66ਵੀਆਂ ਪੰਜਾਬ ਸਕੂਲਜ਼ ਖੇਡਾਂ 2022- 23
ਪਟਿਆਲਾ ਨੂੰ ਹਰਾ ਕੇ ਕਪੂਰਥਲਾ ਬਣਿਆ ਸਟੇਟ ਚੈਂਪੀਅਨ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- 66ਵੀਆਂ ਪੰਜਾਬ ਰਾਜ ਸਕੂਲਜ਼ ਖੇਡਾਂ 2022- 23 ਤਹਿਤ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਅੰਡਰ – 17 ਸਾਲ (ਲੜਕੇ) ਤਿੰਨ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਦੇ ਫਾਇਨਾਲ ਮੁਕਾਬਲੇ ਵਿਚ ਕਪੂਰਥਲਾ ਦੀ ਟੀਮ ਨੇ 7 ਦੇ ਮੁਕਾਬਲੇ 8 ਅੰਕਾਂ ਨਾਲ਼ ਪਟਿਆਲਾ ਦੀ ਟੀਮ ਨੂੰ ਹਰਾ ਕੇ ਸਟੇਟ ਚੈਂਪੀਅਨ ਟਰਾਫੀ ਉਤੇ ਕਬਜ਼ਾ ਕੀਤਾ ਜਦਕਿ ਸੰਗਰੂਰ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 1 ਅੰਕ ਦੇ ਫ਼ਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ, ਇਸ ਤਰ੍ਹਾਂ ਲੁਧਿਆਣਾ ਦੀ ਟੀਮ ਨੂੰ ਚੌਥੇ ਸਥਾਨ ਉੱਤੇ ਹੀ ਸਬਰ ਕਰਨਾ ਪਿਆ ।
ਜਿਲ੍ਹਾ ਟੂਰਨਾਂਮੈਂਟ ਕਮੇਟੀ ( ਸਰਕਾਰੀ ਸੈਕੰਡਰੀ ਸਕੂਲਜ਼) ਕਪੂਰਥਲਾ ਦੇ ਪ੍ਰਧਾਨ ਮੈਡਮ ਦਲਜੀਤ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ, ਡੀ ਐਮ (ਸਪੋਰਟਸ) ਸੁੱਖਵਿੰਦਰ ਸਿੰਘ ਖੱਸਣ, ਜਨਰਲ ਸਕੱਤਰ ਬਲਦੇਵ ਸਿੰਘ ਟੀਟਾ ਅਤੇ ਮੀਤ ਪ੍ਰਧਾਨ ਅਮਰੀਕ ਸਿੰਘ ਨੰਢਾ ਆਦਿ ਦੀ ਦੇਖ ਰੇਖ ਹੇਠ ਆਯੋਜਿਤ ਹੋਈ ਉਕਤ 3 ਰੋਜ਼ਾ ਖੋ ਖੋ (ਲੜਕੇ) ਅੰਡਰ – 17 ਸਾਲ ਸਟੇਟ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਜਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ) ਕਪੂਰਥਲਾ ਮੈਡਮ ਦਲਜੀਤ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਤੇ ਪ੍ਰਿੰਸੀਪਲ ਰਵਿੰਦਰ ਕੌਰ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਜਿਹਨਾਂ ਸਾਂਝੇ ਤੌਰ ਉੱਤੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ, ਪ੍ਰਸੰਸਾ ਪੱਤਰ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕਰਦਿਆਂ ਡੀ ਐਮ (ਸਪੋਰਟਸ) ਕਪੂਰਥਲਾ ਸੁੱਖਵਿੰਦਰ ਸਿੰਘ ਖੱਸਣ, ਪ੍ਰਿੰਸੀਪਲ ਅਮਰੀਕ ਸਿੰਘ ਨੰਢਾ, ਸਰੀਰਕ ਸਿੱਖਿਆ ਅਧਿਆਪਕ ਬੀਰ ਸਿੰਘ ਸਿੱਧੂ, ਦਿਨੇਸ਼ ਕੁਮਾਰ ਸ਼ਰਮਾ , ਡੀ ਪੀ ਈ ਮਨਜਿੰਦਰ ਸਿੰਘ ਆਰ ਸੀ ਐੱਫ , ਅਜੀਤਪਾਲ਼ ਸਿੰਘ ਟਿੱਬਾ, ਜਗੀਰ ਸਿੰਘ ਆਦਿ ਦੇ ਉੱਦਮ ਅਤੇ ਖੋ ਖੋ ਸਟੇਟ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ।
ਗਰਾਊਂਡ ਕਨਵੀਨਰ ਪ੍ਰਿੰਸੀਪਲ ਅਮਰੀਕ ਸਿੰਘ ਨੰਢਾ ਤੇ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਪ੍ਰਬੰਧਕੀ ਸਕੱਤਰ ਡੀ ਪੀ ਈ ਮਨਜਿੰਦਰ ਸਿੰਘ ਆਰ ਸੀ ਐੱਫ, ਡੀ ਪੀ ਈ ਮਨਿੰਦਰ ਸਿੰਘ ਰੂਬਲ, ਲੈਕ: ਸੁਰਜੀਤ ਸਿੰਘ ਥਿੰਦ, ਲੈਕ: ਰਾਜਵਿੰਦਰ ਕੌਰ, ਲੈਕ ਰਮਨਦੀਪ ਕੌਰ, ਲੈਕ: ਰਾਕੇਸ਼ ਕੁਮਾਰ, ਲੈਕ: ਵੀਰ ਕੌਰ, ਲੈਕ: ਸੁਰਜੀਤ ਸਿੰਘ ਹੁਸ਼ਿਆਰਪੁਰ, ਡੀ ਪੀ ਈ ਸਾਜਨ ਕੁਮਾਰ, ਅੰਤਰ ਰਾਸ਼ਟਰੀ ਕੋਚ ਕੁਲਬੀਰ ਕਾਲੀ ਟਿੱਬਾ, ਪੀ ਟੀ ਆਈ ਦਿਨੇਸ਼ ਕੁਮਾਰ ,ਪੀ ਟੀ ਆਈ ਅਜੀਤਪਾਲ ਸਿੰਘ ਥਿੰਦ,ਪੀ ਟੀ ਆਈ ਨਿਧੀ ਸੈਣੀ,ਪੀ ਟੀ ਆਈ ਬੀਰ ਸਿੰਘ ਸਿੱਧੂ ,ਪੀ ਟੀ ਆਈ ਗਗਨਦੀਪ ਕੌਰ, ਪੀ ਟੀ ਆਈ ਦਿਨੇਸ਼ ਕੁਮਾਰ ਭਲੱਥ,ਪੀ ਟੀ ਆਈ ਜਗਦੀਪ ਸਿੰਘ, ਡੀ ਪੀ ਈ ਪਲਵਿੰਦਰ ਕੌਰ ਡਡਵਿੰਡੀ, ਕਮੈਂਟੇਟਰ ਇੰਦਰਜੀਤ ਸਿੰਘ ਪੱਡਾ ਆਦਿ ਨੇ ਉਕਤ ਖੋ ਖੋ ਸਟੇਟ ਚੈਂਪੀਅਨਸ਼ਿਪ ਵਿੱਚ ਜਿੱਥੇ ਉਤਸ਼ਾਹ ਨਾਲ ਹਿੱਸਾ ਲਿਆ ਉੱਥੇ ਦੂਸਰੇ ਦਿਨ ਖੋ ਖੋ ਦੇ ਲੀਗ ਮੈਚਾਂ ਨੂੰ ਨੇਪਰੇ ਚਾੜ੍ਹਨ ਵਿੱਚ ਆਪਣਾ ਵਡਮੁੱਲਾ ਸਹਿਯੋਗ ਦਿੱਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly