ਨਵਾਂਸ਼ਹਿਰ (ਸਮਾਜ ਵੀਕਲੀ)(ਸਤਨਾਮ ਸਿੰਘ ਸਹੂੰਗੜਾ)
ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰ ਜਿਲ੍ਹੇ ਵਿੱਚ ਪ੍ਰੀ—ਡਿਪਾਰਚਰ ਓਰੀਐਂਟੇਸ਼ਨ ਟ੍ਰੇਨਿੰਗ (ਪੀ.ਡੌਟ) ਕੇਂਦਰ ਖੋਲ੍ਹੇ ਜਾ ਰਹੇ ਹਨ। ਇਸ ਸਬੰਧ ਵਿੱਚ ਅੱਜ ਸ਼੍ਰੀ ਯਸੂ਼ਦੀਪ ਸਿੰਘ, ਉੱਪ ਸਕੱਤਰ—ਕਮ—ਪ੍ਰੋਟੈਕਟਰ ਆਫ ਐਮੀਗ੍ਰਾਂਟਸ, ਵਿਦੇਸ਼ ਮੰਤਰਾਲਾ, ਭਾਰਤ ਸਰਕਾਰ ਵੱਲੋਂ, ਜਿਲ੍ਹਾ ਰੋਜਗਾਰ ਬਿਊਰੋ ਦਾ ਦੌਰਾ ਕੀਤਾ ਗਿਆ। ਉਹਨਾਂ ਵੱਲੋਂ ਬਿਊਰੋ ਵਿੱਚ ਪੀ.ਡੌਟ ਕੇਂਦਰ ਖੋਲਣ ਲਈ ਸਥਾਪਿਤ ਸਾਜੋ—ਸਮਾਨ ਅਤੇ ਕਮਰੇ ਦਾ ਮੁਆਇਨਾ ਕੀਤਾ ਗਿਆ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨਾਲ ਮੁਲਾਕਾਤ ਕੀਤੀ ਗਈ। ਉਪ ਸਕੱਤਰ ਵੱਲੋਂ ਦੱਸਿਆ ਗਿਆ ਕਿ 19 ਖਾੜੀ ਦੇਸ਼ਾਂ ਵਿੱਚ ECR ਪਾਸਪੋਰਟ ਧਾਰਕਾਂ ਨੂੰ ਰੋਜਗਾਰ ਲਈ ਜਾਣ ਵਾਸਤੇ ਪ੍ਰੋਟੈਕਟਰ ਆਫ ਐਮੀਗਰਾਂਟਸ ਵੱਲੋਂ ਜਾਰੀ ਕਲੀਅਰੈਸ ਸਰਟੀਫਿਕੇਟ ਦੀ ਜ਼ਰੂਰਤ ਹੁੰਦੀ ਹੈ।
ਸਰਟੀਫਿਕੇਟ ਜਾਰੀ ਕਰਨ ਲਈ ਉਮੀਦਵਾਰ ਨੂੰ ਸਬੰਧਤ ਦੇਸ਼ ਦੇ ਕਾਨੂੰਨਾਂ, ਭਾਰਤ ਸਰਕਾਰ ਵੱਲੋਂ ਉਹਨਾਂ ਦੇਸ਼ਾਂ ਵਿੱਚ ਪ੍ਰਵਾਸੀਆਂ ਲਈ ਉਪਲਬਧ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਮੁਆਇਨਾ ਰਿਪੋਰਟ ਦੇ ਅਧਾਰ ਤੇ ਵਿਦੇਸ਼ ਮੰਤਰਾਲਾ ਵੱਲੋਂ ਪੀ.ਡੌਟ ਕੇਂਦਰ ਜਿਲ੍ਹਾ ਰੋਜਗਾਰ ਬਿਊਰੋ ਵਿੱਚ ਮਨਜ਼ੂਰ ਹੋ ਜਾਵੇਗਾ, ਜਿਸ ਤੋਂ ਬਾਅਦ ਈ.ਸੀ.ਆਰ. ਕੈਟਾਗਰੀ ਦੇ ਪਾਸਪੋਰਟ ਧਾਰਕਾਂ ਨੂੰ ਬਿਊਰੋ ਵੱਲੋਂ ਟ੍ਰੇਨਿੰਗ ਉਪਰੰਤ ਲੋੜੀਂਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਵਿੱਚ ਰਜਿਸਟਰਡ ਏਜੰਟਾਂ ਦੀ ਇੱਕ ਵਰਕਸ਼ਾਪ ਕਰਵਾਈ ਜਾਵੇਗੀ ਜਿਸ ਸਬੰਧ ਵਿੱਚ ਉਪ ਸਕੱਤਰ ਨੂੰ ਭਾਗ ਲੈਣ ਦੀ ਅਪੀਲ ਕੀਤੀ ਗਈ ਤਾਂ ਜੋ ਰੋਜਗਾਰ ਦੇ ਸਬੰਧ ਵਿੱਚ ਵਿਦੇਸ਼ ਜਾਣ ਵਾਲੇ ਜਿਲ੍ਹੇ ਦੇ ਨੌਜਵਾਨਾਂ ਨੂੰ ਉਚਿਤ ਜਾਣਕਾਰੀ ਦਿੱਤੀ ਜਾ ਸਕੇ। ਜਿਲ੍ਹਾ ਰੋਜਗਾਰ ਊਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸੰਜੀਵ ਕੁਮਾਰ ਨੇ ਕਿਹਾ ਕਿ ਪੀ.ਡੌਟ ਲਈ ਵਿਭਾਗ ਵੱਲੋਂ ਮਾਸਟਰ ਟ੍ਰੇਨਰ ਅਤੇ ਸਹਾਇਕ ਮਾਸਟਰ ਸ਼ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਵਿਦੇਸ਼ ਮੰਤਰਾਲਾ ਵੱਲੋਂ ਮੰਜੂਰੀ ਉਪਰੰਤ ਬਿਊਰੋ ਵਿੱਚ ਕੇਂਦਰ ਸ਼ੁਰੂ ਹੋ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly