HOME ਸਮੈਮ ਅਤੇ ਸੀ.ਡੀ.ਪੀ ਸਕੀਮ ਅਧੀਨ ਲਾਭਪਾਤਰੀਆਂ ਦੀ ਚੋਣ ਕੀਤੀ ਗਈ – ਡੀ.ਸੀ

ਸਮੈਮ ਅਤੇ ਸੀ.ਡੀ.ਪੀ ਸਕੀਮ ਅਧੀਨ ਲਾਭਪਾਤਰੀਆਂ ਦੀ ਚੋਣ ਕੀਤੀ ਗਈ – ਡੀ.ਸੀ

1
ਨਵਾਂਸ਼ਹਿਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਡਿਪਟੀ ਕਮਿਸ਼ਨਰ ਗੁੱਲਪ੍ਰੀਤ ਸਿੰਘ ਔਲੱਖ, ਆਈ.ਏ.ਐਸ., ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਵਲੋਂ ਸਮੈਮ ਅਤੇ ਸੀ.ਡੀ.ਪੀ ਸਕੀਮ ਸਾਲ 2026-27 ਵਿੱਚ ਵੱਖ-ਵੱਖ ਮਸ਼ੀਨਾਂ ਦੀਆਂ ਪ੍ਰਾਪਤ ਹੋਇਆਂ ਦਰਖਾਸਤਾਂ ਦੀੇ ਇਨ੍ਹਾਂ ਦੇ ਪ੍ਰਾਪਤ ਟੀਚਿਆਂ ਮੁਤਾਬਿਕ ਲਾਭਪਾਤਰੀਆਂ ਦੀ ਚੋਣ ਕੀਤੀ ਗਈ। ਡਾ. ਲੇਖ ਰਾਜ ਮਾਹੀ, ਮੁੱਖ ਖੇਤੀਬਾੜੀ ਅਫਸਰ, ਸ਼ਹੀਦ ਭਗਤ ਸਿੰਘ ਨਗਰ ਵਲੋਂ ਦੱਸਿਆ ਗਿਆ ਕਿ ਵੱਖ-ਵੱਖ ਕੈਟਾਗਿਰੀ ਵਿੱਚ ਚੁੱਣੇ ਗਏ ਲਾਭਪਾਤਰੀਆਂ ਨੂੰ ਮਸ਼ੀਨਾਂ ਖਰੀਦਣ ਲਈ ਵਿਭਾਗ ਦੀਆਂ ਗਾਇਡਲਈਨਜ਼ ਅਨੁਸਾਰ ਸਬੰਧਤ ਬਲਾਕ ਖੇਤੀਬਾੜੀ ਅਫਸਰ ਵੱਲੋਂ ਤਸਦੀਕ ਹੋਣ ਉਪਰੰਤ ਸੈਂਕਸ਼ਨ ਜਾਰੀ ਕਰ ਦਿੱਤੀ ਜਾਵੇਗੀ।ਉਨ੍ਹਾਂ ਵਲੋਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਕਿਸਾਨ ਵੱਧ ਤੋਂ ਵੱਧ ਖੇਤੀ ਮਸ਼ੀਨੀਕਰਨ ਨੂੰ ਅਪਣਾਉਣ ਜਿਸ ਨਾਲ ਫਸਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਲੇਬਰ ਦੀ ਵੀ ਬਚੱਤ ਹੁੰਦੀ ਹੈ।  ਇਸ ਮੋਕੇ ਤੇ ਇੰਜ: ਚੰਦਨ ਸ਼ਰਮਾ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ), ਡਾ. ਜਸਵਿੰਦਰ ਸਿੰਘ, ਅਸਿਸਟੈਂਟ ਪ੍ਰਫੈਸਰ ਕੇ.ਵੀ.ਕੇ ਲੰਗੜੋਆ , ਸ਼੍ਰੀ ਰਾਜੇਸ਼ ਮੋਹਨ ਭਗਤ ੲੈਲ.ਡੀ.ਐਮ (ਪੀ.ਐਨ.ਬੀ), ਸ਼੍ਰੀ ਸੰਦੀਪ ਗੰਗੜ ਏ.ਟੀ.ਐਮ, ਸ਼੍ਰੀ ਗੁਰਚਰਨ ਸਿੰਘ ਸੀਨੀਅਰ ਸਹਾਇਕ ਅਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ 10 ਤੋਂ ਵੱਧ ਕਿਸਾਨ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੂਬਾ ਜਨਰਲ ਸਕੱਤਰ ਬਲਵੀਰ ਸਿੰਘ ਸਿਵੀਆ ਜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ।
Next articleਲੋਕਾਂ ਨੂੰ ਮਾਣ ਪਾਵਰਾਂ ਦਾ, ਸਾਡੀ ਪਾਵਰ ਧੂਣੇ ਵਾਲਾ: ਕਾਠਗੜ੍ਹ ਵਿਖੇ ਬਾਬਾ ਬਾਲਕ ਨਾਥ ਜੀ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ, ਨੱਚ ਉੱਠਿਆ ਪੰਡਾਲ