ਲੀਡਰਾਂ ਤੇ ਅਫ਼ਸਰ ਸ਼ਾਹੀ ਵੱਲੋਂ ਜਨਤਾ ਤੇ ਪਾਇਆ ਗਿਆ ਖ਼ਰਚੇ ਦਾ ਬੋਝ ਘੱਟ ਕਰਕੇ ਬੇਰੁਜ਼ਗਾਰੀ ਖ਼ਤਮ ਕੀਤੀ ਜਾ ਸਕਦੀ ਹੈ – ਜੈਨਪੁਰੀ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿਆਰਾ ਸਿੰਘ ਜੈਨਪੁਰੀ

(ਸਮਾਜ ਵੀਕਲੀ)-ਕਪੂਰਥਲਾ , (ਕੌੜਾ )- 70- 72 ਸਾਲਾਂ ਤੋਂ ਲਗਾਤਾਰ ਪੰਜਾਬ ਵਿੱਚ ਦੋ ਹੀ ਪਾਰਟੀਆਂ ਨੇ ਰਾਜ ਕੀਤਾ ਲੇਕਿਨ ਕਿਸੇ ਪਾਰਟੀ ਨੇ ਵੀ ਜਨਤਾ ਦਾ ਕੁਝ ਨਹੀਂ ਸੰਵਾਰਿਆ ਅਤੇ ਜਿੱਤਣ ਤੋਂ ਬਾਅਦ ਲੀਡਰਾਂ ਨੇ ਆਪਣੇ ਹੀ ਕੰਮ ਵਧਾਏ ਹਨ ਲੇਕਿਨ ਜਨਤਾ ਨੂੰ ਲੁੱਟਣ ਤੇ ਕੁੱਟਣ ਤੋਂ ਬਿਨਾਂ ਕੁਝ ਨਹੀਂ ਕੀਤਾ ਇਨ੍ਹਾਂ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਦੇ ਢਿੱਡ ਭਰੇ ਹਨ ਪੰਜਾਬ ਸਟੇਟ ਭਾਰਤ ਦੀ ਇੱਕ ਨੰਬਰ ਤੇ ਹੋਣ ਵਾਲੀ ਸੋਨੇ ਦੀ ਚਿੜੀਆ ਨੂੰ ਪਿਛਲੀਆਂ ਪਾਰਟੀਆਂ ਨੇ ਕਰਜ਼ੇ ਦੀ ਚਿੜੀਆਂ ਬਣਾ ਕੇ ਰੱਖ ਦਿੱਤਾ ਜਿਹੜੀ ਕਿ ਕਾਫ਼ੀ ਪੱਛੜ ਚੁੱਕੀ ਹੈ ਕਹਿੰਦੇ ਨੇ ਦੇਰ ਆਏ ਦਰੁਸਤ ਆਏ ਹੁਣ ਜਨਤਾ ਨੇ ਆਪਣੀ ਹੀ ਸਮਝਦਾਰੀ ਨਾਲ ਪਹਿਲੀਆਂ ਪਾਰਟੀਆਂ ਨੂੰ ਖ਼ਤਮ ਕਰਕੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 92 ਸੀਟਾਂ ਨਾਲ ਅੱਗੇ ਲਿਆਂਦਾ ਹੈ ਜਿਸ ਤੇ ਜਨਤਾ ਨੂੰ ਬਹੁਤ ਉਮੀਦਾਂ ਹਨ ਅਤੇ ਜੇਕਰ ਇਹ ਸਰਕਾਰਾਂ ਜਨਤਾ ਦੇ ਮੁਤਾਬਕ ਕੰਮ ਕਰੇ ਤਾਂ ਪੰਜਾਬ ਸਟੇਟ ਫਿਰ ਭਾਰਤ ਦਾ ਇੱਕ ਨੰਬਰ ਵਨ ਸੂਬਾ ਬਣ ਕੇ ਮੁੜ ਸੋਨੇ ਦੀ ਚਿੜੀਆ ਕਹਾਇਆ ਜਾ ਸਕਦਾ ਹੈ ਇਨ੍ਹਾਂ ਸ਼ਬਦਾਂ ਪ੍ਰਗਟਾਵਾ ਪਿਆਰਾ ਸਿੰਘ ਜੈਨਪੁਰੀ ਮੀਡੀਆ ਇੰਚਾਰਜ ਪੰਜਾਬ ਭਾਰਤੀਆ ਵਾਲਮੀਕ ਸਭਾ ਵਲੋਂ ਪੱਤਰਕਾਰਾਂ ਨਾਲ ਸਾਂਝੇ ਕੀਤੇ ਗਏ ਜੈਨ ਪੁਰੀ ਨੇ ਕਿਹਾ ਕਿ ਪੰਜਾਬ ਸਟੇਟ ਵਿਚ ਵਿਧਾਨ ਸਭਾ ਦੇ 117 ਐਮ ਐਲ ਏ ਜਨਤਾ ਵੱਲੋਂ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਜਨਤਾ ਦੀ ਸੇਵਾ ਲਈ ਹੀ ਵਿਧਾਨ ਸਭਾ ਭੇਜਿਆ ਜਾਂਦਾ ਹੈ ਲੇਕਿਨ ਇਹ ਵਿਧਾਨਕਾਰ ਜਨਤਾ ਦੀ ਸੇਵਾ ਦੀ ਬਜਾਏ ਜਨਤਾ ਤੇ ਹੀ ਬਹੁਤ ਵੱਡਾ ਬੋਝ ਬਣ ਜਾਂਦੇ ਹਨ ਜਿਵੇਂ ਕਿ ਬਹੁਤ ਸਾਰੇ ਐਮ ਐਲ ਏ 15-20 ਪੁਲਸ ਮੁਲਾਜ਼ਮ ਲੈ ਕੇ ਆਪਣੇ ਹੀ ਸੇਵਾ ਕਰਵਾਉਂਦੇ ਹਨ ਉਨ੍ਹਾਂ ਕਿਹਾ ਕਿ ਐਮ ਐਲ ਏ ਦੀ ਸਕਿਉਰਿਟੀ ਲਈ ਇਕ ਜਾਂ ਦੋ ਹੀ ਪੁਲਸ ਮੁਲਾਜ਼ਮ ਬਹੁਤ ਹਨ ਜਦ ਕਿ ਬਾਕੀ ਮੁਲਾਜ਼ਮ ਜਨਤਾ ਦੀ ਸੇਵਾ ਲਈ ਰਹਿਣ ਦੇਣੇ ਚਾਹੀਦੇ ਹਨ ਇਸ ਨਾਲ ਕਰੋੜਾਂ ਰੁਪਏ ਪਰ ਮਹੀਨਾ ਸਰਕਾਰ ਬਚਾ ਸਕਦੀ ਹੈ ਜਿਹੜਾ ਕਿ ਜਨਤਾ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ ਜੈਨਪੁਰੀ ਨੇ ਇਹ ਵੀ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ 35 ਤੋ 40 ਸਾਲਾ ਡਿਊਟੀ ਕਰਕੇ ਇੱਕ ਹੀ ਪੈਨਸ਼ਨ ਦਿੱਤੀ ਜਾਂਦੀ ਹੈ ਲੇਕਿਨ ਐਮ ਐਲ ਏ ਭਾਵੇਂ ਤਿੰਨ ਚਾਰ ਜਮਾਤਾਂ ਹੀ ਪੜ੍ਹਿਆ ਹੋਵੇ ਉਸ ਨੂੰ ਪੰਜ ਸਾਲਾਂ ਬਾਅਦ ਹੀ ਲੱਖਾਂ ਰੁਪਏ ਪੈਨਸ਼ਨ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ ਜਦ ਕਿ ਬਹੁਤ ਸਾਰੇ ਵਿਧਾਨ ਕਾਰ ਪੰਜ ਪੰਜ ਤੋਂ ਵੀ ਵੱਧ ਪੈਨਸ਼ਨਾਂ ਲੈਂਦੇ ਹਨ ਜਿਹੜਾ ਕਿ ਜਨਤਾ ਤੇ ਬਹੁਤ ਵੱਡਾ ਬੋਝ ਬਣਿਆ ਹੋਇਆ ਹੈ ਇਸ ਨੂੰ ਖ਼ਤਮ ਕੀਤਾ ਜਾਵੇ ਅਤੇ ਮੁਲਾਜ਼ਮ ਵਾਂਗ ਇੱਕ ਹੀ ਪੈਨਸ਼ਨ ਦਿੱਤੀ ਜਾਵੇ ਤਾਂ ਜੋ ਹਰ ਮਹੀਨੇ ਕਰੋੜਾਂ ਰੁਪਏ ਜਨਤਾ ਤੇ ਖ਼ਰਚ ਕੀਤੇ ਜਾਵੇ ਇਸੇ ਤਰ੍ਹਾਂ ਸਰਕਾਰੀ ਅਫ਼ਸਰਾਂ ਦੇ ਘਰ ਵਿਚ ਹਜ਼ਾਰਾਂ ਸੇਵਾਦਾਰ ਕੰਮ ਕਰ ਰਹੇ ਹਨ ਅਤੇ ਤਨਖਾਹਾਂ ਸਰਕਾਰੀ ਖਜ਼ਾਨੇ ਵਿਚੋਂ ਦਿੱਤੀਆਂ ਜਾਂਦੀਆਂ ਹਨ ਇਹ ਵੀ ਰੀਤ ਬਦਲੀ ਜਾਵੇ ਪਿਆਰਾ ਸਿੰਘ ਜੈਨਪੁਰੀ ਨੇ ਬਹੁਤ ਹੀ ਸਤਿਕਾਰਯੋਗ ਬਣੇ ਨਵੇਂ ਮੁੱਖ ਮੰਤਰੀ ਪੰਜਾਬ ਜੀ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਵਿਧਾਨਕਾਰ ਨਾਲ ਲੋੜ ਅਨੁਸਾਰ ਹੀ ਪੁਲਿਸ ਮੁਲਾਜ਼ਮ ਲਾਏ ਜਾਣ ਅਤੇ ਅਫ਼ਸਰਾਂ ਦੇ ਘਰਾਂ ਵਿੱਚ ਪੰਜ ਪੰਜ ਸੇਵਾਦਾਰਾਂ ਨੂੰ ਵੀ ਘਟਾਇਆ ਜਾਵੇ ਜਿਸ ਨਾਲ ਬੇਰੁਜ਼ਗਾਰੀ ਵੀ ਖਤਮ ਹੋ ਸਕੇਗੀ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIn a first, Indian cargo exported to Uzbekistan via Pakistan
Next articleਮਹਿੰਦਰਾ ਦੇ ਨਵੇਂ ਮਾਡਲ ਵੱਡੇ ਟਰੈਕਟਰ ਦੀਆਂ ਅਧਿਕਾਰੀਆਂ ਸੌਪੀਆਂ ਕਿਸਾਨ ਜੋਸਣ ਨੂੰ ਚਾਬੀਆਂ