ਅਸ਼ਵੀਰ ਅਤੇ ਅਗਮਪ੍ਰੀਤ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਅੰਡਰ-19 ਇੱਕ ਰੋਜ਼ਾ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਨੇ ਕਪੂਰਥਲਾ ਦੀ ਟੀਮ ਨੂੰ 55 ਦੌੜਾਂ ਨਾਲ ਹਰਾ ਕੇ 4 ਅੰਕ ਹਾਸਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 195 ਦੌੜਾਂ ਬਣਾਈਆਂ | ਜਿਸ ਵਿਚ ਅਗਮਪ੍ਰੀਤ ਨੇ 69 ਦੌੜਾਂ, ਅਸ਼ਵੀਰ ਸਿੰਘ ਨੇ 50 ਦੌੜਾਂ, ਹਰਮਨਪ੍ਰੀਤ ਸਿੰਘ ਨੇ 34 ਦੌੜਾਂ, ਉਪਲਕਸ਼ਯ ਸਿੰਘ ਰਾਠੌਰ ਨੇ 23 ਦੌੜਾਂ ਬਣਾਈਆਂ | ਕਪੂਰਥਲਾ ਲਈ ਗੇਂਦਬਾਜ਼ੀ ਕਰਦੇ ਹੋਏ ਵਰਧਨ ਗਿੱਲ ਨੇ 4 ਵਿਕਟਾਂ, ਯੁਵਰਾਜ ਸਿੰਘ ਨੇ 2 ਵਿਕਟਾਂ, ਜਸ਼ਨਦੀਪ ਸਿੰਘ ਨੇ 2 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਦਿਆਂ ਕਪੂਰਥਲਾ ਦੀ ਟੀਮ ਸਿਰਫ਼ 39.4 ਓਵਰਾਂ ਵਿੱਚ 140 ਦੌੜਾਂ ਹੀ ਬਣਾ ਸਕੀ। ਜਿਸ ਵਿੱਚ ਯੁਵਰਾਜ ਨੇ 46 ਅਤੇ ਰਵਜੋਤ ਨੇ 43 ਦੌੜਾਂ ਦਾ ਯੋਗਦਾਨ ਪਾਇਆ। ਹੁਸ਼ਿਆਰਪੁਰ ਲਈ ਗੇਂਦਬਾਜ਼ੀ ਕਰਦੇ ਹੋਏ ਰਿਸ਼ਵ ਕੁਮਾਰ ਨੇ 3 ਵਿਕਟਾਂ, ਹਰਲ ਵਸ਼ਿਸ਼ਟ ਨੇ 2 ਵਿਕਟਾਂ, ਹਰਸ਼ਿਤ ਨੰਦਾ ਨੇ 2 ਵਿਕਟਾਂ, ਆਰੀਅਨ ਨੰਦਾ ਨੇ 2 ਵਿਕਟਾਂ ਅਤੇ ਸਾਹਿਲ ਸਹੌਤਰਾ ਨੇ ਵੀ 1 ਵਿਕਟ ਹਾਸਲ ਕੀਤੀ | ਹੁਸ਼ਿਆਰਪੁਰ ਦੀ ਟੀਮ ਨੇ ਕਪੂਰਥਲਾ ਖਿਲਾਫ 55 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਮੌਕੇ ਐਸਡੀਸੀਏ ਦੇ ਪ੍ਰਧਾਨ ਡਾ: ਦਲਜੀਤ ਖੇਲਣ, ਵਿਵੇਕ ਸਾਹਨੀ, ਡਾ: ਪੰਕਜ ਸ਼ਿਵ ਤੋਂ ਇਲਾਵਾ ਸਮੂਹ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਇਸ ਜਿੱਤ ‘ਤੇ ਵਧਾਈ ਦਿੱਤੀ | ਇਸ ਮੌਕੇ ਜ਼ਿਲ੍ਹਾ ਕੋਚ ਦਲਜੀਤ ਸਿੰਘ ਜ਼ਿਲ੍ਹਾ ਟਰੇਨਰ ਤੇ ਸਾਬਕਾ ਕੌਮੀ ਕ੍ਰਿਕਟਰ ਕੁਲਦੀਪ ਧਾਮੀ, ਦਲਜੀਤ ਧੀਮਾਨ, ਅਸ਼ੋਕ ਸ਼ਰਮਾ, ਮਹਿਲਾ ਕੋਚ ਦਵਿੰਦਰ ਕਲਿਆਣ ਨੇ ਉਨ੍ਹਾਂ ਨੂੰ ਜਿੱਤ ’ਤੇ ਵਧਾਈ ਦਿੱਤੀ ਅਤੇ ਟੀਮ ਨੂੰ ਭਵਿੱਖ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ। ਇਸ ਮੌਕੇ ਡਾ: ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਅਗਲਾ ਮੈਚ 20 ਜੁਲਾਈ ਨੂੰ ਹੁਸ਼ਿਆਰਪੁਰ ਵਿਖੇ ਨਵਾਂਸ਼ਹਿਰ ਨਾਲ ਖੇਡਿਆ ਜਾਵੇਗਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly