ਮਲਕੀਤ ਮੰਢਾਲੀ
ਅੱਜ ਦੁੱਖਾਂ ਦੇ ਮਾਰਿਆਂ ਦੀ ਕੋਈ ਸੁਣਦਾ ਦਿਲ ਦੀ ਨਹੀਂ
ਬੇਰੁਜ਼ਗਾਰੀ ਵੱਧ ਗਈ ਪਰ ਕੋਈ ਨੌਕਰੀ ਮਿਲਦੀ ਨਹੀਂ
ਬੇਰੁਜ਼ਗਾਰੀ ਵੱਧ ਗਈ………..
ਪੜ੍ਹ -ਲਿਖ ਕੋਰਸ ਕਰਕੇ ਲੋਕੀਂ ਵੇਹਲੇ ਘੁੰਮਦੇ ਨੇ
ਹਰ ਦਫਤਰ ਵਿੱਚ ਜਾ ਕੇ ਪੈਰ ਕਈਆਂ ਦੇ ਚੁੰਮਦੇ ਨੇ
ਮੁੜਦੇ ਵਾਪਿਸ ਜਦੋਂ ਆਸ ਦੀ ਕਲੀ ਕੋਈ ਖਿਲਦੀ ਨਹੀਂ
ਬੇਰੁਜ਼ਗਾਰੀ ਵੱਧ ਗਈ……….
ਹੱਕ ਮੰਗਿਆ ਜਿੱਥੇ ਵੀ ਜਾ ਕੇ ਬੇਰੁਜ਼ਗਾਰਾਂ ਨੇ
ਹੱਕਾਂ ਦੀ ਥਾਂ ਡੰਡੇ ਮਾਰੇ ਸਭ ਸਰਕਾਰਾਂ ਨੇ
ਆਜ਼ਾਦ ਭਾਰਤ ਦੀ ਇਹ ਸਮੱਸਿਆ ਕਿਉਂ ਠਿੱਲਦੀ ਨਹੀਂ
ਬੇਰੁਜ਼ਗਾਰੀ ਵੱਧ ਗਈ………..
ਉੱਠ ਆਓ ਨੌਜਵਾਨੋ ਬਦਲੋ ਤਾਣੇ – ਬਾਣੇ ਨੂੰ
ਸਬਕ ਸਿਖਾ ਦਿਓ ਸਾਰੇ ਭਾਰਤੀ ਲੋਟੂ ਲਾਣੇ ਨੂੰ
ਮਿਲਣੀ ਨਹੀਂ ਸਫਲਤਾ ਜਦ ਤੱਕ ਕੁਰਸੀ ਹਿਲਦੀ ਨਹੀਂ
ਬੇਰੁਜ਼ਗਾਰੀ ਵੱਧ ਗਈ……….
ਜੇ ਪੈਰਾਂ ‘ਤੇ ਖੜ੍ਹਨਾ ਨਸ਼ਿਆਂ ਦੇ ਵੱਲ ਝਾਕੋ ਨਾ
ਭ੍ਰਿਸ਼ਟਾਚਾਰੀ ਬੰਦੇ ਨੂੰ ਕਦੇ ਚੰਗਾ ਆਖੋ ਨਾ
ਫਿਰ ਮਲਕੀਤ ਮੰਢਾਲੀ ਨੂੰ ਪ੍ਰਵਾਹ ਮੁਸ਼ਕਿਲ ਦੀ ਨਹੀਂ
ਬੇਰੁਜ਼ਗਾਰੀ ਵੱਧ ਗਈ………
ਪਿੰਡ ਤੇ ਡਾਕ. ਮੰਢਾਲੀ
☎ 7589458980 ਪੱਤਰਕਾਰ ਚਰਨਜੀਤ ਸਿੰਘ



