(ਸਮਾਜ ਵੀਕਲੀ)-ਸਰਵਹਿੱਤਕਾਰੀ ਵਿੱਦਿਆ ਮੰਦਿਰ ਛੋਕਰਾਂ ਸਕੂਲ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ
ਜਲੰਧਰ, ਫਿਲੌਰ, ਅੱਪਰਾ (ਜੱਸੀ)-ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਵਿੱਚ ਗਰੀਬ ਬੱਚਿਆ ਦੀ ਪੜਾਈ ਵਿੱਚ ਸਹਾਇਤਾ ਕੀਤੀ ਗਈ। ਸਕੂਲ ਮੁੱਖੀ ਗੁਰਜੀਤ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਕੂਲ ਵਲੋਂ ਛੁੱਟੀਆਂ ਦੌਰਾਨ ਇਕ ਟੈਸਟ ਲਿਆ ਗਿਆ ਜਿਸ ਵਿੱਚ ਜੇਤੂ ਬਚਿਆ ਨੂੰ 500 – 500 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ।
ਬਹੁਤ ਖੁਸ਼ੀ ਦੀ ਗੱਲ ਹੈ ਕਿ ਜਾਨਵੀ ਮੇਂਗੜਾ ਨੌਵੀਂ ਸ਼੍ਰੇਣੀ ਅਤੇ ਨਿਹਾਰਿਕਾ ਦਸਵੀਂ ਸ਼੍ਰੇਣੀ ਨੇ ਆਪਣੀ ਜਿੱਤੀ ਹੋਈ ਰਾਸ਼ੀ ਸਕੂਲ ਨੂੰ ਵਾਪਸ ਕਰ ਦਿੱਤੀ ਗਈ ਅਤੇ ਕਿਹਾ ਕਿ ਇਸ ਰਾਸ਼ੀ ਨਾਲ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇ । ਇਹ ਰਾਸ਼ੀ ਸਕੂਲ ਵਲੋ ਚਲਾਏ ਜਾ ਰਹੇ ਸੰਸਕਾਰ ਕੇਂਦਰ ਦੇ ਬਚਿਆ ਤੇ ਖਰਚ ਕੀਤੀ ਜਾਵੇਗੀ । ਸਕੂਲ ਮੁਖੀ ਵਲੋ ਦੋਨੋ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ । ਆਉਣ ਵਾਲੇ ਸਮੇਂ ਦੌਰਾਨ ਵੀ ਇਸ ਤਰ੍ਹਾਂ ਹੀ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਪੂਰੇ ਸਕੂਲ ਨੂੰ ਇਹਨਾ ਬਚਿਆ ਤੇ ਪੂਰਾ ਮਾਣ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly