(ਸਮਾਜ ਵੀਕਲੀ)
ਨਾਲ ਤੇਰੇ ਜੋ ਪਾਇਆ ਪਿਆਰ, ਬੇਵਫ਼ਾ ਨਹੀਂ
ਦਿਲ ਵਿੱਚ ਤੇਰੇ ਲਈ ਸਤਿਕਾਰ, ਬੇਵਫ਼ਾ ਨਹੀਂ
ਨਾਲ ਸੀ, ਨਾਲ ਹਾਂ, ਹਮੇਸ਼ਾ ਨਾਲ ਹੀ ਰਹਿਣਾ
ਸੋਚੀਂ ਨਾ ਛੱਡ ਜਾਊਂ ਵਿਚਕਾਰ, ਬੇਵਫ਼ਾ ਨਹੀਂ
ਕਈ ਵਾਰ ਅੱਖੀਂ ਦੇਖਿਆ ਵੀ ਝੂਠ ਨਿਕਲ ਜਾਂਦਾ
ਸੱਚ ਸਮਝ ਬਣਾ ਨਾ ਲਈ ਦੀਵਾਰ, ਬੇਵਫ਼ਾ ਨਹੀਂ
ਜਿਸਮਾਂ ਤੋਂ ਉਪਰ ਰੂਹਾਂ ਤੱਕ ਦੀ ਸਾਂਝ ਪਾਈ ਹੈ
ਕਦੇ ਕਰ ਨਾ ਸਕਿਆ ਇਜ਼ਹਾਰ, ਬੇਵਫ਼ਾ ਨਹੀਂ
ਤੇਰੇ ਸਾਰੇ ਦੁੱਖ ਸਾਰੇ ਹੰਝੂ ਆਪਣੇ ਬਣਾ ਲਏ ਨੇ
ਖੂਨ ਦਾ ਕਤਰਾ ਤੈਥੋਂ ਜਾਵਾਂ ਵਾਰ, ਬੇਵਫ਼ਾ ਨਹੀਂ
ਰੂਹ ਨਾਲ ਜੁੜਿਆ ਰਿਸ਼ਤਾ ਹਮੇਸ਼ਾ ਪਾਕ ਹੁੰਦਾ
ਦਾਗ ਨਾ ਲਾਉ ‘ਸੋਹੀ’ ਸਰਦਾਰ, ਬੇਵਫ਼ਾ ਨਹੀਂ
ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ(ਧੂਰੀ)
M.-9217981404