ਬੂਟਾਂ ਦੀ ਕਰਾਮਾਤ

(ਸਮਾਜ ਵੀਕਲੀ)-ਕਾਫ਼ੀ ਸਮੇਂ ਦੀ ਗੱਲ ਹੈ। ਮੈਂ ਛੋਟਾਂਹੁੰਦਾ ਸੀ। ਸਿਆਲ ਦੀ ਰੁੱਤ ਆਉਣ ਵਾਲੀ ਸੀ। ਮੈਂ ਆਪਣੀ ਬੇਬੇ ਨੂੰ ਕਿਹਾ ਕਿ” ਮੇਰੇ ਕੋਲ ਕੋਈ ਵੀ ਸਿਆਲੂ ਬੂਟ ਨਹੀਂ, ਮੈਨੂੰ ਲ਼ੈ ਕੇ ਦਿਉ, ਮੈਂ ਅੱਗੇ ਵੀ ਕਿਹਾ ਸੀ”।

ਪਰ ਬੇਬੇ ਕਹਿ ਦਿੰਦੀ “ਹੱਥ ਤੰਗ ਆ ਪੁੱਤ , ਠਹਿਰ ਜਾ ਲ਼ੈ ਦਿਆ ਗਏ ਤੈਨੂੰ, ਵਧੀਆ ਬੂਟ”, ਉਸ ਦਿਨ ਤਾਂ ਮੈਂ ਮਾਂ ਦੇ ਖਹਿੜੇ ਹੀ ਪੈ ਗਇਆ। ਸ਼ਾਮ ਨੂੰ ਜਦੋਂ ਮੇਰਾ ਬਾਪੂ ਕੰਮ ਤੋਂ ਆਇਆ ਤਾਂ ਮੇਰੀ ਬੇਬੇ ਨੇ ਕਿਹਾ “ਠੰਡ ਆਉਣ ਵਾਲੀ ਆ?  ਮੁੰਡੇ ਨੂੰ ਬੂਟ ਲ਼ੈ ਦੇ”। ਬਾਪੂ ਨੇ ਦੂਜੇ ਦਿਨ ਕੰਮ ਤੋਂ ਪੈਸੇ ਫੜੇ ਤੇ ਸ਼ਾਮ ਨੂੰ ਮੈਨੂੰ ਨਾਲ ਲ਼ੈ ਬਜ਼ਾਰ ਵਿੱਚ ਚਲਾ ਗਿਆ। ਅੱਗੋਂ ਇੱਕ ਦੁਕਾਨਦਾਰ ਨੇ ਰਬੜ  ਦੇ ਬੂਟਾਂ ਦੀ ਸੇਲ ਲਾਈ ਹੋਈ ਸੀ। ਅਸੀਂ ਉੱਥੇ ਰੁੱਕ ਗਏ। ਦਸ ਕੁ ਰੁਪਏ ਦਾ ਬੂਟਾਂ ਦਾ ਜੋੜਾ ਸੀ।
ਸਾਨੂੰ ਬੂਟ ਵਧੀਆ ਲੱਗੇ। ਬਾਪੂ ਨੇ ਮੇਰੇ ਮੇਚ ਦੇ ਬੂਟ ਮੈਨੂੰ ਲ਼ੈ ਦਿੱਤੇ। ਉਹਨਾਂ ਬੂਟਾਂ ਦੇ ਥੱਲੇ ਭਾਵ ਤਲੇ ਤੇ ਇਕ ਜਾਨਵਰ ਦੀ ਫੋਟੋ ਸੀ । ਜਿਵੇਂ ਉਹ ਭਾਲੂ ਹੋਵੇ ,ਉਸ ਨੂੰ ਵੇਖ ਮੈਨੂੰ ਹੋਰ ਖੁਸ਼ੀ ਹੋਈ।
ਅਸੀਂ ਬੂਟ ਖ੍ਰੀਦ ਕੇ ਘਰ ਨੂੰ ਮੁੜ ਆਏ। ਮੈਨੂੰ ਨਵੇਂ ਬੂਟਾਂ ਦਾ ਬਹੁਤ ਚਾਅ, ਰਾਤ ਨੂੰ ਉੱਠ-ਉੱਠ ਵੇਖਾਂ।
ਸਵੇਰੇ ਉੱਠਣ ਸਾਰ ਮੈਂ ਬੂਟ ਪਾ ਕੇ
ਆਪਣੇ ਹਾਣੀਆਂ ਨੂੰ ਦਿਖਾਉਣ
ਲੱਗਾ। ਅਸੀਂ ਰੇਤੇ ਦੇ ਢੇਰ ਉੱਤੇ ਚਲੇ ਗਏ। ਜਦੋਂ ਮੈਂ ਤੁਰਾ ਤਾਂ ਥੱਲੇ
ਉਸ ਤਰ੍ਹਾਂ ਹੀ ਫੋਟੋ ਛਪੀ ਜਾਵੇ।
ਜਿਸ ਨੂੰ ਵੇਖ ਵੇਖ ਸਾਰੇ ਬਹੁਤ ਖੁਸ਼ ਹੁੰਦੇ। ਕਾਫ਼ੀ ਦਿਨ ਲੰਘੇ,
