(ਸਮਾਜ ਵੀਕਲੀ)
ਹੋ ਰਿਹਾ ਸੀ ਪੇਪਰ ਪਟਵਾਰੀ ਦਾ,
ਰੁਲ ਰਹੀ ਸੀ ਜਵਾਨੀ ਸੜਕਾਂ ਉਤੇ
ਲੀਡਰ ਸੌਂ ਰਹੇ ਸੀ ਮਹਿਲਾਂ ਅੰਦਰ ,
ਜਾ ਰਹੀਆਂ ਸੀ ਬੱਸਾਂ ਲੱਦੀਆਂ ਹੋਈਆਂ,
ਉਂਝ ਹੋਣਹਾਰ ਲੀਡਰਾਂ ਨੇ ,
ਵੰਡ ਦਿੱਤੀਆਂ ਲੱਖਾਂ ਨੌਕਰੀਆਂ !
ਸਮਝ ਨਹੀਂ ਆਉਂਦੀ
ਇਹ ਲੱਖਾਂ ਨੌਕਰੀਆਂ ਕਿੱਥੇ
ਚਲੀਆਂ ਜਾਂਦੀਆਂ ਨੇ ,
ਬੇਰੁਜ਼ਗਾਰ ਤਾਂ ਸੜਕਾਂ ਤੇ
ਰੁਲ ਰਹੇ ਹਨ ।
ਥੋੜਾ ਦਿਮਾਗ਼ ਤੇ ਬੋਝ ਪਾਇਆ ,
ਸੋਚਿਆ ,
ਪਤਾ ਲੱਗਿਆ ,
ਨੌਕਰੀਆਂ ਬੇਰੁਜ਼ਗਾਰਾਂ ਨੂੰ ਨਹੀਂ ,
ਲੀਡਰਾਂ ਦੇ ਪੁੱਤਰਾਂ ਨੂੰ ਦਿੱਤੀਆਂ ਜਾਂਦੀਆਂ ਹਨ।
ਉਹ ਵੀ ਸਿੱਧੀਆਂ, ਬਿਨ੍ਹਾਂ ਕਿਸੇ ਟੈਸਟ ਦੇ
ਹੋ ਜਾਂਦੇ ਹਨ ਸਿੱਧੇ ਭਰਤੀ ,
ਆਖਿਰ ਇਹ ਨੌਕਰੀਆਂ ਤਰਸ ਦੇ
ਆਧਾਰ ਤੇ ਕਹਿ ਕੇ ਦੇ ਦਿੱਤੀਆਂ ਜਾਂਦੀਆਂ ਹਨ।
ਸਮਝ ਨਹੀਂ ਆਉਂਦੀ ਇਨ੍ਹਾਂ
ਖੂਨ ਪੀਣੀਆਂ ਜੋਕਾਂ ਨੂੰ
ਇਹ ਸੜਕਾਂ ਤੇ ਰੁਲ ਰਹੇ
ਜਵਾਨਾਂ ਤੇ ਤਰਸ ਕਿਓ ਨਹੀ ਆਉਂਦਾ?
ਬਲਕਾਰ ਸਿੰਘ “ਭਾਈ ਰੂਪਾ”
ਰਾਮਪੁਰਾ ਫੂਲ
ਬਠਿੰਡਾ।
8727892570
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly