ਖੇਡ ਗਰਾਊਂਡ ਦੇ ਆਰੰਭ ਮੌਕੇ ਸਰਬੱਤ ਦੇ ਭਲੇ ਕੀਤੀ ਅਰਦਾਸ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਹਾਕੀ ਕਲੱਬ ਧੁਦਿਆਲ ਨੇ ਮਾਘੀ ਪੁਰਬ ਮੌਕੇ ਸਰਬੱਤ ਦੇ ਭਲੇ ਦੀ ਅਰਕਾਸ ਕਰਦਿਆਂ ਖੇਡ ਗਰਾਊਂਡ ਵਿਚ ਖੇਡਾਂ ਖੇਲਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੁਰਦੁਆਰਾ ਸ਼ਹੀਦਾਂ ਦੇ ਹੈਡ ਗ੍ਰੰਥੀ ਭਾਈ ਸਰਵਣ ਸਿੰਘ ਜੀ ਨੇ ਸਰਬੱਤ ਖਿਡਾਰੀਆਂ ਦੀ ਚੜ੍ਹਦੀ ਕਲਾ ਅਤੇ ਖੇਡ ਕਾਮਯਾਬੀ ਲਈ ਅਰਦਾਸ ਕੀਤੀ ਅਤੇ ਨਗਰ ਖੇੜੇ ਵਿਚ ਤੰਦਰੁਸਤੀ ਦੀ ਵੀ ਕਾਮਨਾ ਕੀਤੀ।

ਇਸ ਮੌਕੇ ਸਮੁੱਚੀ ਖੇਡ ਕਲੱਬ ਦੇ ਖਿਡਾਰੀਆਂ ਨੇ ਸਾਰੇ ਹੀ ਸੀਨੀਅਰ ਅਤੇ ਯੂਨੀਅਰ ਖਿਡਾਰੀਆਂ ਦਾ ਖੇਡ ਗਰਾਊਂਡ ਵਿਚ ਭਰਵਾਂ ਸਵਾਗਤ ਕੀਤਾ ਅਤੇ ਅਜੋਕੇ ਸਮੇਂ ਵਿਚ ਚੰਗੇ ਖਿਡਾਰੀਆਂ ਦੀ ਭੂਮਿਕਾ ਨਿਭਾਉਣ ਦੀ ਬਚਨਬੱਧਤਾ ਲਈ। ਜਿਕਰਯੋਗ ਹੈ ਕਿ ਪਿੰਡ ਵਿਚ ਕਈ ਹਾਕੀ ਖਿਡਾਰੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲੱਬਾਂ ਅਤੇ ਦੇਸ਼ ਵਿਦੇਸ਼ ਵਿਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਪਿੰਡ ਦਾ ਨਾਮ ਉੁਚਾ ਕਰ ਰਹੇ ਹਨ।

Previous articleAzam’s Jauhar University land to be acquired
Next articleਟੈਂਟ ਦੇ ਖਰੀਦੇ ਸਮਾਨ ਦਾ ਮਹਾਪੁਰਸ਼ਾਂ ਕੀਤਾ ਉਦਘਾਟਨ