ਮੈਂ ਘਰੋਂ ਰੁੱਸ ਕੇ ਬਾਹਰ ਆਪਣੇ
ਦੋਸਤ ਨਾਲ ਉਸ ਦੇ ਖੇਤ ਉਠ ਗਿਆ। ਬਿਨਾਂ ਕਿਸੇ ਨੂੰ ਦੱਸੇ।
ਪਿੱਛੋ ਮੈਨੂੰ ਸਾਰੇ ਭਾਲਣ ਬਈ
ਆਪਣਾ ਮੁੰਡਾ ਕਿੱਧਰ ਗਿਆ।
ਸਾਰੇ ਭਾਲਦੇ ਫਿਰਨ। ਅਖੀਰ ਭਾਲਦੇ ਭਾਲਦੇ ਉਸ ਰਾਹ ਵੱਲ ਆ ਗਏ। ਜਿੱਥੋਂ ਦੀ ਮੈਂ ਗਿਆ ਸੀ। ਮੇਰੇ ਬਾਪੂ ਨੇ ਮੇਰੇ ਬੂਟਾਂ ਦੀ
ਪੈੜ ਵੇਖ ਲਈ, ਉਹ ਉੱਧਰ ਤੁਰ ਪਏ। ਅਖੀਰ ਸਾਡੇ ਕੋਲ ਆ ਗਏ। ਬਾਪੂ ਮੇਰਾ ਅੱਕਿਆ ਪਿਆ ਸੀ। ਉਸ ਨੇ ਆਉਣ ਸਾਰ
ਮੇਰੀ ਚੰਗੀ ਛਿੱਤਰ ਪਰੇਡ ਕੀਤੀ। ਮੈਨੂੰ ਘਰੇ ਲ਼ੈ ਆਏ। ਮੇਰੀ ਬੇਬੇ ਵੀ ਗੁੱਸੇ ਹੋਈ, ਮੈਂ ਕਿਹਾ” ਬੇਬੇ ਮੈਂ ਕਿਸੇ ਨੂੰ ਦੱਸ ਕੇ ਨਹੀਂ ਸੀ ਗਿਆ। ਫਿਰ ਥੋਨੂੰ ਕਿਵੇਂ ਪਤਾ ਲੱਗਿਆ,” ਮੇਰੀ ਬੇਬੇ ਮੈਨੂੰ ਕਹਿਣ ਲੱਗੀ ,”ਜਿਹੜੇ ਤੈਨੂੰ ਬਜ਼ਾਰੋਂ ਤੇਰਾ ਪਿਓ ਬੂਟ ਦਿਵਾ ਕੇ ਲਿਆਇਆ ਸੀ। ਇਹ ਸਾਰੀ ਉਹਨਾਂ ਦੀ ਹੀ ਕਰਾਮਾਤ ਹੈ”,। ਉਹ ਗੱਲ ਅੱਜ ਵੀ
ਮੇਰੇ ਯਾਦ ਆ ਕਿ ਉਹ ਫੋਟੋ ਵਾਲੇ  ਬੂਟਾਂ ਨੇ ਮੇਰੇ ਛਿੱਤਰ ਪਵਾ ਦਿੱਤੇ ਸੀ।
ਇਹ ਸੀ ਬੂਟਾਂ ਦੀ ਕਰਾਮਾਤ।
                  ਧੰਨਵਾਦ ਸਹਿਤ                                                                                                      ਹਰਪ੍ਰੀਤ ਸਿੰਘ
ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ 94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBullied British-Indian employee gets over 2.3 mn pounds from Royal Mail
Next article‘ਸਿੱਖਿਆ ਵੀ ਸੰਸਕਾਰ ਵੀ’ ਤਹਿਤ