ਅਨਏਡਿਡ ਅਧਿਆਪਕਾਂ ਨੂੰ ਕਿਸੇ ਸਕੀਮ ਅਧੀਨ ਪੱਕਾ ਕੀਤਾ ਜਾਵੇ ‘ਤੇ ਡੀ.ਸੀ. ਰੇਟ ਤੇ ਵੇਤਨ ਦਿੱਤਾ ਜਾਵੇ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅਨਏਡਿਡ ਯੂਨੀਅਨ ਹੁਸ਼ਿਆਰਪੁਰ (ਪੰਜਾਬ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ ਭਾਰਦਵਾਜ ਦੀ ਅਗਵਾਈ ਵਿੱਚ ਸ਼ਹੀਦ ਉਧਮ ਸਿੰਘ ਪਾਰਕ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਬਲਵੀਰ ਸਿੰਘ ਉਪ ਪ੍ਰਧਾਨ, ਅਜੈ ਪਾਲ ਸਕੱਤਰ, ਮਨਦੀਪ ਰਾਏ, ਵੀਰ ਸਿੰਘ, ਯਸ਼ਪਾਲ ਸਿੰਘ ਅਤੇ ਜ਼ਿਲ੍ਹਾ ਮੈਂਬਰ ਸ਼ਾਮਲ ਹੋਏ। ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਅਨਏਡਿਡ ਅਧਿਆਪਕਾਂ ਨੇ ਕਿਹਾ ਕਿ ਸਾਡੀ ਮਾਣਯੋਗ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਜੀ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਰਕਾਰ ਅਜੇ ਵੀ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਸਾਡੇ ਅਧਿਆਪਕਾਂ ਦੀਆਂ ਲਿਸਟਾਂ ਮੰਗਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅਗਲੇ ਮਹੀਨੇ ਸੰਗਰੂਰ ਵਿੱਖੇ ਵੱਡੀ ਰੈਲੀ ਕੱਢੀ ਜਾਵੇਗੀ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਜਿਹੜੇ ਅਧਿਆਪਕ 10 ਤੋਂ 15 ਸਾਲਾਂ ਤੋਂ ਲਗਾਤਾਰ ਪੜ੍ਹਾ ਰਹੇ ਹਨ ਇਨ੍ਹਾਂ ਅਨਏਡਿਡ ਸਕੂਲਾਂ ਵਿੱਚ ਇਨ੍ਹਾਂ ਨੂੰ ਕੇਵਲ 7-8 ਹਜ਼ਾਰ ਹੀ ਤਨਖਾਹ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਵਲੋਂ 2003 ਤੋਂ ਬਾਅਦ ਕੋਈ ਨਵੀਂ ਭਰਤੀ ਨਹੀ ਕੀਤੀ ਗਈ। ਆਪਣੀ ਉਮਰ ਦਾ ਬਹੁਤ ਸਮਾਂ ਲੰਘਾ ਚੁੱਕੇ ਅਧਿਆਪਕ ਹੋਰ ਕੋਈ ਕੰਮ ਕਰਨ ਤੋਂ ਅਸਮਰੱਥ ਹਨ। ਇਸ ਲਈ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਕਿਸੇ ਨਾ ਕਿਸੇ ਸਕੀਮ ਅਧੀਨ ਪੱਕਾ ਕੀਤਾ ਜਾਵੇ ਤੇ ਜਿਨ੍ਹਾਂ ਦੀ ਯੋਗਤਾ ਘੱਟ ਹੈ ਉਨ੍ਹਾਂ ਨੂੰ ਯੋਗਤਾ ਪੂਰਾ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਡੀ.ਸੀ.ਰੇਟ ਅਧੀਨ ਵੇਤਨ ਦਿੱਤਾ ਜਾਵੇ। ਇਨ੍ਹਾਂ ਉਪਰ ਕੋਈ ਉਮਰ ਸੀਮਾ ਲਾਗੂ ਨਾ ਹੋਵੇ। ਇਸ ਮੀਟਿੰਗ ਵਿੱਚ ਅਨਏਡਿਡ ਯੂਨੀਅਨ ਹੁਸ਼ਿਆਰਪੁਰ ਦਾ ਵਿਸਥਾਰ ਕਰਦੇ ਹੋਏ ਵੀਰ ਸਿੰਘ ਨੂੰ ਉਪ ਸਕੱਤਰ ਅਤੇ ਯਸ਼ਪਾਲ ਸਿੰਘ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਸਤਿਕਾਰ ਯੋਗ ਅਧਿਆਪਕ ਨਰੇਸ਼ ਕੁਮਾਰ, ਚੰਦਰ ਸ਼ੇਖਰ, ਸਰਨ ਦਾਸ, ਵਿਜੈ ਕੁਮਾਰ, ਵਿਨੋਦ ਕੁਮਾਰ, ਕੇਸ਼ਵ ਕੁਮਾਰ ਆਦਿ ਹਾਜ਼ਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਵਿਧਾਇਕ ਜਿੰਪਾ ਨੇ ਵਾਰਡ ਨੰਬਰ 48 ਦੇ ਲਾਜਵੰਤੀ ਨਗਰ ’ਚ ਟਿਊਬਵੈਲ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
Next articleਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਕਰਵਾਏ ਗਏ ਦੋ ਰੋਜ਼ਾ ਸ਼ੂਟਿੰਗ ਟੂਰਨਾਮੈਂਟ ਮੁਕਾਬਲੇ।