(ਸਮਾਜ ਵੀਕਲੀ)
ਹੋਸਟਲ ਤੇ ਮੇਨ -ਗੇਟ ‘ਤੇ ਬੈਠੀ ਅੱਜ ਉਹ ਗਹਿਰੀਆਂ ਸੋਚਾਂ ‘ਚ ਡੁੱਬੀ ਹੋਈ ਸੀ l ਤੀਹ ਸਾਲ ਹੋ ਗਏ ਸੀ ਉਸਨੂੰ ਇੱਥੇ ਚੋਕੀਦਾਰੀ ਦਾ ਕੰਮ ਕਰਦਿਆਂ ਤੇ ਹੁਣ ਤਾਂ ਉਸਦੇ ਸਾਰੇ ਵਾਲ ਵੀ ਸਫ਼ੈਦ ਹੋ ਗਏ ਸਨ l ਅੱਜ ਅਚਾਨਕ ਉਸਨੂੰ ਰਮੇਸ਼ ਦੀ ਯਾਦ ਆ ਗਈ l ਉਹ ਰਮੇਸ਼, ਜਿਸਨੂੰ ਉਹ ਦਿਲੋਂ -ਜਾਨ ਤੋਂ ਚਾਹੁੰਦੀ ਸੀ l ਉਹ ਵੀ ਤਾਂ ਕਿੰਨਾ ਪਿਆਰ ਕਰਦਾ ਸੀ ਉਸਨੂੰ l
ਅਮਰੀਕਾ ਜਾਣ ਤੋਂ ਪਹਿਲਾ ਕਹਿ ਗਿਆ ਸੀ, “ਸਿਮਰਨਜੀਤ! ਮੇਰਾ ਇੰਤਜ਼ਾਰ ਕਰੀਂ l ਮੈਂ ਬੱਸ ਇੱਕ -ਡੇਢ ਸਾਲ ਤੱਕ ਤੈਨੂੰ ਇੱਥੋਂ ਦੁਲਹਨ ਬਣਾ ਕੇ ਲੈ ਜਾਵਾਂ ਗਾ l” ਤੇ ਉਹ ਸਮਾਂ ਸਿੰਮੀ (ਸਿਮਰਨਜੀਤ) ਨੇ ਉਸਦੀ ਯਾਦ ‘ਚ ਹੀ ਬਿਤਾ ਦਿਤਾ l ਇਸੇ ਦਰਮਿਆਨ ਸਿੰਮੀ ਦੇ ਪਿਤਾ ਦੀ ਵੀ ਮੌਤ ਹੋ ਗਈ l ਬਹੁਤ ਹੀ ਰੋਈ ਸੀ ਉਹ, ਉਸ ਦਿਨ l ਮਾਂ ਤਾਂ ਉਸਦੀ ਬਚਪਨ ਤੋਂ ਹੀ ਨਹੀਂ ਸੀ l ਲੋੜ ਪੈਣ ‘ਤੇ ਤਾਂ ਰਿਸ਼ਤੇਦਾਰਾਂ ਵੀ ਮੂੰਹ ਮੋੜ ਲਿਆ l ਪਰ ਸਿੰਮੀ ਇਹਨਾਂ ਸਭ ਗੱਲਾਂ ਤੋਂ ਬੇਖ਼ਬਰ, ਰਮੇਸ਼ ਦਾ ਇੰਤਜਾਰ ਕਰ ਰਹੀ ਸੀ l
ਕਈ ਸਾਲ ਇੰਝ ਹੀ ਬੀਤ ਗਏ l ਪਰ ਉਸਨੂੰ ਹਮੇਸ਼ਾ ਇਵੇਂ ਲੱਗਦਾ ਕੇ ਰਮੇਸ਼ ਜਰੂਰ ਆਏਗਾ l ਜਰੂਰ ਉਸਦੀ ਕੋਈ ਮਜਬੂਰੀ ਹੋਏਗੀ ਜੋ ਹੁਣ ਤੱਕ ਨਹੀਂ ਆ ਸਕਿਆ। ਪਰ ਜਿਸ ਦਿਨ ਉਸਨੂੰ ਖ਼ਬਰ ਮਿਲੀ ਕਿ ਰਮੇਸ਼ ਨੇ ਤਾਂ ਵਿਆਹ ਕਰਵਾ ਲਿਆ ਤੇ ਉਸਦੀ ਦੋ ਸਾਲ ਦੀ ਬੱਚੀ ਵੀ ਹੈ, ਪਤਾ ਲੱਗਦੇ ਹੀ ਉਸਨੂੰ ਅਜਿਹਾ ਜਬਰਦਸਤ ਸ਼ਾਕ ਲੱਗਾ ਕੇ ਇੱਕ ਸਾਲ ਤੱਕ ਉਹ ਪਾਗਲਾਂ ਦੇ ਹਸਪਤਾਲ ‘ਚ ਪਈ ਰਹੀ ਤੇ ਉਸ ਮਗਰੋਂ ਕਿਸੇ ਭਲੇਮਾਣਸ ਕਾਰਨ ਇਹ ਹੋਸਟਲ ਹੀ ਉਸ ਲਈ….. I
ਸਿਮਰਨਜੀਤ ਦੀਆਂ ਅੱਖਾਂ ਇੱਕ -ਦਮ ਭਰ ਆਈਆਂ ਤੇ ਉਹ ਆਪਣੇ ਹੱਥ ‘ਚ ਪਕੜੀ ਮਾਲਾ ਨੂੰ ਤੇਜੀ ਨਾਲ ਘੁਮਾਉੱਦੀ ਵਾਹਿਗੁਰੂ-ਵਾਹਿਗੁਰੂ ਕਹਿਣ ਲੱਗੀ l
ਮਨਪ੍ਰੀਤ ਕੌਰ ਭਾਟੀਆ
ਫਿਰੋਜ਼ਪੁਰ ਸ਼ਹਿਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly