ਪੱਤਰਕਾਰ ਇੰਦਰਜੀਤ ਸਿੰਘ ਲੁਗਾਣਾ ਦੀ ਬੇਵਕਤੀ ਮੌਤ ਤੇ ਗੁਰੂ ਨਾਨਕ ਪ੍ਰੈੱਸ ਕਲੱਬ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਇਟਲੀ ਤੋਂ ਅਦਾਰਾ ਅਜੀਤ ਤੇ ਪੀ ਟੀ ਸੀ ਲਈ ਇੰਦਰਜੀਤ ਸਿੰਘ ਲੁਗਾਣਾ ਨਿਭਾ ਰਹੇ ਸੀ ਸੇਵਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਇਟਲੀ ਚ ਪੰਜਾਬੀ ਪੱਤਰਕਾਰੀ ਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਪੀ ਟੀ ਸੀ ਨਿਊਜ ,ਅਜੀਤ ਦੇ ਪੱਤਰਕਾਰ ਇੰਦਰਜੀਤ ਸਿੰਘ ਲੁਗਾਣਾ ਜੋ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਇੰਦਰਜੀਤ ਸਿੰਘ ਲੁਗਾਣਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ,ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਵਰੁਣ ਸ਼ਰਮਾ ਜਰਨਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ, ਗੁਰੂ ਨਾਨਕ ਪ੍ਰੈੱਸ ਕਲੱਬ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਰਜਿੰਦਰ ਸਿੰਘ ਰਾਣਾ ਲੀਗਲ ਅਡਵਾਈਜ਼ਰ, ਸਰਪ੍ਰਸਤ ਸਤਪਾਲ ਕਾਲਾ, ਸਰਪ੍ਰਸਤ ਪਰਸਨ ਲਾਲ ਭੋਲਾ, ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਐਡਵੋਕੇਟ ਜਸਪਾਲ ਸਿੰਘ ਧੰਜੂ ਸਾਬਕਾ ਚੇਅਰਮੈਨ ਕੰਬੋਜ ਵੇਲਫੈਆਰ ਬੋਰਡ ਪੰਜਾਬ, ਡਾਕਟਰ ਸੁਨੀਲ ਧੀਰ ਫਾਉਂਡਰ ਪ੍ਰਧਾਨ, ਚੇਅਰਮੈਨ ਸੁਰਿੰਦਰਪਾਲ ਸਿੰਘ ਸੋਢੀ, ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਬੱਬੂ, ਦੀਪਕ ਧੀਰ ਸੀਨੀਆਰ ਮੀਤ ਪ੍ਰਧਾਨ, ਦਿਲਬਾਗ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਮੀਤ ਪ੍ਰਧਾਨ , ਬਿਕਰਮ ਵਿੱਕੀ ਵਾਇਸ ਚੇਅਰਮੈਨ ਅਨੁਸ਼ਾਸਨ ਕਮੇਟੀ, ਕੰਵਲਪ੍ਰੀਤ ਸਿੰਘ ਕੌੜਾ ਸਕੱਤਰ, ਅਸ਼ਵਨੀ ਜੋਸ਼ੀ ਖਜ਼ਾਨਾਚੀ, ਸਿਮਰਨਜੀਤ ਸਿੰਘ ਖਜ਼ਾਨਾਚੀ, ਮਨੋਜ ਸ਼ਰਮਾ, ਮੁੱਖ ਸਲਾਹਕਾਰ ਰਾਜਵੀਰ ਸਿੰਘ ਅਮਰਕੋਟ, ਦੀਪਕ ਸ਼ਰਮਾ, ਸੰਦੀਪ ਉਬਰਾਏ, ਬਲਜੀਤ ਸਿੰਘ, ਬਲਜਿੰਦਰ ਸਿੰਘ, ਸੰਦੀਪ ਜੋਸ਼ੀ, ਸਿਮਰਨਜੀਤ ਸਿੰਘ ਮਰੋਕ, ਨਵ ਕਿਰਨ ਲਾਹੌਰੀ, ਕੁਲਦੀਪ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਢੋਟ, ਚੰਦਨ ਮੜੀਆ ਅਤੇ (ਸਾਰੇ ਕਾਰਜਕਾਰਨੀ ਮੈਂਬਰ) ਬੀਬੀ.ਕੁਲਵਿੰਦਰ ਕੌਰ ਕੰਵਲ ਬੁਲਾਰਾ ਪ੍ਰੈਸ ਕਲੱਬ ਆਦਿ ਨੇ ਪ੍ਰੀਵਾਰ ਦੇ ਦੁੱਖ ਵਿਚ ਸਰੀਕ ਹੁੰਦਿਆਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਇੰਦਰਜੀਤ ਸਿੰਘ ਲੁਗਾਣਾ ਦੇ ਦੇਹਾਂਤ ਨਾਲ ਜਿਥੇ ਪਰਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਹੀ ਯੂਰਪ ਵਿਚ ਪੰਜਾਬੀ ਪੱਤਰਕਾਰੀ ਚ ਉਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ । ਪੱਤਰਕਾਰਤਾ ਦੇ ਖੇਤਰ ਚ ਉਨ੍ਹਾਂ ਵੱਲੋ ਪਾਇਆ ਯੋਗਦਾਨ ਹਮੇਸ਼ਾ ਯਾਦ ਰਹੇਗਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਡਰ – 17 ਸਾਲ (ਲੜਕੇ) ਖੋ – ਖੋ ਸਟੇਟ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸੰਪੰਨ
Next articleਪੰਜਾਬ ਸਰਕਾਰ ਨੇ ਸਕੂਲਾਂ ’ਚ ਸਰਦੀ ਦੀਆਂ ਛੁੱਟੀਆਂ 25 ਦਸੰਬਰ ਤੋਂ ਪਹਿਲੀ ਜਨਵਰੀ ਤੱਕ ਐਲਾਨੀਆਂ