਕੌੜਾ (ਸਮਾਜ ਵੀਕਲੀ) : ਜ਼ਿਲ੍ਹਾ ਕਪੂਰਥਲਾ ਅਧੀਨ ਪਿੰਡ ਜਲਾਲ ਭੁਲਾਣਾ ਦੇ ਇਕ ਨੌਜਵਾਨ ਦੀ ਚੜਦੀ ਉਮਰੇ ਅਮਰੀਕਾ ’ਚ ਮੌਤ ਹੋਣ ਦਾ ਬੇਹੱਦ ਮੰਦਭਾਗਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਗੈਸ ਸਟੇਸ਼ਨ ਦੇ ਸਟੋਰ ਤੇ ਕੰਮ ਕਰਦੇ ਸਮੇਂ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਿਸ ਦੀਆਂ ਖ਼ੌਫ਼ਨਾਕ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪਰਿਵਾਰ ਅਨੁਸਾਰ 30 ਸਾਲਾਂ ਨਵਜੋਤ ਸਿੰਘ ਅਜੇ ਕੁਵਾਰਾ ਸੀ ਅਤੇ ਸ਼ੁਰੂ ਤੋਂ ਹੀ ਵਿਦੇਸ਼ ਵਿਚ ਸੈਟਲ ਹੋਣਾ ਚਾਹੁੰਦਾ ਸੀ। ਲੰਬੇ ਸਮੇਂ ਤੋਂ ਨਵਜੋਤ ਵਿਦੇਸ਼ ਜਾਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਅਤੇ ਪਿਛਲੇ ਸਾਲ ਹੀ ਉਹ ਅਮਰੀਕਾ ਚਲਾ ਗਿਆ ਸੀ ਅਤੇ ਓਥੇ ਉਹ ਵਾਸ਼ਿੰਗਟਨ ਸਟੇਟ ਦੇ ਵੈਨਕੂਵਰ ਸ਼ਹਿਰ ਚ ਇਕ ਗੈਸ ਸਟੇਸ਼ਨ ਦੇ ਸਟੋਰ ਉੱਤੇ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਸੀ। ਸਟੋਰ ‘ਤੇ ਕੰਮ ਕਰਦੇ ਮੌਕੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਉਸ ਨੂੰ ਗੋਲੀ ਮਾਰ ਦਿੱਤੀ।
ਜਾਣਕਾਰੀ ਅਨੁਸਾਰ ਨਵਜੋਤ ਰੋਜ਼ਾਨਾ ਦੀ ਤਰ੍ਹਾਂ ਗੈਸ ਸਟੇਸ਼ਨ ਦੇ ਸਟੋਰ ਉੱਪਰ ਕੰਮ ਕਰ ਰਿਹਾ ਸੀ। ਇਸ ਦੌਰਾਨ ਦੀ ਲੁਟੇਰੇ ਲੁੱਟ ਕਰਨ ਦੀ ਨੀਅਤ ਨਾਲ ਸਟੋਰ ਵਿੱਚ ਦਾਖਿਲ ਹੁੰਦੇ ਹਨ, ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਲੁਟੇਰਿਆਂ ਦੀ ਮੰਗ ਨੂੰ ਪੂਰਾ ਵੀ ਕਰ ਦਿੰਦਾ ਹੈ, ਪਰ ਫਿਰ ਵੀ ਲੁਟੇਰੇ ਨਵਜੋਤ ‘ਤੇ ਗੋਲੀ ਚਲਾ ਦਿੰਦੇ ਹਨ। ਨਤੀਜੇ ਵਜੋਂ ਨਵਜੋਤ ਸਿੰਘ ਦੀ ਮੌਕੇ ਉੱਪਰ ਹੀ ਮੌਤ ਹੋ ਜਾਂਦੀ ਹੈ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਮ੍ਹਣੇ ਆਈ ਹੈ।
ਉਧਰ ਅੱਜ ਪੀੜਤ ਪਰਿਵਾਰ ਵੱਲੋਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਨਾਲ ਮੁਲਾਕਾਤ ਕਰਕੇ ਮਦਦ ਦੀ ਗੁਹਾਰ ਲਗਾਈ ਗਈ ਹੈ ਅਤੇ ਡੈੱਡ ਬੋਡੀ ਨੂੰ ਭਾਰਤ ਵਾਪਸ ਮੰਗਵਾਉਣ ਵਿੱਚ ਉਨ੍ਹਾਂ ਸਹਾਇਤਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਉਧਰ ਦੂਜੇ ਪਾਸੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ਾਂ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਲੈਕੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਹੱਥ ਜੋੜਦਿਆਂ ਹੋਇਆ ਇਥੇ ਮਾਪਿਆਂ ਕੋਲ ਰਹਿਕੇ ਕੰਮ ਅਤੇ ਤਰੱਕੀਆਂ ਕਰਨ ਦੀ ਅਪੀਲ ਕੀਤੀ ਹੈ।
ਬਾਈਟ: ਭੁਪਿੰਦਰ ਸਿੰਘ (ਪਰਿਵਾਰਿਕ ਮੈਂਬਰ)
ਬਾਈਟ: ਦਵਿੰਦਰਪਾਲ ਸਿੰਘ (ਪਰਿਵਾਰਿਕ ਮੈਂਬਰ)
ਬਾਈਟ : ਸੰਤ ਸੀਚੇਵਾਲ (ਰਾਜ ਸਭਾ ਮੈਬਰ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly