(ਸਮਾਜ ਵੀਕਲੀ) ਸਾਡੇ ਪੰਜਾਬ ਵਿਚ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ। ਪੜ੍ਹ ਲਿਖ ਕੇ ਜਦੋਂ ਨੌਕਰੀਆ ਨਹੀਂ ਮਿਲ ਦੀਆਂ ਤਾਂ ਅਕਸਰ ਬੱਚੇ ਭਟਕ ਜਾਂਦੇ ਹਨ।ਉਸ ਦਾ ਅਸਰ ਸਾਡੇ ਸਮਾਜ ਤੇ ਗੱਲਤ ਪੈਦਾ ਹੈ ।ਜੋ ਅਗਾਂਹ ਜਾ ਕੇ ਇਕ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ। ਕਿਉਂਕਿ ਜਦੋ ਉਸ ਨੂੰ ਉਸ ਦੇ ਯੋਗ ਕੰਮ ਨਹੀਂ ਮਿਲਦਾ ਤਾਂ ਉਹ ਆਪਣੇ ਆਪ ਨੂੰ ਨਕਾਰਾ ਸਮਝਣ ਲੱਗ ਜਾਂਦਾ ਹੈ, ਫੇਰ ਉਹ ਉਲਟੇ ਸਿੱਧੇ ਕੰਮ ਕਰਦਾ ਹੈ।ਜਿਸ ਦੇ ਨਤੀਜੇ ਗੱਲਤ ਨਿਕਲਦੇ ਹਨ।
ਕਿਤੇ ਨਾ ਕਿਤੇ ਸਾਡੇ ਬੱਚਿਆਂ ਨੌਜਵਾਨਾਂ ਵਿਚ ਉਤਸ਼ਾਹ ਦੀ ਘਾਟ ਰਹਿ ਜਾਂਦੀ ਹੈ। ਕਿਉਂਕਿ ਇਕ ਪ੍ਰਦੇਸੀ ਸਾਡੇ ਪੰਜਾਬ ਵਿੱਚ ਆ ਕੇ ਚੰਗੀ ਰੋਟੀ ਕਮਾ ਕੇ ਖਾ ਰਹਿਆ ਹੈ ਤਾਂ ਸਾਡੇ ਨੌਜਵਾਨ ਕਿਓ ਨਹੀਂ ਕਮਾ ਸਕਦੇ,ਮੈਂ ਇੱਕ ਪ੍ਰਦੇਸੀ ਨੂੰ ਮਿਲਿਆ ਉਸ ਦੀ ਬਰਗਰ ਦੀ ਰੇਹੜੀ ਸੀ,ਮੈਂ ਉਸ ਨੂੰ ਪੁਛਿਆ ਤੂੰ ਕਿਨੇਂ ਪੈਸੇ ਕਮਾ ਲੈਂਦਾ ਹੈ? ਉਹ ਬੋਲਿਆ ਭਾ ਜੀ ਸਾਰੇ ਖਰਚੇ ਕੱਢ ਕੇ 700 , 800 ਕਮਾ ਲੈਂਦਾ ਹਾਂ।ਮੈਂ ਪੁਛਿਆ ਕਿਰਾਏ ਤੇ ਰਹਿੰਦਾ ਹੈ?? ਨਹੀਂ ਆਪਣਾ ਘਰ ਹੈ । ਤੇਰੇ ਪਾਪਾ ਕਿਥੇ ਨੇ ਉਹ ਕਹਿੰਦਾ ਸਾਡੇ ਕੋਲ ਗੱਡੀ ਹੈ ਪਾਪਾ ਸਵਾਰੀ ਲੈ ਕੇ ਗਏ ਹਨ । ਜਦੋਂ ਉਹਨਾਂ ਕੋਲ ਸਵਾਰੀ ਨਹੀਂ ਹੁੰਦੀ ਤਾਂ ਉਹ ਰੇਹੜੀ ਤੇ ਹੁੰਦੇ ਹਨ। ਜਦੋਂ ਇਕ ਪ੍ਰਦੇਸੀ ਤਰੱਕੀ ਕਰ ਸਕਦਾ ਅਸੀਂ ਜੰਮ ਪਲ ਪੰਜਾਬ ਦੇ , ਅਸੀ ਕਿਓ ਨਹੀਂ?
ਸਾਨੂੰ ਸਮੇਂ ਦੇ ਹਿਸਾਬ ਨਾਲ ਬਦਲਣਾ ਪਵੇਗਾ। ਜੋ ਕੰਮ ਮਿਲੇ ਬਿਨਾਂ ਸ਼ਰਮ ਕਿੱਤੇ ਕਰਾਂਗੇ ਤਾਂ ਹੀ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਹੋਣਾ ਨਹੀਂ ਤਾਂ, ਵਿਹਲੇ ਘੁੰਮ ਕੇ ਨਸ਼ਿਆਂ ਦੇ ਆਦੀ ਹੋ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨਰਕ ਕਰਨ ਲੱਗੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ। ਕੰਮ ਕਾਰ ਦੇ ਤਰੀਕੇ ਬਦਲਣ ਦੀ ਲੋੜ ਹੈ।ਉਹ ਆਪਣੇ ਆਪ ਤੱਰਕੀ ਦੀ ਰਾਹ ਤੇ ਲੈ ਜਾਣਗੇ। ਬਿਨ੍ਹਾਂ ਮਿਹਨਤ ਕੀਤਿਆਂ ਕੁਝ ਹਾਸਲ ਨਹੀਂ ਹੁੰਦਾ ਹੈ।
ਜਦੋਂ ਕਿ ਸਾਡੇ ਸਾਹਮਣੇ ਬਾਹਰੋਂ ਆਏ ਪਰਦੇਸੀ ਸਾਡੇ ਆਂਢ ਗੁਆਂਢ ਵਿੱਚ ਰਹਿ ਕੇ ਆਪਣਾ ਪਰਿਵਾਰ ਪਾਲ ਰਹੇ ਹਨ। ਸਾਨੂੰ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ। ਕਦੋਂ ਤੱਕ ਕਿਸਮਤ ਤੇ ਸਰਕਾਰਾਂ ਨੂੰ ਕੋਸਦੇ ਰਹਾਂਗੇ, ਪਹਿਲਾਂ ਅਸੀਂ ਤਾਂ ਪਹਿਲ ਕਰੀਏ ਆਪਣੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਤੀਤ ਕਰਨ ਦੀ,ਮਾੜੇ ਬੰਦੇ ਦੀ ਸੰਗਤ ਤੇ ਮਾੜੇ ਕੰਮਾ ਤੋਂ ਤੋਬਾ ਕਰੀਏ, ਆਪਣੇ ਆਪ ਰਸਤੇ ਖੁਲ੍ਹਦੇ ਨਜ਼ਰ ਆਉਣਗੇ।
ਜੇ ਜ਼ਿਆਦਾ ਨਾ ਮਿਲੇ ਤਾਂ ,, ਥੋੜੇ ਵਿਚ ਸਬਰ ਕਰਨਾ ਸਿੱਖੀਏ ।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ ਗੁਰਦਾਸਪੁਰ
ਫੋਨ 06239331711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly